19-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-06-2026

60 ਲੱਖ ਦੀ ਡਿਜੀਟਲ ਠੱਗੀ ਮਾਰਨ 'ਤੇ 7 ਖ਼ਿਲਾਫ਼ ਮਾਮਲਾ ਦਰਜ

Ad Position 21
No active advertisement
ਅਜੀਤ ਡੈਸਕ 01-06-2026
ਨਾਭਾ, 31 ਮਈ (ਵਰਿੰਦਰ ਵਰਮਾ)-ਨਾਭਾ ਥਾਣਾ ਕੋਤਵਾਲੀ ਪੁਲਿਸ ਨੇ 7 ਵਿਅਕਤੀਆਂ ਵਿਰੁੱਧ ਡਿਜੀਟਲ ਠੱਗੀ ਮਾਰਨ ਦੇ ਦੋਸ਼ ਹੇਠ ਮਾਮਲਾ ਦਰਜ ਕੀਤਾ ਗਿਆ ਹੈ | ਮਿਲੀ ਜਾਣਕਾਰੀ ਅਨੁਸਾਰ ਭੁਪਿੰਦਰ ਬਾਂਸਲ ਸੋਨੰੂ ਵਾਸੀ ਜੱਟਾਂ ਵਾਲਾ ਬਾਂਸ ਵਲੋਂ ਐਸ.ਐਸ.ਪੀ. ਪਟਿਆਲਾ ਨੂੰ ਸ਼ਿਕਾਇਤ ਦਰਜ ਕੀਤੀ ਸੀ ਕਿ ਸ਼ਸ਼ੀ ਜਿੰਦਲ, ਉਸ ਦੀ ਪਤਨੀ ਨੀਸ਼ੂ ਜਿੰਦਲ, ਪੁੱਤਰ ਹਤੇਸ਼ ਜਿੰਦਲ ਵਾਸੀਅਨ ਬਸੰਤਪੁਰਾ ਮਹੱਲਾ, ਰਿਸ਼ਤੇਦਾਰ ਮਹੇਸ਼, ਮੋਨਾ ਧਮਨ, ਗੌਤਮ ਅਤੇ ਹਰਸ਼ਲ ਗਰਗ ਨੇ ਸ਼ਿਕਾਇਤਕਰਤਾ ਦੀ ਆਈ.ਡੀ. ਹਾਸਿਲ ਕਰਕੇ 60 ਲੱਖ ਰੁਪਿਆ ਡਿਜੀਟਲ ਕਰੰਸੀ ਨੂੰ ਖ਼ੁਰਦ ਬੁਰਦ ਕਰ ਦਿੱਤਾ | ਇਸ ਠੱਗੀ ਤੋਂ ਬਾਅਦ ਵੀ ਕਥਿਤ ਮੁਲਜ਼ਮਾਂ ਨੇ ਰੁਪਈਆ ਵਾਪਸ ਨਹੀਂ ਮੋੜਿਆ | ਸ਼ਿਕਾਇਤ ਤੋਂ ਬਾਅਦ ਥਾਣਾ ਕੋਤਵਾਲੀ ਪੁਲਿਸ ਨੇ ਮਾਮਲੇ ਦੀ ਤਫ਼ਤੀਸ਼ ਕਰਕੇ ਧਾਰਾ 406, 420, 465, 467, 471, 120 ਤਹਿਤ ਮਾਮਲਾ ਦਰਜ ਕਰ ਲਿਆ ਹੈ ਅਤੇ ਮੁਲਜ਼ਮਾਂ ਦੀ ਭਾਲ ਲਈ ਪੁਲਿਸ ਵਲੋਂ ਬਸੰਤਪੁਰਾ ਮੁਹੱਲਾ ਵਿਖੇ ਲਗਾਤਾਰ ਰੇਡ ਕੀਤੀ ਜਾ ਰਹੀ ਹੈ ਪਰ ਹਾਲੇ ਤੱਕ ਪੁਲਿਸ ਨੇ ਕੋਈ ਗਿ੍ਫ਼ਤਾਰੀ ਨਹੀਂ ਕੀਤੀ | ਇਸ ਮਾਮਲੇ 'ਤੇ ਕਥਿਤ ਦੋਸ਼ੀ ਸ਼ਸ਼ੀ ਜਿੰਦਲ ਅਤੇ ਉਸ ਦੇ ਸਾਥੀਆਂ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਪਰ ਫ਼ੋਨ ਬੰਦ ਹੋਣ ਕਰਕੇ ਸੰਪਰਕ ਨਹੀਂ ਹੋਇਆ | ਇਸ ਸੰਬੰਧੀ ਥਾਣਾ ਕੋਤਵਾਲੀ ਦੇ ਇੰਚਾਰਜ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਕਿਹਾ ਕਿ ਪੁਲਿਸ ਵਲੋਂ ਮਾਮਲਾ ਦਰਜ ਕਰਕੇ ਮੁਲਜ਼ਮਾਂ ਦੀ ਭਾਲ ਲਈ ਲਗਾਤਾਰ ਰੇਡ ਕੀਤੀ ਜਾ ਰਹੀ ਹੈ |
Ad Position 22
No active advertisement
ਪਿਛਲੀ ਖ਼ਬਰ ਕੇਵਲ ਸਿੰਘ ਢਿੱਲੋਂ ਦੇ ਭਾਜਪਾ ਪੰਜਾਬ ਪ੍ਰਧਾਨ ਬਣਨ ਨਾਲ ਸੂਬੇ 'ਚ ਪਾਰਟੀ ਹੋਵੇਗੀ ਮਜ਼ਬੂਤ-ਵਿਕਾਸ ਸ਼ਰਮਾ ਅਗਲੀ ਖ਼ਬਰ ਮਾਨਵ ਸੇਵਾ ਉੱਤਮ ਸੇਵਾ ਨਾਭਾ ਵਲੋਂ ਅਗਰਵਾਲ ਸਭਾ ਦੇ ਸਹਿਯੋਗ ਨਾਲ ਖੂਨਦਾਨ ਕੈਂਪ ਲਗਾਇਆ ਜਾਵੇਗਾ-ਵਿਕਾਸ ਮਿੱਤਲ, ਰਾਜੇਸ਼...
Ad Position 24