ਆਨਲਾਈਨ ਨਿਵੇਸ਼ ਕਰਨ ਦਾ ਝਾਂਸਾ ਦੇਕੇ ਠੱਗੇ 75 ਲੱਖ
ਅਜੀਤ ਡੈਸਕ
23-05-2026
ਪਟਿਆਲਾ, 22 ਮਈ (ਮਨਦੀਪ ਸਿੰਘ ਖਰੌੜ)-ਇੱਥੋਂ ਦੇ ਰਹਿਣ ਵਾਲੇ ਇਕ ਵਿਅਕਤੀ ਨੂੰ ਆਨਲਾਈਨ ਨਿਵੇਸ਼ ਕਰਨ ਦਾ ਝਾਂਸਾ ਦੇ ਕੇ ਸਾਈਬਰ ਚੋਰਾਂ ਨੇ ਉਸ ਤੋਂ 75 ਲੱਖ ਦੇ ਕਰੀਬ ਦੀ ਰਕਮ ਠੱਗ ਲਈ | ਇਸ ਸੰਬੰਧੀ ਹਿਤੇਸ਼ ਨੇ ਥਾਣਾ ਸਾਈਬਰ ਕ੍ਰਾਈਮ 'ਚ ਸ਼ਿਕਾਇਤ ਦਰਜ ਕਰਵਾਈ ਕਿ ਉਸ ਨੂੰ ਕਿਸੇ ਅਣਪਛਾਤਿਆਂ ਵਿਅਕਤੀਆਂ ਨੇ ਉਸ ਨਾਲ ਟੈਲੀਗਰਾਮ ਚੈਨਲ 'ਤੇ ਸੰਪਰਕ ਕਰਕੇ ਆਨਲਾਈਨ ਨਿਵੇਸ਼ ਕਰਨ ਦਾ ਝਾਂਸਾ ਦੇਕੇ ਉਸ ਨਾਲ 75 ਲੱਖ ਦੇ ਕਰੀਬ ਠੱਗੀ ਮਾਰ ਲਈ | ਜਿਸ ਆਧਾਰ 'ਤੇ ਪੁਲਿਸ ਨੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |