ਕੇਸ਼ਵ ਕਪਿਲਾ ਸਰਬਸੰਮਤੀ ਨਾਲ ਸ੍ਰੀ ਰਾਮ ਨਾਟਕ ਐਂਡ ਸੋਸ਼ਲ ਵੈੱਲਫੇਅਰ ਕਲੱਬ ਦੇ ਪ੍ਰਧਾਨ ਬਣੇ
ਬਸੀ ਪਠਾਣਾਂ, 8 ਅਗਸਤ (ਰਜਿੰਦਰ ਸ਼ਰਮਾ)-ਸ੍ਰੀ ਰਾਮ ਨਾਟਕ ਐਂਡ ਸੋਸ਼ਲ ਵੈੱਲਫੇਅਰ ਕਲੱਬ ਦੀ ਚੋਣ ਮੀਟਿੰਗ ਪ੍ਰਾਚੀਨ ਸ਼ਿਵ ਮੰਦਰ ਵਿਖੇ ਕਲੱਬ ਪ੍ਰਧਾਨ ਰਮੇਸ਼ ਕੁਮਾਰ ਸੀ. ਆਰ.
ਬਸੀ ਪਠਾਣਾਂ, 8 ਅਗਸਤ (ਰਜਿੰਦਰ ਸ਼ਰਮਾ)-ਸ੍ਰੀ ਰਾਮ ਨਾਟਕ ਐਂਡ ਸੋਸ਼ਲ ਵੈੱਲਫੇਅਰ ਕਲੱਬ ਦੀ ਚੋਣ ਮੀਟਿੰਗ ਪ੍ਰਾਚੀਨ ਸ਼ਿਵ ਮੰਦਰ ਵਿਖੇ ਕਲੱਬ ਪ੍ਰਧਾਨ ਰਮੇਸ਼ ਕੁਮਾਰ ਸੀ. ਆਰ. ਦੀ ਅਗਵਾਈ ਹੇਠ ਹੋਈ। ਮੀਟਿੰਗ ’ਚ ਕਲੱਬ ਦੀਆਂ ਗਤੀਵਿਧੀਆਂ ਤੇ ਭਵਿੱਖ ਵਿਚ ਕੀਤੇ ਜਾਣ ਵਾਲੇ ਸਮਾਜਿਕ ਤੇ ਧਾਰਮਿਕ ਕਾਰਜਾਂ ਸੰਬੰਧੀ ਵਿਚਾਰ-ਵਟਾਂਦਰਾ ਕੀਤਾ। ਮੀਟਿੰਗ ’ਚ ਕਲੱਬ ਦੇ ਅਹੁਦੇਦਾਰਾਂ ਤੇ ਮੈਂਬਰਾਂ ਵਲੋਂ ਕੇਸ਼ਵ ਕਪਿਲਾ ਨੂੰ ਸਰਬਸੰਮਤੀ ਨਾਲ ਕਲੱਬ ਦਾ ਪ੍ਰਧਾਨ ਚੁਣ ਲਿਆ। ਮੈਂਬਰਾਂ ਨੇ ਨਵ-ਨਿਯੁਕਤ ਪ੍ਰਧਾਨ ਕੇਸ਼ਵ ਕਪਿਲਾ ਨੂੰ ਵਧਾਈ ਦਿੰਦਿਆਂ ਕਿਹਾ ਕਿ ਉਹ ਕਲੱਬ ਦੀਆਂ ਗਤੀਵਿਧੀਆਂ ਨੂੰ ਹੋਰ ਸੁਚੱਜੇ ਢੰਗ ਨਾਲ ਅੱਗੇ ਵਧਾਉਣਗੇ। ਇਸ ਮੌਕੇ ਕੇਸ਼ਵ ਕਪਿਲਾ ਨੇ ਸਮੂਹ ਅਹੁਦੇਦਾਰਾਂ ਤੇ ਮੈਂਬਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਸੰਭਾਲੀ ਗਈ ਜ਼ਿੰਮੇਵਾਰੀ ਨੂੰ ਉਹ ਪੂਰੀ ਤਨਦੇਹੀ ਨਾਲ ਨਿਭਾਉਣਗੇ ਅਤੇ ਕਲੱਬ ਵਲੋਂ ਸਮਾਜ ਸੇਵਾ, ਧਾਰਮਿਕ ਤੇ ਸੱਭਿਆਚਾਰਕ ਕਾਰਜਾਂ ਨੂੰ ਜਾਰੀ ਰੱਖਣਗੇ। ਇਸ ਮੌਕੇ ਪੰਡਿਤ ਵਿਨੋਦ ਮਿਸ਼ਰਾ, ਪ੍ਰਦੀਪ ਮਲਹੋਤਰਾ, ਰਾਜ ਕਮਲ ਸ਼ਰਮਾ, ਨੀਰਜ ਕੌੜਾ, ਰਮੇਸ਼ ਮਲਹੋਤਰਾ, ਮੋਹਨ ਲਾਲ ਗੋਗਨਾ, ਸੋਹਣ ਲਾਲ ਮੈਨਰੋ, ਪਵਨ ਸ਼ਰਮਾ, ਸੁਨੀਲ ਲੂੰਬਾ, ਸ਼ਾਮ ਸੁੰਦਰ ਜ਼ਰਗਰ, ਰਾਜਵੀਰ ਧੀਮਾਨ, ਕਮਲ ਨੈਣ ਜ਼ਰਗਰ, ਸ਼ਾਮ ਮਹਿਰਾ, ਲਵਲੀ ਬਾਜਵਾ, ਦਿਨੇਸ਼ ਕੁਮਾਰ ਹਾਜ਼ਰ ਸਨ।