23-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-05-2026

ਕੇਂਦਰ ਸਰਕਾਰ ਦੀਆਂ ਨੀਤੀਆਂ ਤੋਂ ਜਨਤਾ ਪ੍ਰੇਸ਼ਾਨ-ਗੋਗੀਆ, ਜੁਨੇਜਾ ਮੋਦੀ ਸਰਕਾਰ ਨੇ ਮਹਿੰਗਾਈ ਦੀਆ ਸਾਰੀਆਂ ਹੱਦਾਂ ਪਾਰ ਕੀਤੀਆਂ-ਤੇਜਿੰਦਰ ਮਹਿਤਾ

Ad Position 21
No active advertisement
ਅਜੀਤ ਡੈਸਕ 16-05-2026
ਪਟਿਆਲਾ, 15 ਮਈ (ਮਨਦੀਪ ਸਿੰਘ ਖਰੌੜ)-ਅੱਜ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਤਜਿੰਦਰ ਮਹਿਤਾ ਨੇ ਕੇਂਦਰ ਦੀ ਮੋਦੀ ਸਰਕਾਰ ਖ਼ਿਲਾਫ਼ ਦਿਨੋਂ ਦਿਨ ਵੱਧ ਰਹੀ ਮਹਿੰਗਾਈ ਦੇ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ | ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵਲੋਂ ਜੋ ਜਨਤਾ 'ਤੇ ਲਗਾਤਾਰ ਮਹਿੰਗਾਈ ਦਾ ਬੋਝ ਪਾ ਰਹੀ ਹੈ ਉਸ ਤੋਂ ਹਰ ਕੋਈ ਨਮੋਸ਼ੀ ਦੀ ਹਾਲਤ ਵਿਚ ਹੈ ਅਤੇ ਬਹੁਤ ਪੇ੍ਰਸ਼ਾਨੀ ਵਾਲੀ ਜ਼ਿੰਦਗੀ ਜਿਊਣ ਲਈ ਮਜਬੂਰ ਹੈ | ਇਸ ਸੰਬੰਧ ਵਿਚ ਆਮ ਆਦਮੀ ਪਾਰਟੀ ਦੇ ਅਹੁਦੇਦਾਰਾਂ ਅਤੇ ਵਲੰਟੀਅਰ ਵਲੋਂ ਕੇਂਦਰ ਖ਼ਿਲਾਫ਼ ਜ਼ੋਰ-ਸ਼ੋਰ ਨਾਲ ਨਾਅਰੇਬਾਜ਼ੀ ਕੀਤੀ | ਇਸ ਮੌਕੇ ਕੁੰਦਨ ਗੋਗੀਆ ਮੇਅਰ ਪਟਿਆਲਾ ਅਤੇ ਹਰਪਾਲ ਜੁਨੇਜਾ ਚੇਅਰਮੈਨ ਪੀ.ਆਰ.ਟੀ.ਸੀ. ਨੇ ਕਿਹਾ ਕੇ ਡੀਜ਼ਲ, ਪੈਟਰੋਲ, ਗੈਸ ਸਲੰਡਰ ਜਿਸ ਦੀ ਹਰ ਨਾਗਰਿਕ ਨੂੰ ਰੋਜ਼ਾਨਾ ਜੀਵਨ ਦੇ ਵਿਚ ਜ਼ਰੂਰਤ ਹੈ ਉਸ ਵਿਚ ਲਗਾਤਾਰ ਕੇਂਦਰ ਦੀ ਮੋਦੀ ਸਰਕਾਰ ਵਲੋਂ ਵਾਧਾ ਕੀਤਾ ਜਾ ਰਿਹਾ ਹੈ ਜਿਸ ਨਾਲ ਰੋਜ਼ਾਨਾ ਜੀਵਨ ਦੇ ਵਿਚ ਆਉਣ ਵਾਲੀਆਂ ਵਸਤਾਂ 'ਤੇ ਅਸਰ ਪੈ ਰਿਹਾ ਹੈ ਅਤੇ ਮਹਿੰਗਾਈ ਵੱਧ ਰਹੀ ਹੈ, ਇਸ ਵਾਧੇ 'ਤੇ ਕਾਬੂ ਪਾ ਕੇ ਤੁਰੰਤ ਜਨਤਾ ਨੂੰ ਰਾਹਤ ਦਿੱਤੀ ਜਾਵੇ | ਚੇਅਰਮੈਨ ਹਰਪਾਲ ਜੁਨੇਜਾ ਨੇ ਕੇਂਦਰ ਸਰਕਾਰ ਤੋਂ ਪੈਟਰੋਲ ਅਤੇ ਡੀਜ਼ਲ ਦੀਆਂ ਵਧੀਆਂ ਕੀਮਤਾਂ ਤੁਰੰਤ ਵਾਪਸ ਲੈਣ ਦੀ ਮੰਗ ਕੀਤੀ | ਇਸ ਰੋਸ ਪ੍ਰਦਰਸ਼ਨ ਦੌਰਾਨ ਪਾਰਟੀ ਦੇ ਅਹੁਦੇਦਾਰਾਂ, ਵਰਕਰਾਂ ਅਤੇ ਵੱਖ-ਵੱਖ ਵਿੰਗਾਂ ਦੇ ਨੁਮਾਇੰਦਿਆਂ ਨੇ ਭਾਗ ਲਿਆ ਅਤੇ ਕੇਂਦਰ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ | ਇਸ ਮੌਕੇ ਮਹਿੰਗਾ ਸਿੰਘ ਬਰਾੜ ਸੰਗਠਨ ਇੰਚਾਰਜ ਘਨੌਰ, ਪ੍ਰਦੀਪ ਜੋਸ਼ਨ ਇੰਚਾਰਜ ਸਨੌਰ, ਵੀਰਪਾਲ ਕੌਰ ਮਾਲਵਾ ਜ਼ੋਨ ਮਹਿਲਾ ਵਿੰਗ, ਰਵਿੰਦਰ ਪਾਲ ਸਿੰਘ, ਪਿ੍ੰਸ ਲਾਂਬਾ ਮੀਡੀਆ ਜ਼ਿਲ੍ਹਾ ਇੰਚਾਰਜ, ਵਿਨੋਦ ਸਿੰਗਲਾ ਇੰਚਾਰਜ ਟਰੇਡ ਵਿੰਗ ਅਮਰ ਸੰਘੇੜਾ ਜ਼ਿਲ੍ਹਾ ਇੰਚਾਰਜ ਯੂਥ ਵਿੰਗ ਬਲਿਹਾਰ ਚੀਮਾ ਇੰਚਾਰਜ ਕਿਸਾਨ ਵਿੰਗ, ਸੁਮੀਤ ਟਾਕੇਜਾ ਜ਼ਿਲ੍ਹਾ ਇੰਚਾਰਜ ਸੋਸ਼ਲ ਮੀਡੀਆ, ਮਨਿੰਦਰ ਫਰਾਂਸਵਾਲਾ ਜ਼ਿਲ੍ਹਾ ਇੰਚਾਰਜ ਬੀ.ਸੀ. ਵਿੰਗ, ਆਰਤੀ ਗੁਪਤਾ ਜ਼ਿਲ੍ਹਾ ਇੰਚਾਰਜ ਮਹਿਲਾ ਵਿੰਗ, ਰਣਜੀਤ ਚੰਡੋਕ ਐਮ.ਸੀ., ਜਗਤਾਰ ਸਿੰਘ ਤਾਰੀ ਐਮ.ਸੀ., ਹਰਪਾਲ ਸਿੰਘ ਪਾਲੀ ਐਮ.ਸੀ., ਪੁਨੀਤ ਬੁਧੀਰਾਜ ਟਰੇਡ ਵਿੰਗ ਰਾਜਿੰਦਰ ਮੋਹਨ, ਸੰਦੀਪ ਬੰਧੂ, ਜਸਵਿੰਦਰ ਸਿੰਘ ਰਿੰਪਾ, ਦੀਪ ਮਾਲਾ ਦੁੱਗਲ, ਸ਼ੁਸ਼ੀਲ ਮਿੱਡਾ ਬਲਾਕ ਪ੍ਰਧਾਨ, ਰਾਹੁਲ ਮਹਿਤਾ, ਨਵਨੀਤ ਵਾਲੀਆ, ਰਮਨਦੀਪ ਸਿੰਘ, ਗੌਰਵ ਕਥੂਰੀਆ ਆਦਿ ਮੌਜੂਦ ਸਨ |
Ad Position 22
No active advertisement
ਪਿਛਲੀ ਖ਼ਬਰ ਮੋਦੀ ਸਰਕਾਰ ਨੇ ਮਹਿੰਗਾਈ ਦੀਆ ਸਾਰੀਆਂ ਹੱਦਾਂ ਪਾਰ ਕੀਤੀਆਂ-ਤੇਜਿੰਦਰ ਮਹਿਤਾ ਅਗਲੀ ਖ਼ਬਰ ਮੁਲਾਜ਼ਮ ਜਥੇਬੰਦੀਆਂ ਵਲੋਂ ਮੁੱਖ ਮੰਤਰੀ ਨਿਵਾਸ ਵੱਲ ਰੋਸ ਮਾਰਚ ਕੱਲ੍ਹ
Ad Position 24