ਰਾਜਪੁਰਾ, 25 ਮਈ (ਰਣਜੀਤ ਸਿੰਘ)-ਨਗਰ ਕੌਂਸਲ ਚੋਣਾਂ ਨੂੰ ਲੈ ਕੇ ਬੀਤੀ ਕੱਲ੍ਹ ਤੋਂ ਅਧਿਕਾਰਤ ਤੌਰ 'ਤੇ ਚੋਣ ਪ੍ਰਚਾਰ ਬੰਦ ਹੋ ਗਿਆ ਹੈ ਪਰ ਉਮੀਦਵਾਰਾਂ ਦੇ ਦਿਲਾਂ ਦੀਆਂ ਧੜਕਣਾਂ ਵਧਣੀਆਂ ਸ਼ੁਰੂ ਹੋ ਗਈਆਂ ਹਨ | ਉਮੀਦਵਾਰਾਂ, ਸਮਰਥਕਾਂ ਅਤੇ ਪਾਰਟੀ ਆਗੂਆਂ ਵਲੋਂ ਵੋਟ ਪਰਚੀ ਦੇਣ ਦੀ ਆੜ ਵਿਚ ਵੋਟਰਾਂ ਨੂੰ ਆਖਰੀ ਟੱਚ ਦਿੱਤਾ ਜਾ ਰਿਹਾ ਹੈ | ਗਲੀਆਂ ਮੁਹੱਲਿਆਂ ਵਿਚ ਤੁਫਾਨ ਤੋਂ ਪਹਿਲਾਂ ਦੀ ਸ਼ਾਂਤੀ ਵਰਗੀ ਚੁੱਪ ਪਸਰੀ ਹੋਈ ਹੈ ਪਰ ਸਿਆਸੀ ਜ਼ੋੜ ਤੋੜ ਸ਼ਿਖਰਾਂ 'ਤੇ ਹੈ | ਜਾਣਕਾਰੀ ਮੁਤਾਬਕ ਨਗਰ ਕੋਸਲ ਚੋਣਾਂ ਨੂੰ ਲੈ ਕੇ ਬੀਤੇ ਕਈ ਦਿਨਾਂ ਤੋਂ ਚੱਲ ਰਿਹਾ ਰੌਲਾ ਗੌਲਾ ਸ਼ੋਰ ਸ਼ਰਾਬਾ ਬੇਸ਼ੱਕ ਬੰਦ ਹੋ ਗਿਆ ਹੈ ਪਰ ਅੰਦਰੂਨੀ ਤੌਰ 'ਤੇ ਸਿਆਸੀ ਹੱਲ ਚੱਲ ਐਨ ਸ਼ਿਖਰਾਂ 'ਤੇ ਪੁੱਜੀ ਹੋਈ ਹੈੇ | ਪਾਰਟੀ ਆਗੂ ਆਪੋ ਆਪਣੇ ਹਿਸਾਬ ਨਾਲ ਚੋਣ ਰਣਨੀਤੀਆਂ ਘੜ ਰਹੇ ਹਨ | ਭਾਵੇਂ ਇਸ ਗੱਲ ਨੂੰ ਕੋਈ ਮੰਨਣ ਨੂੰ ਤਿਆਰ ਨਹੀਂ ਹੈ ਪਰ ਕਰੀਬ ਕਰੀਬ ਹਰ ਖੇਮੇ ਵਿਚ ਬੇਚੈਨੀ ਜਰੂਰ ਵਿਖਾਈ ਦੇ ਰਹੀ ਹੈ | ਇਸ ਦੇ ਨਾਲ ਹੀ ਵੋਟਰਾਂ ਦੇ ਘਰੋਂ ਘਰੀ ਜਾ ਕੇ ਵੋਟ ਪਰਚੀਆਂ ਵੰਡਣ ਦਾ ਕੰਮ ਜੰਗੀ ਪੱਧਰ ਤੇ ਜਾਰੀ ਹੈ | ਇਕ ਪਾਰਟੀ ਨਹੀ ਵੋਟਰਾਂ ਦੀ ਸਿਆਸੀ ਨਬਜ ਟੋਹਣ ਲਈ ਹਰ ਪਾਰਟੀ ਦੇ ਸਮਰਥਕ ਵੋਟਰਾਂ ਨੂੰ ਸਿਆਸੀ ਸਟੈਥੋਸਕੋਪ ਲਾ ਕੇ ਚੈਕ ਕਰ ਰਹੇ ਹਨ ਕਿ ਇਸ ਘਰ ਦੀਆਂ ਵੋਟਾਂ ਦਾ ਰੁੱਖ ਕਿਸ ਪਾਸੇ ਵੱਲ ਨੂੰ ਜਿਆਦਾ ਹੈ | ਅੱਜ ਦੀ ਰਾਤ ਹਰ ਉਮੀਦਵਾਰ ਲਈ ਬਹੁਤ ਹੀ ਜਿਆਦਾ ਅਹਿਮ ਹੈ | ਆਖਰੀ ਰਾਤ ਨੁੂੰ ਹਰ ਸਿਆਸੀ ਪਾਰਟੀ ਪੂਰੀ ਤਰ੍ਹਾਂ ਨਾਲ ਆਟੇ ਵਾਂਗ ਗੁੰਨਣ 'ਤੇ ਲੱਗੀ ਹੋਈ ਹੈ | ਭਾਵੇਂ ਕਿ ਹਰ ਵੋਟਰ ਨਾਲ ਤਰਲੇ ਮਿੰੰਨਤਾਂ ਵਾਅਦੇ ਅਗਲੇ ਪਿਛਲੇ ਗੁੱਸੇ ਗਿੱਲੇ ਸਭ ਯਾਦ ਕੀਤੇ ਜਾ ਰਹੇ ਹਨ | ਕਈ ਤਰ੍ਹਾਂ ਦੇ ਵਾਸਤੇ ਪਾਏ ਜਾ ਰਹੇ ਹਨ | ਗਲੀਆਂ ਮੁਹੱਲਿਆਂ ਵਿਚ ਹਰ ਪਾਰਟੀ ਦੀਆਂ ਟੋਲੀਆਂ ਖਾਮੋਸ਼ੀ ਨਾਲ ਆਪਣਾ ਕੰਮ ਕਰ ਰਹੀਆਂ ਹਨ | ਵਾਰਡਾਂ ਦੇ ਪ੍ਰਭਾਵਸ਼ਾਲੀ ਵਿਅਕਤੀਆਂ ਨਾਲ ਮੀਟਿੰਗਾਂ ਦਾ ਦੌਰ ਜਾਰੀ ਹੈ | ਹਰ ਵਰਗ ਹਰ ਬਿਰਾਦਰੀ ਦੇ ਆਗੂ ਨਾਲ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ | ਚੋਣ ਵਾਲੇ ਦਿਨ ਟੈਟ ਮੇਜ਼, ਬੂਥ ਏਜੰਟਾਂ ਅਤੇ ਪੋਲਿੰਗ ਏਜੰਟਾਂ ਦੀ ਨਿਯੁਕਤੀ ਨੂੰ ੰ ਅੰਤਿਮ ਰੂਪ ਦਿੱਤਾ ਜਾ ਰਿਹਾ ਹੈ | ਵੋਟਰ ਐਤਕੀ ਕਾਫੀ ਜਿਆਦਾ ਸਿਆਣਾ ਹੋਣ ਦਾ ਸਬੂਤ ਦੇ ਰਿਹਾ ਹੈ ਖੁੱਲ੍ਹ ਕੇ ਕਿਸੇ ਵੀ ਉਮੀਦਵਾਰ ਨਾਲ ਚੱਲਣ ਨੂੰ ਤਿਆਰ ਨਹੀਂ ਹੈ | ਤੁਹਾਡੀ ਇੱਟ ਵਰਗੀ ਪੱਕੀ ਹਰੇਕ ਨੂੰ ਕਿਹਾ ਜਾ ਰਿਹਾ ਹੈ | ਇਸ ਨਾਲ ਉਮੀਦਵਾਰ ਦੀ ਧੜਕਣ ਆਮ ਨਾਲੋਂ ਜਿਆਦਾ ਵੱਧਦੀ ਜਾ ਰਹੀ ਹੈ |ਇਸ ਦੇ ਨਾਲ ਹੀ ਪ੍ਰਸ਼ਾਸ਼ਨ ਵੱਲੋ ਵੀ ਵੋਟਾਂ ਦਾ ਕੰਮ ਅਮਨ ਚੈਨ ਨਾਲ ਨੇਪਰੇ ਚਾੜਨ