ਨਾਭਾ, 20 ਮਈ (ਜਗਨਾਰ ਸਿੰਘ ਦੁਲੱਦੀ)-ਰਿਆਸਤੀ ਨਗਰੀ ਨਾਭਾ ਸਥਿਤ ਵਾਰਡ ਨੰਬਰ 3 ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਪ੍ਰੀਤ ਸਿੰਘ ਪ੍ਰੀਤ ਨੇ ਆਪਣੀ ਚੋਣ ਮੁਹਿੰਮ ਨੂੰ ਪੂਰੀ ਤਰਾਂ ਭਖਾ ਦਿੱਤਾ ਹੈ | ਤਿੰਨ ਵਾਰ ਲਗਾਤਾਰ ਚੋਣ ਜਿੱਤ ਚੁੱਕੇ ਸੀਨੀਅਰ ਕੌਂਸਲਰ ਹਰਪ੍ਰੀਤ ਸਿੰਘ ਪ੍ਰੀਤ ਦਾ ਵਾਰਡ ਨੰਬਰ 3 ਵਿਚ ਵੱਡਾ ਆਧਾਰ ਹੈ | ਹਰਪ੍ਰੀਤ ਸਿੰਘ ਪ੍ਰੀਤ ਨੇ ਆਪਣੇ ਸਮਰਥਕਾਂ ਨਾਲ ਵਾਰਡ ਨੰਬਰ 3 ਵਿਚ ਡੋਰ-ਟੂ-ਡੋਰ ਪ੍ਰਚਾਰ ਕਰਕੇ ਵਾਰਡ ਵਾਸੀਆਂ ਨੂੰ 26 ਮਈ ਨੂੰ ਆਮ ਆਦਮੀ ਪਾਰਟੀ ਦੇ ਚੋਣ ਨਿਸ਼ਾਨ ਝਾੜੂ 'ਤੇ ਮੋਹਰ ਲਗਾ ਕੇ ਉਨ੍ਹਾਂ ਨੂੰ ਭਾਰੀ ਬਹੁਮਤ ਨਾਲ ਜਿਤਾਉਣ ਦੀ ਅਪੀਲ ਕੀਤੀ | ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਗੁਰਤੇਜ ਸਿੰਘ, ਰਮਨਦੀਪ ਸਿੰਘ ਮਨੀ, ਮਨਪ੍ਰੀਤ ਸਿੰਘ, ਗਗਨ ਗੋਇਲ, ਗੁਰਮੁਖ ਸਿੰਘ ਭੋਜੋਮਾਜਰੀ ਵੀ ਮੌਜੂਦ ਸਨ |