04-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-05-2026

ਗਰਮੀ ਦੇ ਮੱਦੇਨਜ਼ਰ ਜਨਰਲ ਬੀ.ਸੀ. ਅਧਿਆਪਕ ਮੰਚ ਪੰਜਾਬ ਨੇ ਸਕੂਲਾਂ ਦੇ ਸਮੇਂ 'ਚ ਤੁਰੰਤ ਬਦਲਾਅ ਦੀ ਕੀਤੀ ਮੰਗ

Ad Position 21
repet_subhas-goyals [Copy P29]
ਮਨੋਜ ਘਈ ਸੂਬਾ ਪ੍ਰਧਾਨ <br/> 24-05-2026
ਪਟਿਆਲਾ, 23 ਮਈ (ਧਰਮਿੰਦਰ ਸਿੰਘ ਸਿੱਧੂ)-ਜਨਰਲ ਬੀ.ਸੀ. ਅਧਿਆਪਕ ਮੰਚ ਪੰਜਾਬ ਨੇ ਸਿੱਖਿਆ ਮੰਤਰੀ ਪੰਜਾਬ ਤੋਂ ਪੁਰਜ਼ੋਰ ਮੰਗ ਕੀਤੀ ਹੈ ਕਿ ਸੂਬੇ ਵਿਚ ਪੈ ਰਹੀ ਅੱਤ ਦੀ ਗਰਮੀ ਨੂੰ ਦੇਖਦੇ ਹੋਏ ਸਕੂਲਾਂ ਦਾ ਸਮਾਂ ਸਵੇਰੇ 7:00 ਵਜੇ ਤੋਂ 11:00 ਵਜੇ ਤੱਕ ਕੀਤਾ ਜਾਵੇ | ਯੂਨੀਅਨ ਦਾ ਕਹਿਣਾ ਹੈ ਕਿ ਸਰਕਾਰ ਵਲੋਂ ਬਦਲਿਆ ਗਿਆ ਮੌਜੂਦਾ ਸਮਾਂ (ਸਵੇਰੇ 7:30 ਤੋਂ ਦੁਪਹਿਰ 1:30 ਵਜੇ ਤੱਕ) ਛੋਟੇ ਬੱਚਿਆਂ ਨੂੰ ਭਿਆਨਕ ਲੂ ਅਤੇ ਗਰਮੀ ਤੋਂ ਬਚਾਉਣ ਲਈ ਨਾਕਾਫ਼ੀ ਹੈ | ਯੂਨੀਅਨ ਦੇ ਸੂਬਾ ਪ੍ਰਧਾਨ ਮਨੋਜ ਘਈ ਅਤੇ ਜਨਰਲ ਸਕੱਤਰ ਪਰਵੀਨ ਸ਼ਰਮਾ ਨੇ ਇਕ ਸਾਂਝੇ ਬਿਆਨ ਵਿਚ ਦੱਸਿਆ ਕਿ ਸਵੇਰੇ ਅੱਧਾ ਘੰਟਾ ਜਲਦੀ ਸਕੂਲ ਖੋਲ੍ਹਣ ਨਾਲ ਦੁਪਹਿਰ ਦੀ ਤਪਸ਼ ਤੋਂ ਕੋਈ ਰਾਹਤ ਨਹੀਂ ਮਿਲੇਗੀ | ਉਨ੍ਹਾਂ ਕਿਹਾ ਕਿ ਪਿਛਲੇ ਕੁਝ ਦਿਨਾਂ ਤੋਂ ਅੱਤ ਦੀ ਗਰਮੀ ਪੈ ਰਹੀ ਹੈ, ਜੋ ਕਿ ਮਾਸੂਮ ਬੱਚਿਆਂ ਲਈ ਸਹਿਣਯੋਗ ਨਹੀਂ ਹੈ | ਯੂਨੀਅਨ ਆਗੂਆਂ ਨੇ ਸਰਕਾਰ ਅਤੇ ਸਿੱਖਿਆ ਵਿਭਾਗ ਨੂੰ ਇਸ ਗੰਭੀਰ ਮਾਮਲੇ 'ਤੇ ਤੁਰੰਤ ਫ਼ੈਸਲਾ ਲੈਣ ਦੀ ਅਪੀਲ ਕੀਤੀ ਹੈ | ਇਸ ਮੌਕੇ ਜਨਰਲ ਬੀ.ਸੀ. ਅਧਿਆਪਕ ਮੰਚ ਪੰਜਾਬ ਦੀ ਸਮੁੱਚੀ ਸੂਬਾ ਕਮੇਟੀ, ਸੀਨੀਅਰ ਆਗੂ ਅਵਤਾਰ ਮਾਨ, ਜਸਵਿੰਦਰ ਬਾਤਿਸ਼, ਅਨਿਲ ਸ਼ਰਮਾ, ਬਿਕਰਮਦੀਪ ਭੁੱਲਰ, ਮਨਜੀਤ ਪਾਲਿਆ, ਸੁਖਦੇਵ ਭੰਡਾਰੀ, ਰਵੀ ਵਰਮਾ, ਸੰਦੀਪ ਛੰਨਾ, ਵਰਿੰਦਰ ਸਿੰਘ, ਨਿਤਿਨ ਵਰਮਾ, ਅੱਛਰ ਸ਼ਰਮਾ, ਜਸਪਾਲ ਸਿੰਘ, ਪਰਮਿੰਦਰ ਸਰਾਓ ਤੇ ਹੋਰ
Ad Position 22
No active advertisement
ਪਿਛਲੀ ਖ਼ਬਰ ਹਰਦਿਆਲ ਸਿੰਘ ਕੰਬੋਜ ਵਲੋਂ ਬਨੂੜ ਦੇ ਕਾਂਗਰਸੀ ਉਮੀਦਵਾਰਾਂ ਦੇ ਹੱਕ ਵਿਚ ਕੱਢੀ ਚੋਣ ਰੈਲੀ ਅਗਲੀ ਖ਼ਬਰ ਹਰਚੰਦ ਸਿੰਘ ਬਰਸਟ ਵਲੋਂ 'ਆਪ' ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨਾਲ ਵਿਸ਼ੇਸ਼ ਮੁਲਾਕਾਤ
Ad Position 24