25-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-05-2026

ਰੱਖੜਾ ਦੀ ਅਗਵਾਈ 'ਚ ਵੱਖ-ਵੱਖ ਪਾਰਟੀਆਂ ਦੇ ਆਗੂ ਤੇ ਵਰਕਰ 'ਆਪ' 'ਚ ਸ਼ਾਮਿਲ

Ad Position 21
No active advertisement
ਸਮਾਣਾ 'ਚ ਸੁਰਜੀਤ ਸਿੰਘ ਰੱਖੜਾ ਦੀ ਅਗਵਾਈ ਹੇਠ ਉਨ੍ਹਾਂ ਦੇ ਪੁੱਤਰ ਸੁੱਖੀ ਰੱਖੜਾ 'ਆਪ' 'ਚ ਸ਼ਾਮਿਲ ਹੋਣ ਵਾਲਿਆਂ ਦਾ ਸਿਰੋਪਾਓ ਪਾ ਕੇ ਸਨਮਾਨ ਕਰਦੇ ਹੋਏ ਨਾਲ ਸੀਨੀਅਰ ਆਗੂ ਮਨਜਿੰਦਰ ਸਿੰਘ ਰਾਣਾ ਸੇਖੋਂ ਤੇ ਹੋਰ | ਤਸਵੀਰ : ਹਰਵਿੰਦਰ ਸਿੰਘ ਟੋਨੀ <br/> 18-05-2026
ਸਮਾਣਾ, 17 ਮਈ (ਹਰਵਿੰਦਰ ਸਿੰਘ ਟੋਨੀ)-ਹਲਕਾ ਸਮਾਣਾ ਦੀ ਸਿਆਸੀ ਫਿਜ਼ਾ 'ਚ ਵੱਡੀ ਤਬਦੀਲੀ ਲਿਆਉਣ ਵਾਲੇ ਸਾਬਕਾ ਕੈਬਨਿਟ ਮੰਤਰੀ ਸੁਰਜੀਤ ਸਿੰਘ ਰੱਖੜਾ ਦੀ ਅਗਵਾਈ ਤੇ ਉਨ੍ਹਾਂ ਨਾਲ ਉਨ੍ਹਾਂ ਦੇ ਨਜ਼ਦੀਕੀ ਸਾਬਕਾ ਕੌਂਸਲਰ ਮਨਜਿੰਦਰ ਸਿੰਘ ਰਾਣਾ ਸੇਖੋਂ ਦੀ ਪ੍ਰੇਰਨਾ ਸਦਕਾ ਵੱਖ-ਵੱਖ ਪਾਰਟੀਆਂ ਦੇ ਆਗੂਆਂ ਤੇ ਵਰਕਰਾਂ ਵਲੋਂ 'ਆਪ' 'ਚ ਸ਼ਮੂਲੀਅਤ ਕੀਤੀ ਗਈ | ਇਸ ਮੌਕੇ ਵਿਸ਼ੇਸ਼ ਤੌਰ 'ਤੇ ਪੁੱਜੇ ਸ. ਰੱਖੜਾ ਦੇ ਪੁੱਤਰ ਸੁੱਖੀ ਰੱਖੜਾ ਵਲੋਂ 'ਆਪ' 'ਚ ਸ਼ਾਮਿਲ ਹੋਇਆ ਦਾ ਸਿਰੋਪਾਉ ਪਾ ਕੇ ਸਨਮਾਨ ਕੀਤਾ ਗਿਆ | ਸ਼ਾਮਿਲ ਹੋਇਆ ਨੂੰ ਸਨਮਾਨਿਤ ਕਰਨ ਉਪਰੰਤ ਸੁੱਖੀ ਰੱਖੜਾ ਨੇ ਆਖਿਆ ਕਿ ਉਨ੍ਹਾਂ ਨੂੰ ਪਾਰਟੀ 'ਚ ਬਣਦਾ ਮਾਣ ਸਨਮਾਨ ਦਿੱਤਾ ਜਾਵੇਗਾ ਅਤੇ ਕਿਸੇ ਕਾਰਨ ਨਾਰਾਜ਼ ਹੋਏ ਆਗੂਆਂ ਤੇ ਵਰਕਰਾਂ ਨੂੰ ਵਾਪਸ ਪਾਰਟੀ 'ਚ ਲਿਆਂਦਾ ਜਾਵੇਗਾ | ਇਸ ਮੌਕੇ 'ਆਪ' 'ਚ ਸਰਪੰਚ ਬਸਤੀ ਗੋਬਿੰਦ ਨਗਰ ਯਾਦਵਿੰਦਰ ਸਿੰਘ ਗੋਗਾ, ਗੁਰਭੇਜ ਸਿੰਘ ਭੇਜਾ ਬਸਤੀ ਗੋਬਿੰਦ ਨਗਰ, ਪ੍ਰਧਾਨ ਟਰੱਕ ਯੂਨੀਅਨ ਜਸਦੀਪ ਸਿੰਘ ਜੌਲੀ, ਪ੍ਰਧਾਨ ਮਿੰਨੀ ਟਰੱਕ ਯੂਨੀਅਨ ਗੁਰਚਰਨ ਸਿੰਘ ਚੰਨਾ, ਜਗਜੀਤ ਸਿੰਘ ਦਿਉਲ, ਮਲਕੀਤ ਸਿੰਘ, ਮੇਜਰ ਸਿੰਘ, ਲਵਪ੍ਰੀਤ ਸਿੰਘ, ਸੁਖਵਿੰਦਰ ਸਿੰਘ, ਅਮਰਜੀਤ ਸਿੰਘ, ਬਲਵਿੰਦਰ ਸਿੰਘ, ਗੁਰਮੀਤ ਪ੍ਰੇਮੀ, ਪੰਮਾ ਧਾਲੀਵਾਲ, ਕਾਲਾ ਧਾਲੀਵਾਲ, ਹਾਕਮ ਧਾਲੀਵਾਲ, ਗੁਰਦੀਪ ਸਿੰਘ ਸਰਪੰਚ, ਵਰਾਇਟੀ, ਸੁਖਵਿੰਦਰ ਸਿੰਘ, ਗੁਰਦਿਆਲ ਸਿੰਘ, ਤਸਵੀਰ ਸਿੰਘ ਆਦਿ ਨੇ ਸ਼ਮੂਲੀਅਤ ਕੀਤੀ | ਉਨ੍ਹਾਂ ਨਾਲ ਮਨਜਿੰਦਰ ਸਿੰਘ ਸੇਖੋਂ, ਮੱਖਣ ਸਿੰਘ ਕਾਕੜਾ, ਯਾਦਵਿੰਦਰ ਸਿੰਘ ਚੀਮਾ ਲਾਡੀ ਆਦਿ ਵੀ ਮੌਜੂਦ ਸਨ |
Ad Position 22
No active advertisement
ਪਿਛਲੀ ਖ਼ਬਰ 6 ਤੋਂ 15 ਫ਼ੀਸਦੀ ਤੱਕ ਡਿਊਟੀ ਵਧਾਉਣਾ ਸਰਾਫ਼ਾ ਉਦਯੋਗ ਅਤੇ ਆਮ ਲੋਕਾਂ ਲਈ ਵੱਡਾ ਝਟਕਾ-ਕਾਕਾ ਜਵੈਲਰ ਅਗਲੀ ਖ਼ਬਰ ਅਗਰਵਾਲ ਗਊਸ਼ਾਲਾ ਮੰਦਰ 'ਚ 11 ਮੁਖੀ ਹਨੰੂਮਾਨ ਮੂਰਤੀ ਸਥਾਪਿਤ ਹਵਨ ਯੱਗ ਕਰਵਾ ਕੇ ਸ਼ੋਭਾ ਯਾਤਰਾ ਸਜਾਈ
Ad Position 24