28-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-06-2026

ਮਿ੍ਤਕ ਕਰਮਚਾਰੀਆਂ ਦੇ ਪਰਿਵਾਰਾਂ ਵਲੋਂ ਬਿਜਲੀ ਨਿਗਮ ਦੇ ਮੁੱਖ ਦਫ਼ਤਰ ਅੱਗੇ ਪੱਕਾ ਰੋਸ ਧਰਨਾ ਜਾਰੀ

Ad Position 21
No active advertisement
ਪਟਿਆਲਾ ਵਿਖੇ ਤਰਸ ਦੇ ਆਧਾਰ 'ਤੇ ਨੌਕਰੀ ਲਈ ਮਿ੍ਤਕ ਕਰਮਚਾਰੀਆਂ ਦੇ ਪਰਿਵਾਰ ਧਰਨੇ 'ਤੇ ਬੈਠੇ ਹੋਏ | ਅਜੀਤ ਤਸਵੀਰ <br/> 07-06-2026
ਪਟਿਆਲਾ, 6 ਜੂਨ (ਗੁਰਪ੍ਰੀਤ ਸਿੰਘ ਚੱਠਾ)-ਪੀ.ਐੱਸ.ਪੀ.ਸੀ.ਐਲ. ਦੇ ਮੁੱਖ ਦਫ਼ਤਰ ਪਟਿਆਲਾ ਅੱਗੇ ਵਿਭਾਗ ਨਾਲ ਸੰਬੰਧਿਤ ਮਿ੍ਤਕ ਕਰਮਚਾਰੀਆਂ ਦੇ ਵਾਰਿਸਾਂ ਵਲੋਂ ਆਪਣੀਆਂ ਮੰਗਾਂ ਮਨਵਾਉਣ ਲਈ 3 ਜੂਨ ਤੋਂ ਮੁੜ ਪੱਕਾ ਧਰਨਾ ਸ਼ੁਰੂ ਕੀਤਾ ਗਿਆ | ਬੇਰੁਜ਼ਗਾਰ ਮਿ੍ਤਕ ਆਸਰਿਤ ਸੰਘਰਸ਼ ਕਮੇਟੀ ਪੰਜਾਬ ਦੇ ਆਗੂ ਮਾ. ਚਰਨਜੀਤ ਸਿੰਘ ਦਿਉਣ ਨੇ ਦੱਸਿਆ ਕਿ ਸਾਡੀ ਜਥੇਬੰਦੀ 2004 ਤੋਂ ਸੰਘਰਸ਼ ਕਰ ਰਹੀ ਹੈ ਪਰ ਅਜੇ ਤੱਕ ਸਾਨੂੰ ਆਪਣੇ ਮਾਪਿਆਂ ਦਾ ਹੱਕ ਤਰਸ ਅਧਾਰ ਨੌਕਰੀ ਵਜੋਂ ਨਹੀਂ ਮਿਲਿਆ | ਉਨ੍ਹਾਂ ਦੱਸਿਆ ਕਿ 21 ਅਕਤੂਬਰ 2022 ਦੀ ਮੰਤਰੀ ਮੰਡਲ ਪੰਜਾਬ ਦੀ ਮੀਟਿੰਗ ਵਿਚ ਪਿਛਲੇ ਸਮੇਂ ਦੌਰਾਨ ਤਰਸ ਦੇ ਅਧਾਰ 'ਤੇ ਨੌਕਰੀ ਲੈਣ ਤੋਂ ਵਾਂਝੇ ਪਰਿਵਾਰਾਂ ਦੇ ਧੀਆਂ-ਪੁੱਤਰਾਂ ਨੂੰ ਮੁੜ ਨੌਕਰੀਆਂ ਦੇਣ ਦਾ ਐਲਾਨ ਕੀਤਾ ਸੀ ਪਰ ਉਸ ਬਣੀ ਪਾਲਿਸੀ ਵਿਚ ਨੌਕਰੀ ਲੈਣ ਲਈ ਅਨੇਕਾਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜਿਸ ਵਿਚ ਪੰਜਾਬ ਸਰਕਾਰ ਅਤੇ ਬਿਜਲੀ ਬੋਰਡ ਨੇ ਸਾਨੂੰ 20 ਸਾਲ ਪਹਿਲਾਂ ਦਿੱਤੇ ਸਾਰੇ ਭੱਤੇ (ਸੋਲੇਸ਼ੀਅਮ ਅਤੇ ਮਾਂ ਨੂੰ ਮਿਲੀ ਪੈਨਸ਼ਨ) 12 ਫ਼ੀਸਦੀ ਵਿਆਜ ਨਾਲ ਮੋੜਨ ਲਈ ਕਿਹਾ ਅਤੇ ਦੂਜਾ ਕਈ ਬੇਲੋੜੀਆਂ ਸ਼ਰਤਾਂ ਦੀਆਂ ਅੜਚਣਾਂ ਲਾਕੇ ਸਾਡੀ ਨੌਕਰੀ ਦਾ ਹੱਕ ਮਾਰ ਦਿੱਤਾ ਗਿਆ | ਇਸ ਲਈ ਅਸੀਂ ਆਮ ਆਦਮੀ ਪਾਰਟੀ ਦੀ ਸਰਕਾਰ ਤੋਂ ਆਪਣੇ ਬਣਦੇ ਹੱਕ ਲੈਣ ਲਈ ਪਟਿਆਲੇ ਬਿਜਲੀ ਨਿਗਮ ਦੇ ਮੁੱਖ ਦਫ਼ਤਰ ਸਾਹਮਣੇ 3 ਜੂਨ 2026 ਤੋਂ ਅਣਮਿਥੇ ਸਮੇਂ ਲਈ ਧਰਨਾ ਜਾਰੀ ਹੈ | ਉਨ੍ਹਾਂ ਕਿਹਾ ਕਿ ਸਾਡੀਆਂ ਮੰਗਾ ਪੂਰੀਆਂ ਹੋਣ ਤੱਕ ਪੱਕਾ ਮੋਰਚਾ ਲਾਕੇ ਸਰਕਾਰ ਅਤੇ ਬੋਰਡ ਦਾ ਪਿਟ ਸਿਆਪਾ ਕਰਦੇ ਰਹਾਂਗੇ | ਬੇਰੁਜ਼ਗਾਰ ਆਗੂਆਂ ਨੇ ਕਿਹਾ ਕਿ ਜਦੋਂ ਤੋਂ ਕਰਮਚਾਰੀ ਦੀ ਮੌਤ ਹੋਈ ਹੈ ਜੇਕਰ ਉਸ ਤਾਰੀਕ ਤੋਂ ਕੇਸ ਵਿਚਾਰੇ ਜਾਣ ਤਾਂ ਅਨੇਕਾਂ ਮੁਸ਼ਕਲਾਂ ਦਾ ਹੱਲ ਆਪਣੇ-ਆਪ ਹੋ ਸਕਦਾ | ਉਨ੍ਹਾਂ ਅੱਗੇ ਇਹ ਵੀ ਕਿਹਾ ਕਿ ਪਾਲਿਸੀ ਅਧੀਨ ਆਉਂਦੇ ਹਰ ਪਰਿਵਾਰ ਦੇ ਇਕ ਮੈਂਬਰ ਨੂੰ ਸੌਖੇ ਢੰਗ ਨਾਲ ਨੌਕਰੀ ਦਿੱਤੀ ਜਾਵੇ ਨਹੀਂ ਇਸ ਸੰਘਰਸ਼ ਨੂੰ ਭਵਿੱਖ ਵਿਚ ਹੋਰ ਵਧੇਰੇ ਤਿੱਖਾ ਕੀਤਾ ਜਾਵੇਗਾ | ਇਸ ਮੌਕੇ ਹੋਰਨਾਂ ਤੋਂ ਇਲਾਵਾ ਗੱਬਰ ਸਿੰਘ, ਗੁਰਤੇਜ ਸਿੰਘ ਫ਼ਤਿਹਗੜ੍ਹ ਸਾਹਿਬ, ਕੁਲਵਿੰਦਰ ਸਿੰਘ ਨਿਜ਼ਾਮਪੁਰ, ਰਛਪਾਲ ਸਿੰਘ, ਜਸਵਿੰਦਰ ਸਿੰਘ ਮੋਰਿੰਡਾ, ਸੈਂਬਰ ਸਿੰਘ, ਦਵਿੰਦਰ ਸਿੰਘ ਧੂਰੀ, ਰਾਜਵੀਰ ਸਿੰਘ, ਵਿਨੋਦ ਕੁਮਾਰ, ਕੁਲਦੀਪ ਕੌਰ ਰਾਮਗੜ੍ਹ ਸਰਦਾਰਾਂ, ਸੁਨੀਤਾ ਕੌਰ ਈਲਵਾਲ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਸੈਕਟਰੀ ਹਰਬੰਸ ਸਿੰਘ ਸ਼ਿਕਾਰਪੁਰ ਨਮਿਤ ਅੰਤਿਮ ਅਰਦਾਸ ਅਤੇ ਸ਼ਰਧਾਂਜਲੀ ਸਮਾਗਮ 10 ਨੂੰ <br/> ਅਗਲੀ ਖ਼ਬਰ ਝਾੜੂ ਦੀ 'ਬੇਅਦਬੀ' ਦੇ ਦੋਸ਼ਾਂ ਹੇਠ ਕਾਂਗਰਸੀ ਵਰਕਰ ਦੀ ਗਿ੍ਫ਼ਤਾਰੀ ਖ਼ਿਲਾਫ਼ ਸਮਾਣਾ 'ਚ ਰੰਧਾਵਾ ਵਲੋਂ ਰੋਸ ਪ੍ਰਦਰਸ਼ਨ
Ad Position 24