22-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-06-2026

ਹਰ ਵਰਕਰ ਤੇ ਆਗੂ ਪਾਰਟੀ ਦੀ ਆਵਾਜ਼ ਘਰ-ਘਰ ਤੱਕ ਪਹੁੰਚਾਏ-ਰਾਜੂ ਖੰਨਾ

Ad Position 21
No active advertisement
ਅਜੀਤ ਡੈਸਕ 01-06-2026
ਅਮਲੋਹ, 31 ਮਈ (ਕੇਵਲ ਸਿੰਘ, ਅੰਮਿ੍ਤ ਸ਼ੇਰਗਿੱਲ)-ਸ਼੍ਰੋਮਣੀ ਅਕਾਲੀ ਦਲ ਦਾ ਹਰ ਵਰਕਰ, ਆਗੂ ਅਤੇ ਅਹੁਦੇਦਾਰ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਹਰ ਸੁਨੇਹਾ ਹਲਕੇ ਦੇ ਘਰ-ਘਰ ਤੱਕ ਪਹੁੰਚਾਏ ਤਾਂ ਜੋ ਲੋਕ ਇਸ ਵਾਰ 2027 ਵਿਚ 'ਆਪ' ਦੀ ਝੂਠੀ ਸਰਕਾਰ, ਅਤੇ ਕਾਂਗਰਸ ਦੇ ਗੁਮਰਾਹ ਕੁੰਨ ਪ੍ਰਚਾਰ ਤੋਂ ਬਚ ਸਕਣ | ਇਸ ਗੱਲ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਕੋਰ ਕਮੇਟੀ ਮੈਂਬਰ ਤੇ ਹਲਕਾ ਅਮਲੋਹ ਦੇ ਇੰਚਾਰਜ ਗੁਰਪ੍ਰੀਤ ਸਿੰਘ ਰਾਜੂ ਖੰਨਾ ਨੇ ਅੱਜ ਪਾਰਟੀ ਦਫ਼ਤਰ ਅਮਲੋਹ ਵਿਖੇ ਪਾਰਟੀ ਦੇ ਵੱਖ-ਵੱਖ ਵਿੰਗਾਂ ਦੇ ਸਰਕਲ ਪ੍ਰਧਾਨਾਂ ਨਾਲ ਮੀਟਿੰਗ ਕਰਨ ਸਮੇਂ ਕੀਤਾ |
ਰਾਜੂ ਖੰਨਾ ਨੇ ਕਿਹਾ ਕਿ ਅੱਜ ਲੋੜ ਹੈ ਸ਼੍ਰੋਮਣੀ ਅਕਾਲੀ ਦਲ ਨੂੰ ਮਜ਼ਬੂਤ ਕਰਕੇ ਦਿੱਲੀ ਤੋਂ ਚੱਲਣ ਵਾਲੀਆਂ ਪਾਰਟੀਆਂ ਨੂੰ ਪੰਜਾਬ ਵਿਚੋਂ ਚੱਲਦਾ ਕਰਨ ਦੀ, ਕਿਉਂਕਿ ਦਿੱਲੀ ਤੋਂ ਚੱਲਣ ਵਾਲੀਆਂ ਪਾਰਟੀਆਂ ਕਦੇ ਵੀ ਪੰਜਾਬ ਦਾ ਭਲਾ ਨਹੀਂ ਕਰ ਸਕਦੀਆਂ ਸਗੋਂ ਇਨ੍ਹਾਂ ਕੇਂਦਰੀ ਪਾਰਟੀਆਂ ਦਾ ਹਰ ਫ਼ੈਸਲਾ ਪੰਜਾਬ ਵਿਰੋਧੀ ਹੀ ਹੁੰਦਾ ਹੈ, ਜੇਕਰ ਪੰਜਾਬ ਦੀ 'ਆਪ' ਸਰਕਾਰ ਦੀ ਗੱਲ ਕਰੀ ਜਾਵੇ ਤਾਂ ਇਸ ਕੇਜਰੀਵਾਲ, ਭਗਵੰਤ ਮਾਨ ਦੀ ਸਰਕਾਰ ਨੇ ਪੰਜਾਬ ਦੇ ਖ਼ਜ਼ਾਨੇ ਨੂੰ ਦੋਵੇਂ ਹੱਥੀ ਲੁੱਟਣ ਤੋਂ ਸਿਵਾਏ ਕੁਝ ਨਹੀਂ ਕੀਤਾ | ਜੋ ਸਥਿਤੀ ਵਿਚ ਅੱਜ ਪੰਜਾਬ ਗੁਜਰ ਰਿਹਾ ਹੈ ਉਸ ਤੋਂ ਹਰ ਪੰਜਾਬੀ ਭਲੀ ਭਾਂਤ ਜਾਣੂੰ ਹੈ | ਕਾਂਗਰਸ ਦੀ ਗੱਲ ਕਰਦਿਆਂ ਰਾਜੂ ਖੰਨਾ ਨੇ ਕਿਹਾ ਕਿ ਇਸ ਪਾਰਟੀ ਨੇ ਦੇਸ਼ ਤੇ ਲੰਮਾ ਸਮਾਂ ਰਾਜ ਕੀਤਾ, ਪਰ ਦੇਸ਼ ਖ਼ਾਸ ਕਰ ਪੰਜਾਬ ਲਈ ਕੁਝ ਨਹੀਂ ਕਰ ਪਾਈ | ਇਸ ਲਈ ਅੱਜ ਲੋੜ ਹੈ ਪੰਜਾਬ ਹਿਤੈਸ਼ੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੂੰ ਮਜ਼ਬੂਤ ਕਰਨ ਦੀ ਤਾਂ ਜੋ ਪੰਜਾਬ ਦੇ ਹੱਕਾਂ ਤੇ ਡੱਕ ਕੇ ਪਹਿਰਾ ਦਿੱਤਾ ਜਾ ਸਕੇ | ਇਸ ਮੌਕੇ ਡਾ. ਅਰੁਜਨ ਸਿੰਘ ਜ਼ਿਲ੍ਹਾ ਪ੍ਰਧਾਨ ਐਸ.ਸੀ. ਵਿੰਗ, ਜਥੇਦਾਰ ਹਰਬੰਸ ਸਿੰਘ ਬਡਾਲੀ, ਜਥੇ. ਜਰਨੈਲ ਸਿੰਘ ਮਾਜਰੀ, ਜਥੇ. ਹਰਵਿੰਦਰ ਸਿੰਘ ਬਿੰਦਾ ਮਾਜਰੀ, ਸ਼ਹਿਰੀ ਪ੍ਰਧਾਨ ਰਾਕੇਸ਼ ਕੁਮਾਰ ਸ਼ਾਹੀ, ਜਥੇ. ਹਰਿੰਦਰ ਸਿੰਘ ਦੀਵਾ, ਜਥੇ. ਨਾਜ਼ਰ ਸਿੰਘ ਮੰਡੀ, ਜਥੇ. ਕੁਲਵਿੰਦਰ ਸਿੰਘ ਭੰਗੂ, ਜਥੇ. ਸੋਮਨਾਥ ਅਜਨਾਲੀ, ਅਮਨਦੀਪ ਸਿੰਘ ਭੱਦਲਥੂਹਾ, ਗੁਰਕੀਰਤ ਸਿੰਘ ਪਨਾਗ, ਦਿਲਮਨਪ੍ਰੀਤ ਸਿੰਘ ਰੁੜਕੀ, ਗੁਰਿੰਦਰ ਸਿੰਘ ਸਲਾਣਾ, ਸੁਖਬੀਰ ਸਿੰਘ ਡਡਹੇੜੀ, ਅੰਗਰੇਜ਼ ਸਿੰਘ ਲਾਡਪੁਰ, ਦਿਲਾਵਰ ਸਿੰਘ ਚੀਮਾ, ਗੁਰਸੇਵਕ ਸਿੰਘ ਕੁੱਕੀ, ਗੁਰਦੀਪ ਸਿੰਘ ਬੱਬੀ, ਬਲਤੇਜ ਸਿੰਘ ਅਮਲੋਹ, ਹਰਜੀਤ ਸਿੰਘ ਅਜਨਾਲੀ ਅਤੇ ਗੁਰਜੀਤ ਸਿੰਘ ਮੰਗਾ ਆਦਿ ਮੌਜੂਦ ਸਨ |
Ad Position 22
No active advertisement
ਪਿਛਲੀ ਖ਼ਬਰ ਜ਼ਿਲ੍ਹਾ ਪਟਿਆਲਾ ਵਿਖੇ ਜਨਗਣਨਾ-2027 ਦੇ ਕੰਮ ਦਾ ਨਿਰੀਖਣ ਅਗਲੀ ਖ਼ਬਰ ਜਲ ਸਪਲਾਈ ਕਾਮਿਆਂ ਦੀਆਂ ਮੰਗਾਂ ਦਾ ਨਿਪਟਾਰਾਂ ਨਹੀਂ ਹੁੰਦਾ ਤਾਂ 5 ਨੂੰ ਹੋਵੇਗਾ ਸੰਘਰਸ਼-ਨਲੀਨਾ
Ad Position 24