09-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-05-2026

ਪਠਾਣਮਾਜਰਾ ਦੇ ਜੇਲ੍ਹ 'ਚੋਂ ਬਾਹਰ ਆਉਣ ਨਾਲ ਸਨੌਰ ਹਲਕੇ 'ਚ ਸਿਆਸੀ ਹਲਚਲ ਸ਼ੁਰੂ

Ad Position 21
No active advertisement
ਅਜੀਤ ਡੈਸਕ 31-05-2026
ਪਟਿਆਲਾ, 30 ਮਈ (ਮਨਦੀਪ ਸਿੰਘ ਖਰੌੜ)-ਹਲਕਾ ਸਨੌਰ ਤੋਂ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਦੀ ਜਬਰ ਜਨਾਹ ਦੇ ਮਾਮਲੇ ਵਿਚ ਮਾਣਯੋਗ ਹਾਈਕੋਰਟ ਨੇ ਜ਼ਮਾਨਤ ਮਨਜ਼ੂਰ ਕਰ ਲਈ ਹੈ | ਜਿਸ ਤਹਿਤ ਉਹ ਕੱਲ੍ਹ ਜੇਲ੍ਹ ਵਿਚੋਂ ਰਿਹਾਅ ਹੋ ਕੇ ਹਲਕਾ ਵਾਸੀਆਂ ਨਾਲ ਬੈਠਕ ਕਰਨਗੇ | ਉਨ੍ਹਾਂ ਦੇ ਬਾਹਰ ਆਉਣ ਨਾਲ ਹਲਕੇ ਵਿਚ ਖ਼ੁਸ਼ੀ ਲਹਿਰ ਹੈ ਕਿਉਂਕਿ ਵਿਧਾਇਕ ਪਠਾਣਮਾਜਰਾ ਦਾ ਸਨੌਰ ਹਲਕੇ ਵਿਚ ਪੂਰਾ ਦਬ ਦਬਾ ਰਿਹਾ ਹੈ | ਉਨ੍ਹਾਂ ਦੇ ਦੁਬਾਰਾ ਹਲਕੇ ਵਿਚ ਸਰਗਰਮ ਹੋਣ ਦੇ ਨਾਲ ਨਾਲ ਸਿਆਸੀ ਜੋੜ ਤੋੜ ਦਾ ਹਿੱਲਣਗੇ ਹੀ ਪਰ ਇਹ ਸਮਾਂ ਹੀ ਦੱਸੇਗਾ ਕਿ ਅੱਗੇ ਤੋਂ ਵਿਧਾਇਕ ਪਠਾਣਮਾਜਰਾ ਕਿਸ ਪਾਰਟੀ ਦਾ ਪੱਲਾ ਫੜਨਗੇ | ਜ਼ਿਕਰਯੋਗ ਹੈ ਕਿ ਹਲਕਾ ਸਨੌਰ 'ਚ ਆਏ ਹੜ੍ਹਾਂ ਦੇ ਦੌਰਾਨ 'ਆਪ' ਸਰਕਾਰ ਖਿਲਾਫ ਬੋਲਣ 'ਤੇ ਸਤੰਬਰ 2025 'ਚ ਵਿਧਾਇਕ ਪਠਾਣਮਾਜਰਾ ਖਿਲਾਫ ਪਟਿਆਲਾ ਦੇ ਥਾਣਾ ਸਿਵਲ ਲਾਈਨ ਵਿਚ ਕੇਸ ਦਰਜ ਕੀਤਾ ਗਿਆ ਸੀ | ਬਾਅਦ 'ਚ ਇਸ ਮਾਮਲੇ ਵਿਚ ਉਹ ਫਰਾਰ ਹੋ ਕੇ ਆਸਟ੍ਰੇਲੀਆ ਚਲੇ ਗਏ ਸੀ | ਕੁਝ ਮਹੀਨਿਆਂ ਬਾਅਦ ਪੁਲਿਸ ਨੇ ਮਾਰਚ ਮਹੀਨੇ ਵਿਚ ਪਠਾਣਮਾਜਰਾ ਨੂੰ ਗਵਾਲੀਅਰ ਤੋਂ ਗਿ੍ਫ਼ਤਾਰ ਕਰ ਲਿਆ ਸੀ | ਵਿਧਾਇਕ ਪਠਾਣਮਾਜਰਾ ਖਿਲਾਫ ਥਾਣਾ ਜੁਲਕਾਂ ਵਿਚ ਦਰਜ ਮਾਈਨਿੰਗ ਦੇ ਕੇਸ ਵਿਚੋਂ ਉਨ੍ਹਾਂ ਨੂੰ ਪਹਿਲਾਂ ਹੀ ਜ਼ਮਾਨਤ ਦੇ ਦਿੱਤੀ ਹੈ ਤੇ ਜਬਰ ਜਨਾਹ ਦੇ ਮਾਮਲੇ ਮਾਣਯੋਗ ਹਾਈਕੋਰਟ ਤੋਂ ਜ਼ਮਾਨਤ ਮਿਲਣ ਤੋਂ ਬਾਅਦ ਉਨ੍ਹਾਂ ਖਿਲਾਫ ਕੋਈ ਕੇਸ ਪੈਡਿੰਗ ਨਹੀਂ ਰਿਹਾ |
Ad Position 22
No active advertisement
ਪਿਛਲੀ ਖ਼ਬਰ ਨਗਰ ਕੌਂਸਲ ਦੀਆਂ ਚੋਣਾਂ 'ਚ ਸੱਤ੍ਹਾਧਾਰੀ ਧਿਰ ਨੇ ਰੱਜ ਕੇ ਧੱਕੇਸ਼ਾਹੀ ਕੀਤੀ-ਧਨੀ ਵਿਰਕ ਅਗਲੀ ਖ਼ਬਰ ਨਗਰ ਕੌਂਸਲ ਚੋਣਾਂ 'ਚ ਆਮ ਆਦਮੀ ਪਾਰਟੀ ਦੇ ਹੱਕ 'ਚ ਆਏ ਨਤੀਜਿਆਂ ਨੇ 2027 ਦੀ ਜਿੱਤ 'ਤੇ ਮੋਹਰ ਲਾਈ-ਜੱਸੀ ਸੋਹੀਆਂ ਵਾਲਾ...
Ad Position 24