07-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-10-2026

ਕੀ ਹਲਕਾ ਇੰਚਾਰਜ ਕੋਲ ਨੀਂਹ ਪੱਥਰ ’ਚ ਨਾਂਅ ਦਰਜ ਕਰਵਾਉਣ ਦਾ ਅਧਿਕਾਰ ਹੈ ?

ਡਕਾਲਾ, 7 ਅਕਤੂਬਰ (ਰਵਿੰਦਰ ਸਿੰਘ ਪੰਜੇਟਾ)- ਵਿਧਾਨ ਸਭਾ ਹਲਕਾ ਸਨੌਰ ਵਿਚ ਵੱਖ-ਵੱਖ ਸਰਕਾਰੀ ਵਿਕਾਸ ਕਾਰਜਾਂ ਨਾਲ ਸਬੰਧਤ ਲਗਾਏ ਜਾ ਰਹੇ ਨੀਂਹ ਪੱਥਰਾਂ ’ਤੇ ਹਲਕਾ ਇੰਚਾਰਜ ਦਾ ਨਾਂਅ ਦਰਜ ਹੋਣ ਨੂੰ ਲੈ ਕੇ ਚਰਚਾ ਛਿੜ ਗਈ ਹੈ। ਸੜਕਾਂ, ਸਕੂਲਾਂ ਤੇ ਹੋਰ ਵਿਕਾਸ ਕਾਰਜਾਂ ਦੇ ਨੀਂਹ ਪੱਥਰਾਂ ਨੂੰ ਲੈ ਕੇ ਸਿਆਸੀ ਹਲਕਿਆਂ ਵਿਚ ਸਵਾਲ ਉੱਠ ਰਿਹਾ ਹੈ ਕਿ ਸਰਕਾਰੀ ਪ੍ਰੋਟੋਕੋਲ ਅਨੁਸਾਰ ਨੀਂਹ ਪੱਥਰ ’ਤੇ ਨਾਮ ਦਰਜ ਕਰਨ ਅਤੇ ਇਸ ਨੂੰ ਰੱਖਣ ਦੀ ਅਧਿਕਾਰਤ ਪ੍ਰਕਿਰਿਆ ਕੀ ਹੈ।

Ad Position 21
No active advertisement
ਹਲਕਾ ਇੰਚਾਰਜ ਰਣਜੋਧ ਸਿੰਘ ਹਡਾਣਾ 08-10-2026
ਡਕਾਲਾ, 7 ਅਕਤੂਬਰ (ਰਵਿੰਦਰ ਸਿੰਘ ਪੰਜੇਟਾ)- ਵਿਧਾਨ ਸਭਾ ਹਲਕਾ ਸਨੌਰ ਵਿਚ ਵੱਖ-ਵੱਖ ਸਰਕਾਰੀ ਵਿਕਾਸ ਕਾਰਜਾਂ ਨਾਲ ਸਬੰਧਤ ਲਗਾਏ ਜਾ ਰਹੇ ਨੀਂਹ ਪੱਥਰਾਂ ’ਤੇ ਹਲਕਾ ਇੰਚਾਰਜ ਦਾ ਨਾਂਅ ਦਰਜ ਹੋਣ ਨੂੰ ਲੈ ਕੇ ਚਰਚਾ ਛਿੜ ਗਈ ਹੈ। ਸੜਕਾਂ, ਸਕੂਲਾਂ ਤੇ ਹੋਰ ਵਿਕਾਸ ਕਾਰਜਾਂ ਦੇ ਨੀਂਹ ਪੱਥਰਾਂ ਨੂੰ ਲੈ ਕੇ ਸਿਆਸੀ ਹਲਕਿਆਂ ਵਿਚ ਸਵਾਲ ਉੱਠ ਰਿਹਾ ਹੈ ਕਿ ਸਰਕਾਰੀ ਪ੍ਰੋਟੋਕੋਲ ਅਨੁਸਾਰ ਨੀਂਹ ਪੱਥਰ ’ਤੇ ਨਾਮ ਦਰਜ ਕਰਨ ਅਤੇ ਇਸ ਨੂੰ ਰੱਖਣ ਦੀ ਅਧਿਕਾਰਤ ਪ੍ਰਕਿਰਿਆ ਕੀ ਹੈ। ਜਾਣਕਾਰੀ ਮੁਤਾਬਕ ਵਿਧਾਨ ਸਭਾ ਹਲਕਾ ਸਨੌਰ ਵਿੱਚ 271 ਪਿੰਡ ਹਨ ਅਤੇ ਇਨ੍ਹਾਂ ਪਿੰਡਾਂ ਵਿੱਚ ਵੱਖ-ਵੱਖ ਵਿਕਾਸ ਕਾਰਜਾਂ ਦੇ ਨੀਂਹ ਪੱਥਰ ਲਗਾਏ ਗਏ ਹਨ, ਜਿਨ੍ਹਾਂ ’ਤੇ ਹਲਕਾ ਇੰਚਾਰਜ ਦਾ ਨਾਂਅ ਦਰਜ ਹੋਣ ਦੀ ਗੱਲ ਸਾਹਮਣੇ ਆ ਰਹੀ ਹੈ। ਇਸ ਕਾਰਨ ਇਹ ਸਵਾਲ ਵੀ ਚਰਚਾ ਵਿੱਚ ਹੈ ਕਿ ਹਲਕਾ ਇੰਚਾਰਜ, ਜੋ ਕੋਈ ਚੁਣਿਆ ਹੋਇਆ ਸਰਕਾਰੀ ਅਹੁਦਾ ਨਹੀਂ ਹੈ, ਦੀ ਸਰਕਾਰੀ ਵਿਕਾਸ ਕਾਰਜਾਂ ਦੇ ਨੀਂਹ ਪੱਥਰਾਂ ਵਿੱਚ ਅਧਿਕਾਰਤ ਭੂਮਿਕਾ ਕੀ ਹੈ। ਸਰਕਾਰੀ ਵਿਕਾਸ ਕਾਰਜ ਸਰਕਾਰੀ ਵਿਭਾਗਾਂ ਤੇ ਸਰਕਾਰੀ ਫੰਡਾਂ ਰਾਹੀਂ ਕਰਵਾਏ ਜਾਂਦੇ ਹਨ। ਇਸ ਲਈ ਨੀਂਹ ਪੱਥਰ ਰੱਖਣ ਜਾਂ ਉਦਘਾਟਨ ਸਮੇਂ ਸਰਕਾਰੀ ਨਿਯਮਾਂ ਅਤੇ ਪ੍ਰੋਟੋਕੋਲ ਦੀ ਪਾਲਣਾ ਕੀਤੀ ਜਾਣੀ ਮਹੱਤਵਪੂਰਨ ਹੈ। ਆਮ ਤੌਰ ’ਤੇ ਅਜਿਹੇ ਸਮਾਗਮਾਂ ਵਿਚ ਸਬੰਧਤ ਚੁਣੇ ਹੋਏ ਨੁਮਾਇੰਦਿਆਂ, ਸਰਪੰਚ, ਜ਼ਿਲ੍ਹਾ ਪ੍ਰੀਸ਼ਦ ਮੈਂਬਰ, ਚੇਅਰਮੈਨ, ਵਿਧਾਇਕ ਜਾਂ ਸਰਕਾਰ ਵੱਲੋਂ ਨਿਰਧਾਰਤ ਅਹੁਦੇਦਾਰਾਂ ਦੀ ਭੂਮਿਕਾ ਹੁੰਦੀ ਹੈ। ਮਾਮਲੇ ਨੂੰ ਲੈ ਕੇ ਇਹ ਵੀ ਸਵਾਲ ਉੱਠ ਰਿਹਾ ਹੈ ਕਿ ਜੇਕਰ ਹਲਕਾ ਇੰਚਾਰਜ ਨੂੰ ਸਰਕਾਰੀ ਵਿਕਾਸ ਕਾਰਜਾਂ ਦੇ ਨੀਂਹ ਪੱਥਰ ਰੱਖਣ ਜਾਂ ਉਨ੍ਹਾਂ ’ਤੇ ਆਪਣਾ ਨਾਂਅ ਦਰਜ ਕਰਵਾਉਣ ਦਾ ਅਧਿਕਾਰ ਹੈ।ਇਸ ਬਾਰੇ ਕਾਂਗਰਸ ਦੇ ਸੀਨੀਅਰ ਆਗੂ ਹਰਿੰਦਰਪਾਲ ਸਿੰਘ ਹੈਰੀ ਮਾਨ , ਭਾਜਪਾ ਆਗੂ ਸਤਪਾਲ ਸਿੰਘ ਪੁਨੀਆ, ਨੇ ਕਿਹਾ ਕਿ ਸਨੌਰ ਹਲਕੇ ਵਿਚ ਨੀਂਹ ਪੱਥਰਾਂ ਦੀ ਗਿਣਤੀ ਤਾਂ ਵਧ ਰਹੀ ਹੈ ਪਰ ਜ਼ਮੀਨੀ ਪੱਧਰ ’ਤੇ ਅਸਲ ਵਿਕਾਸ ਨਜ਼ਰ ਨਹੀਂ ਆ ਰਿਹਾ। ਇਸ ਦੌਰਾਨ ਆਮ ਆਦਮੀ ਪਾਰਟੀ ਦੇ ਹਲਕਾ ਸਨੌਰ ਦੇ ਇੰਚਾਰਜ ਰਣਜੋਧ ਸਿੰਘ ਹਡਾਣਾ ਨੇ ਆਪਣਾ ਪੱਖ ਰੱਖਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਨੇ ਆਪਣੇ ਕੀਤੇ ਵਾਅਦੇ ਸਾਰੇ ਪੂਰੇ ਕੀਤੇ ਹਨ ਤੇ ਸਨੌਰ ਹਲਕੇ ਵਿੱਚ ਵੱਡੇ ਪੱਧਰ ’ਤੇ ਵਿਕਾਸ ਕਾਰਜ ਹੋਏ ਹਨ। ਉਨ੍ਹਾਂ ਅੱਗੇ ਇਹ ਵੀ ਕਿਹਾ ਕਿ 2027 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਪਤਾ ਲੱਗ ਜਾਵੇਗਾ ਕਿ ਹਲਕੇ ਦੇ ਲੋਕ ਕਿਸ ਦੇ ਨਾਲ ਖੜ੍ਹਦੇ ਹਨ।
Ad Position 22
No active advertisement
ਪਿਛਲੀ ਖ਼ਬਰ ਪਟਿਆਲਾ ਵਾਸੀਆਂ ਨੂੰ ਵੱਡੀ ਰਾਹਤ, ਸੁਪਰੀਮ ਕੋਰਟ ਦੇ ਫੈਸਲੇ ਦਾ ਮੋਹਿਤ ਮੋਹਿੰਦਰਾ ਵਲੋਂ ਸਵਾਗਤ ਅਗਲੀ ਖ਼ਬਰ ਹਾਰ ਦੇ ਡਰੋਂ ਸਰਕਾਰ ਨੇ ਦੂਜੀ ਵਾਰ ਬੋਲੜ ਕਲਾਂ ਦੀ ਕੋਆਪ੍ਰੇਟਿਵ ਸੁਸਾਇਟੀ ਦੀ ਚੋਣ ਕਰਵਾਈ ਮੁਲਤਵੀ- ਗੌਰਵ ਸੰਧੂ
Ad Position 24