29-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-06-2026

ਲਾਠੀਚਾਰਜ ਖ਼ਿਲਾਫ਼ ਸਮੁੱਚੇ ਪੰਜਾਬ 'ਚ ਬਿਜਲੀ ਮੁਲਾਜ਼ਮ ਸੰਘਰਸ਼ਸ਼ੀਲ ਮੋਰਚੇ ਵਲੋਂ ਰੋਸ ਰੈਲੀਆਂ ਦਾ ਐਲਾਨ

Ad Position 21
No active advertisement
ਅਜੀਤ ਡੈਸਕ 07-06-2026
ਪਟਿਆਲਾ, 6 ਜੂਨ (ਗੁਰਪ੍ਰੀਤ ਸਿੰਘ ਚੱਠਾ)-ਬਿਜਲੀ ਮੁਲਾਜ਼ਮ ਸੰਘਰਸ਼ਸ਼ੀਲ ਮੋਰਚੇ ਵਲੋਂ ਪਟਿਆਲਾ ਹੈੱਡ ਆਫ਼ਿਸ ਅੱਗੇ ਰੁਜ਼ਗਾਰ ਮੰਗਦੇ ਬੇਰੁਜ਼ਗਾਰ ਲਾਈਨਮੈਨਾਂ ਉੱਪਰ ਪੁਲਿਸ ਵਲੋਂ ਕੀਤੇ ਗਏ ਲਾਠੀਚਾਰਜ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕਰਦਿਆਂ ਫ਼ੈਸਲਾ ਕੀਤਾ ਹੈ ਕਿ 8 ਜੂਨ ਦਿਨ ਸੋਮਵਾਰ ਨੂੰ ਸਮੁੱਚੇ ਪੰਜਾਬ ਅੰਦਰ ਡਵੀਜਨ ਪੱਧਰ 'ਤੇ ਰੋਸ ਰੈਲੀਆਂ ਕੀਤੀਆਂ ਜਾਣਗੀਆਂ | ਮੋਰਚੇ ਦੇ ਆਗੂਆਂ ਨੇ ਦੱਸਿਆ ਕਿ ਦੋਵੇਂ ਕਾਰਪੋਰੇਸ਼ਨਾਂ ਅੰਦਰ ਬਹੁਤ ਘੱਟ ਕਰਮਚਾਰੀ ਕੰਮ ਕਰ ਰਹੇ ਹਨ ਜਿਹੜੇ ਕਿ ਦਿਨ-ਰਾਤ ਬਹੁਤ ਔਖੇ ਹਾਲਾਤਾਂ ਵਿਚ ਡਿਊਟੀ ਕਰ ਰਹੇ ਹਨ | ਵਰਕਲੋਡ ਜ਼ਿਆਦਾ ਹੋਣ ਕਾਰਨ ਬਹੁਤ ਸਾਰੇ ਕਰਮਚਾਰੀ ਹਾਦਸਿਆਂ ਦਾ ਸ਼ਿਕਾਰ ਹੋ ਰਹੇ ਹਨ | ਪਾਵਰ ਕਾਰਪੋਰੇਸ਼ਨ ਵਿਚ ਅਪ੍ਰੈਂਟਸ਼ਿਪ ਕਰ ਰਹੇ ਇਨ੍ਹਾਂ 2600 ਬੇਰੁਜ਼ਗਾਰ ਨੌਜਵਾਨਾਂ ਨਾਲ ਪਹਿਲਾਂ ਪਾਵਰਕਾਮ ਦੀ ਮੈਨੇਜਮੈਂਟ ਨੇ ਲਿਖਤੀ ਤੌਰ 'ਤੇ ਵਾਅਦੇ ਕੀਤੇ ਸਨ ਕਿ ਸਿਰਫ ਪੰਜਾਬੀ ਦਾ ਪੇਪਰ ਲੈ ਕੇ ਉਨ੍ਹਾਂ ਨੂੰ ਨੌਕਰੀ ਦਿੱਤੀ ਜਾਵੇਗੀ ਅਤੇ ਬਾਕੀ ਖਾਲੀ ਆਸਾਮੀਆਂ ਨੂੰ ਸਿਰਫ ਆਈ.ਟੀ.ਆਈ. ਪਾਸ ਉਮੀਦਵਾਰਾਂ ਰਾਹੀਂ ਭਰਿਆ ਜਾਵੇਗਾ | ਹੁਣ ਪਾਵਰਕਾਮ ਦੀ ਮੈਨੇਜਮੈਂਟ ਵਲੋਂ ਉਨ੍ਹਾਂ ਉਮੀਦਵਾਰਾਂ ਨੂੰ ਬਿਲਕੁਲ ਹੀ ਭਰਤੀ ਕਰਨ ਤੋਂ ਇਨਕਾਰ ਕੀਤਾ ਜਾ ਰਿਹਾ ਹੈ ਅਤੇ ਆਪਣੀ ਨੌਕਰੀ ਲਈ ਸੰਘਰਸ਼ ਕਰ ਰਹੇ ਇਨ੍ਹਾਂ ਨੌਜਵਾਨਾਂ ਉੱਪਰ ਪੁਲਿਸ ਵਲੋਂ ਲਾਠੀਚਾਰਜ ਕੀਤਾ ਗਿਆ ਹੈ | ਇਸ ਤੋਂ ਇਲਾਵਾ ਮੋਰਚੇ ਵਲੋਂ ਪੰਜਾਬ ਸਰਕਾਰ ਅਤੇ ਪਾਵਰਕਾਮ ਦੀ ਮੈਨੇਜਮੈਂਟ ਪਾਸੋਂ ਮੰਗ ਕੀਤੀ ਜਾਂਦੀ ਹੈ ਇਨ੍ਹਾਂ ਬੇਰੁਜ਼ਗਾਰ ਨੌਜਵਾਨਾਂ 'ਤੇ ਲਾਠੀਚਾਰਜ ਕਰਨ ਵਾਲੇ ਅਧਿਕਾਰੀਆਂ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ | ਆਈ.ਟੀ.ਆਈ. ਪਾਸ ਅਤੇ ਅਪ੍ਰੈਂਟਸ਼ਿਪ ਕਰ ਰਹੇ ਨੌਜਵਾਨਾਂ ਵਲੋਂ ਲਗਾਤਾਰ ਆਪਣੀਆਂ ਨੌਕਰੀਆਂ ਲਈ ਪਟਿਆਲਾ ਦੇ ਹੈੱਡ ਆਫ਼ਿਸ ਦੇ ਗੇਟ ਅੱਗੇ ਰੋਸ ਪ੍ਰਦਰਸ਼ਨ ਕਰ ਰਹੇ ਹਨ, ਨੂੰ ਤੁਰੰਤ ਮਹਿਕਮੇ ਅੰਦਰ ਰੈਗੂਲਰ ਭਰਤੀ ਰਾਹੀਂ ਨੌਕਰੀ ਦਿੱਤੀ ਜਾਵੇ | ਅਜਿਹਾ ਨਾ ਹੋਣ ਦੀ ਸੂਰਤ ਵਿਚ ਮੋਰਚੇ ਵਲੋਂ ਪੰਜਾਬ ਸਰਕਾਰ ਅਤੇ ਪਾਵਰਕਾਮ ਦੀ ਮੈਨੇਜਮੈਂਟ ਖਿਲਾਫ ਤਿੱਖਾ ਸੰਘਰਸ਼ ਕੀਤਾ ਜਾਵੇਗਾ | ਮੀਟਿੰਗ ਦੌਰਾਨ ਬੁਲਾਰਿਆਂ ਨੇ ਬਿਜਲੀ ਨਿਗਮ ਅੰਦਰ ਨਵੀਂ ਭਰਤੀ ਵਿਚ ਪੰਜਾਬ ਦੇ ਉਮੀਦਵਾਰਾਂ ਨੂੰ ਪਹਿਲ ਦੇਣ ਦੀ ਮੰਗ ਕੀਤੀ | ਮੋਰਚੇ ਵਲੋਂ ਸਮੁੱਚੇ ਪੰਜਾਬ ਅੰਦਰ ਮਿਤੀ 15 ਜੂਨ ਤੋਂ ਲੈ ਕੇ 22 ਜੂਨ ਤੱਕ ਸਰਕਲ ਪੱਧਰੀ ਰੋਸ ਪ੍ਰਦਰਸ਼ਨ ਕਰਦੇ ਹੋਏ ਮਿਤੀ 24 ਜੂਨ ਨੂੰ ਖੰਨਾ ਵਿਖੇ ਬਿਜਲੀ ਮੰਤਰੀ ਦੀ ਰਿਹਾਇਸ਼ ਅੱਗੇ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ | ਇਸ ਮੌਕੇ ਅਵਤਾਰ ਸਿੰਘ ਕੈਂਥ, ਦਲਬੀਰ ਸਿੰਘ ਜੌਹਲ, ਹਰਪ੍ਰੀਤ ਸਿੰਘ ਫ਼ਰੀਦਕੋਟ, ਕਰਮਜੀਤ ਸਿੰਘ ਸਿੱਧੂ, ਜਗਰੂਪ ਸਿੰਘ ਮਹਿਮਦਪੁਰ, ਅਮਿਤ ਕੁਮਾਰ, ਗੁਰਵਿੰਦਰ ਸਿੰਘ ਗੁਰੂ, ਸੁਰਿੰਦਰ ਧਰਾਂਗਵਾਲਾ, ਸੰਜੀਵ ਕੁਮਾਰ ਨਵਾਂ ਸ਼ਹਿਰ, ਸਰਦਾਰਾ ਸਿੰਘ, ਹਰਜੱਸ ਸਿੰਘ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਸੁੱਖੀ ਰੱਖੜਾ ਨੇ ਵੱਖ-ਵੱਖ ਪਿੰਡਾਂ 'ਚ 'ਮੇਰੀ ਰਸੋਈ' ਸਕੀਮ ਅਧੀਨ ਵੰਡੀਆਂ ਰਾਸ਼ਨ ਕਿੱਟਾਂ ਅਗਲੀ ਖ਼ਬਰ ਗੁਰਦੇਵ ਟਿਵਾਣਾ ਦਾ ਜ਼ਿਲ੍ਹਾ ਪ੍ਰੀਸ਼ਦ ਪਟਿਆਲਾ ਚੇਅਰਮੈਨ ਬਣਨ 'ਤੇ ਚੇਅਰਮੈਨ ਅਬਲੋਵਾਲ ਤੇ ਉਨ੍ਹਾਂ ਦੀ ਟੀਮ ਨੇ ਕੀਤਾ ਸਨ...
Ad Position 24