16-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-06-2026

ਚਿਤਕਾਰਾ ਯੂਨੀਵਰਸਿਟੀ ਵਿਖੇ ਪੰਜਾਬ ਦਾ ਆਈ.ਆਰ.ਐਮ. ਇੰਡੀਆ ਐਫੀਲੀਏਟ-ਲਾਇਸੰਸਸ਼ੁਦਾ ਗਲੋਬਲ ਸੈਂਟਰ ਫਾਰ ਐਂਟਰਪ੍ਰਾਈਜ ਰਿਸਕ ਮੈਨੇਜਮੈਂਟ ਸਥਾਪਿਤ

Ad Position 21
No active advertisement
ਚਿਤਕਾਰਾ ਯੂਨੀਵਰਸਿਟੀ ਵਿਖੇ ਕਰਵਾਏ ਗਏ ਸਮਾਗਮ ਦੌਰਾਨ ਯੂਨੀਵਰਸਿਟੀ ਦੇ ਚਾਂਸਲਰ ਅਸ਼ੋਕ. ਕੇ. ਚਿਤਕਾਰਾ ਨਾਲ ਮੁੱਖ ਮਹਿਮਾਨ | ਤਸਵੀਰ : ਭੁਪਿੰਦਰ ਸਿੰਘ <br/> 04-06-2026
ਬਨੂੜ, 3 ਜੂਨ (ਭੁਪਿੰਦਰ ਸਿੰਘ)-ਇੰਸਟੀਚਿਊਟ ਆਫ ਰਿਸਕ ਮੈਨੇਜਮੈਂਟ (ਆਈ.ਆਰ.ਐਮ.) ਇੰਡੀਆ ਐਫੀਲੀਏਟ ਵਲੋਂ ਚਿਤਕਾਰਾ ਯੂਨੀਵਰਸਿਟੀ, ਪੰਜਾਬ ਵਿਚ ਐਂਟਰਪ੍ਰਾਈਜ ਰਿਸਕ ਮੈਨੇਜਮੈਂਟ ਦਾ ਤੀਜਾ ਗਲੋਬਲ ਸੈਂਟਰ ਸਥਾਪਿਤ ਕੀਤਾ ਗਿਆ ਹੈ | ਇਹ ਕੇਂਦਰ ਉੱਤਰੀ ਭਾਰਤ ਵਿਚ ਰਿਸਕ ਮੈਨੇਜਮੈਂਟ ਸਿੱਖਿਆ, ਖੋਜ ਅਤੇ ਨੀਤੀਗਤ ਵਿਚਾਰ-ਵਟਾਂਦਰੇ ਨੂੰ ਉਤਸ਼ਾਹਿਤ ਕਰਨ ਲਈ ਮਹੱਤਵਪੂਰਨ ਭੂਮਿਕਾ ਨਿਭਾਏਗਾ | ਸੈਂਟਰ ਦਾ ਉਦਘਾਟਨ ਆਈ.ਆਰ.ਐਮ. ਇੰਡੀਆ ਰਿਜਨਲ ਗਰੁੱਪ ਦੇ ਚੇਅਰਮੈਨ ਅਤੇ ਸੀ.ਏਫ਼. ਆਈ.ਆਰ.ਐਮ. ਰਾਜੀਵ ਤੰਨਾ ਨੇ ਕੀਤਾ | ਇਸ ਮੌਕੇ ਆਈ.ਟੀ.ਸੀ. ਲਿਮਟਿਡ ਦੇ ਸਾਬਕਾ ਚੀਫ਼ ਰਿਸਕ ਅਫ਼ਸਰ ਸੰਦੀਪ ਦੱਤਾ, ਚਿਤਕਾਰਾ ਯੂਨੀਵਰਸਿਟੀ ਦੇ ਚਾਂਸਲਰ ਡਾ. ਅਸ਼ੋਕ ਕੇ. ਚਿਤਕਾਰਾ, ਵਾਈਸ ਚਾਂਸਲਰ ਡਾ. ਸੰਧੀਰ ਸ਼ਰਮਾ, ਆਈ.ਆਰ.ਐਮ. ਇੰਡੀਆ ਐਫੀਲੀਏਟ ਦੇ ਸੀਈਓ ਹਰਸ਼ ਸ਼ਾਹ ਅਤੇ ਸਿੱਖਿਆ, ਉਦਯੋਗ ਤੇ ਪ੍ਰਸ਼ਾਸਨ ਖੇਤਰ ਨਾਲ ਸੰਬੰਧਿਤ ਕਈ ਪ੍ਰਮੁੱਖ ਹਸਤੀਆਂ ਮੌਜੂਦ ਸਨ | ਆਈ.ਆਰ.ਐਮ. ਇੰਡੀਆ ਦੇ ਗਵਰਨੈਂਸ ਬੋਰਡ ਮੈਂਬਰ ਸੈਲੇਸ ਹਰਿਭਕਤੀ ਨੇ ਵਰਚੁਅਲ ਰੂਪ ਵਿਚ ਆਪਣੇ ਵਿਚਾਰ ਸਾਂਝੇ ਕੀਤੇ | ਚਿਤਕਾਰਾ ਯੂਨੀਵਰਸਿਟੀ ਵਿਚ ਸਥਾਪਿਤ ਇਹ ਕੇਂਦਰ ਵਿਦਿਆਰਥੀਆਂ ਅਤੇ ਪੇਸ਼ਾਵਰਾਂ ਨੂੰ ਰਿਸਕ ਮੈਨੇਜਮੈਂਟ ਦੇ ਅੰਤਰਰਾਸ਼ਟਰੀ ਮਿਆਰਾਂ ਨਾਲ ਜੋੜਨ ਦਾ ਕੰਮ ਕਰੇਗਾ | ਇਸ ਦੇ ਜਰੀਏ ਵਿਦਿਆਰਥੀਆਂ ਨੂੰ ਵਿੱਤ, ਤਕਨਾਲੋਜੀ, ਸੰਚਾਲਨ, ਗਵਰਨੈਂਸ ਅਤੇ ਸਸਟੇਨੇਬਿਲਟੀ ਨਾਲ ਸੰਬੰਧਿਤ ਜ਼ੋਖਮਾਂ ਬਾਰੇ ਵਿਵਸਥਿਤ ਜਾਣਕਾਰੀ ਅਤੇ ਤਜਰਬਾਤੀ ਸਿੱਖਣ ਦੇ ਮੌਕੇ ਮਿਲਣਗੇ | ਡਾ. ਅਸ਼ੋਕ ਕੇ. ਚਿਤਕਾਰਾ, ਚਿਤਕਾਰਾ ਯੂਨੀਵਰਸਿਟੀ ਦੇ ਚਾਂਸਲਰ ਨੇ ਕਿਹਾ ਕਿ ਮੌਜੂਦਾ ਗਲੋਬਲ ਪ੍ਰਸਥਿਤੀਆਂ ਵਿਚ ਰਿਸਕ ਬਾਰੇ ਜਾਗਰੂਕਤਾ ਅਤੇ ਰਣਨੀਤਕ ਫ਼ੈਸਲੇ ਲੈਣ ਦੀ ਸਮਰੱਥਾ ਭਵਿੱਖ ਦੇ ਆਗੂਆਂ ਲਈ ਬਹੁਤ ਮਹੱਤਵਪੂਰਨ ਹੈ | ਉਨ੍ਹਾਂ ਕਿਹਾ ਕਿ ਇਹ ਕੇਂਦਰ ਵਿਦਿਆਰਥੀਆਂ ਵਿਚ ਇਹ ਯੋਗਤਾਵਾਂ ਵਿਕਸਿਤ ਕਰਨ ਲਈ ਮਹੱਤਵਪੂਰਨ ਸਾਬਤ ਹੋਵੇਗਾ | ਆਈ.ਆਰ.ਐਮ. ਇੰਡੀਆ ਐਫੀਲੀਏਟ ਦੇ ਸੀਈਓ ਹਰਸ਼ ਸ਼ਾਹ ਨੇ ਕਿਹਾ ਕਿ ਰਿਸਕ ਇੰਟੈਲੀਜੈਂਸ ਅੱਜ ਦੇ ਸਮੇਂ ਵਿਚ ਲੀਡਰਸ਼ਿਪ ਦਾ ਅਹਿਮ ਅੰਗ ਬਣ ਚੁੱਕੀ ਹੈ | ਉਨ੍ਹਾਂ ਕਿਹਾ ਕਿ ਇਹ ਕੇਂਦਰ ਵਿਦਿਆਰਥੀਆਂ ਅਤੇ ਪੇਸ਼ਾਵਰਾਂ ਨੂੰ ਅਨਿਸ਼ਚਿਤਤਾਵਾਂ ਨਾਲ ਨਜਿੱਠਣ, ਸੋਚ-ਵਿਚਾਰ ਨਾਲ ਫ਼ੈਸਲੇ ਲੈਣ ਅਤੇ ਲਚਕੀਲੀ ਅਰਥਵਿਵਸਥਾ ਦੇ ਨਿਰਮਾਣ ਵਿਚ ਯੋਗਦਾਨ ਪਾਉਣ ਲਈ ਤਿਆਰ ਕਰੇਗਾ | ਰਾਜੀਵ ਤੰਨਾ ਨੇ ਕਿਹਾ ਕਿ ਇਹ ਪਹਿਲ ਰਿਸਕ ਸਿੱਖਿਆ, ਉਦਯੋਗ-ਅਕਾਦਮਿਕ ਸਹਿਯੋਗ ਅਤੇ ਗਿਆਨ ਸਾਂਝ ਨੂੰ ਹੋਰ ਮਜ਼ਬੂਤ ਕਰੇਗੀ | ਉਨ੍ਹਾਂ ਅਨੁਸਾਰ ਇਹ ਕੇਂਦਰ ਖੇਤਰੀ ਪੱਧਰ 'ਤੇ ਪੇਸ਼ੇਵਾਰ ਵਿਕਾਸ ਅਤੇ ਰਿਸਕ-ਸਚੇਤ ਲੀਡਰਸ਼ਿਪ ਨੂੰ ਉਤਸ਼ਾਹਿਤ ਕਰਨ ਵਿਚ ਮਹੱਤਵਪੂਰਨ ਯੋਗਦਾਨ ਦੇਵੇਗਾ | ਇਹ ਪਹਿਲ ਆਈ.ਆਰ.ਐਮ. ਇੰਡੀਆ ਐਫੀਲੀਏਟ ਵਲੋਂ ਰਿਸਕ-ਸਚੇਤ ਅਤੇ ਲਚਕੀਲੇ ਭਾਰਤ ਦੇ ਨਿਰਮਾਣ ਲਈ ਕੀਤੇ ਜਾ ਰਹੇ ਯਤਨਾਂ ਨੂੰ ਹੋਰ ਮਜ਼ਬੂਤ ਕਰਦੀ ਹੈ | 140 ਤੋਂ ਵੱਧ ਦੇਸ਼ਾਂ ਵਿਚ ਮੌਜੂਦਗੀ ਰੱਖਣ ਵਾਲੀ ਆਈ.ਆਰ.ਐਮ. ਸੰਸਥਾ ਪਿਛਲੇ ਚਾਰ ਦਹਾਕਿਆਂ ਤੋਂ ਐਂਟਰਪ੍ਰਾਈਜ ਰਿਸਕ ਮੈਨੇਜਮੈਂਟ ਦੇ ਵਿਕਾਸ ਲਈ ਕੰਮ ਕਰ ਰਹੀ ਹੈ | ਚਿਤਕਾਰਾ ਯੂਨੀਵਰਸਿਟੀ ਨਾਲ ਇਸ ਦਾ ਸਹਿਯੋਗ ਭਾਰਤ ਦੀ ਉੱਚ ਸਿੱਖਿਆ ਪ੍ਰਣਾਲੀ ਵਿਚ ਅੰਤਰਰਾਸ਼ਟਰੀ ਮਿਆਰਾਂ ਨੂੰ ਸ਼ਾਮਲ ਕਰਨ ਵੱਲ ਇੱਕ ਅਹਿਮ ਕਦਮ ਮੰਨਿਆ ਜਾ ਰਿਹਾ ਹੈ | ਇਸ ਨਾਲ ਵਿਦਿਆਰਥੀਆਂ ਨੂੰ ਵਿਸ਼ਵ ਪੱਧਰ ਦੀਆਂ ਲੋੜਾਂ ਅਨੁਸਾਰ ਗਿਆਨ, ਹੁਨਰ ਅਤੇ ਦਿ੍ਸ਼ਟੀਕੋਣ ਪ੍ਰਾਪਤ ਹੋਣਗੇ, ਜੋ ਉਨ੍ਹਾਂ ਨੂੰ ਭਵਿੱਖ ਦੀਆਂ ਪੇਸ਼ੇਵਾਰ ਚੁਨੌਤੀਆਂ ਲਈ ਬਿਹਤਰ ਢੰਗ ਨਾਲ ਤਿਆਰ ਕਰਨਗੇ |
Ad Position 22
No active advertisement
ਪਿਛਲੀ ਖ਼ਬਰ ਦਿਹਾਤੀ ਹਲਕਾ ਪਟਿਆਲਾ ਬਸਪਾ ਦੇ ਨਵੇਂ ਅਹੁਦੇਦਾਰਾਂ ਦਾ ਐਲਾਨ ਅਗਲੀ ਖ਼ਬਰ ਭੀਮਪੁਰ ਰੈਸਟ ਹਾਊਸ ਨੇੜੇ ਨਿਰਮਾਣ ਅਧੀਨ ਨਹਿਰੀ ਖਾਲ ਦਾ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਵਲੋਂ ਅਚਾਨਕ ਦੌਰਾ
Ad Position 24