ਦੇਵੀਗੜ੍ਹ, 7 ਜੂਨ (ਰਾਜਿੰਦਰ ਸਿੰਘ ਮੌਜੀ)-ਅੱਜ ਅਨਾਜ ਮੰਡੀ ਦੇਵੀਗੜ੍ਹ ਵਿਖੇ ਆਮ ਆਦਮੀ ਪਾਰਟੀ (ਆਪ) ਦਫ਼ਤਰ ਦੇ ਬਾਹਰ ਕਾਂਗਰਸ ਪਾਰਟੀ ਵਲੋਂ ਸੀਨੀਅਰ ਕਾਂਗਰਸੀ ਆਗੂ ਹਰਿੰਦਰਪਾਲ ਸਿੰਘ ਹੈਰੀਮਾਨ ਦੀ ਅਗਵਾਈ ਵਿਚ ਇਕ ਜ਼ੋਰਦਾਰ ਰੋਸ ਪ੍ਰਦਰਸ਼ਨ ਕੀਤਾ ਗਿਆ | ਇਸ ਦੌਰਾਨ ਕਾਂਗਰਸੀ ਵਰਕਰਾਂ ਨੇ ਸਰਕਾਰ ਦੀਆਂ ਨੀਤੀਆਂ ਖਿਲਾਫ ਆਪਣਾ ਗ਼ੁੱਸਾ ਜ਼ਾਹਿਰ ਕਰਦਿਆਂ 'ਆਪ' ਦੇ ਚੋਣ ਨਿਸ਼ਾਨ 'ਝਾੜੂ' ਦੇ ਤੀਲੇ-ਤੀਲੇ ਕਰਕੇ ਉਨ੍ਹਾਂ ਨੂੰ ਅੱਗ ਲਾਈ ਗਈ | ਪ੍ਰਦਰਸ਼ਨਕਾਰੀ ਕਾਂਗਰਸੀਆਂ ਨੇ ਪੰਜਾਬ ਸਰਕਾਰ 'ਤੇ ਨੀਵੇਂ ਪੱਧਰ ਦੀ ਰਾਜਨੀਤੀ ਕਰਨ ਦੇ ਗੰਭੀਰ ਦੋਸ਼ ਲਾਏ | ਹੈਰੀਮਾਨ ਨੇ ਕਿਹਾ ਕਿ ਇਹ ਬਹੁਤ ਹੀ ਮੰਦਭਾਗੀ ਗੱਲ ਹੈ ਕਿ ਸੂਬੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਵਾਲੇ ਦੋਸ਼ੀਆਂ ਵਿਰੁੱਧ ਸਰਕਾਰ ਅਜੇ ਤੱਕ ਕੋਈ ਠੋਸ ਕਾਰਵਾਈ ਨਹੀਂ ਕਰ ਸਕੀ ਹੈ ਪਰ ਜੇਕਰ ਕਿਸੇ ਨੌਜਵਾਨ ਨੇ ਸੰਕੇਤਕ ਵਿਰੋਧ ਵਜੋਂ ਝਾੜੂ ਖਿਲਾਰ ਦਿੱਤਾ, ਤਾਂ ਉਸ 'ਤੇ ਤੁਰੰਤ 'ਝਾੜੂ ਦੀ ਬੇਅਦਬੀ' ਦਾ ਪਰਚਾ ਦਰਜ ਕਰ ਦਿੱਤਾ ਗਿਆ | ਉਨ੍ਹਾਂ ਚਿਤਾਵਨੀ ਦਿੰਦਿਆਂ ਕਿਹਾ, ''ਜੇਕਰ ਸੰਕੇਤਕ ਵਿਰੋਧ ਕਰਨਾ ਜੁਰਮ ਹੈ, ਤਾਂ ਅਸੀਂ ਸਾਰੇ ਕਾਂਗਰਸੀ ਵਰਕਰ ਵੀ ਦੋਸ਼ੀ ਹਾਂ | ਅਸੀਂ ਅਜਿਹੀ ਕੋਝੀ ਰਾਜਨੀਤੀ ਦਾ ਡਟਵਾਂ ਵਿਰੋਧ ਕਰਦੇ ਹਾਂ ਅਤੇ ਭਵਿੱਖ ਵਿਚ ਵੀ ਇਹ ਸੰਘਰਸ਼ ਜਾਰੀ ਰਹੇਗਾ | ਇਸ ਮੌਕੇ ਹੈਰੀਮਾਨ ਨੇ ਹਾਲ ਹੀ ਵਿਚ ਬੇਰੁਜ਼ਗਾਰ ਲਾਈਨਮੈਨਾਂ 'ਤੇ ਕੀਤੇ ਗਏ ਤਸ਼ੱਦਦ ਦੀ ਵੀ ਕਰੜੇ ਸ਼ਬਦਾਂ ਵਿਚ ਨਿੰਦਾ ਕੀਤੀ | ਉਨ੍ਹਾਂ ਕਿਹਾ ਕਿ ਆਪਣੀਆਂ ਹੱਕੀ ਮੰਗਾਂ ਲਈ ਸੰਘਰਸ਼ ਕਰ ਰਹੇ ਨੌਜਵਾਨਾਂ 'ਤੇ ਲਾਠੀਚਾਰਜ ਕਰਨਾ ਸਰਕਾਰ ਦੀ ਤਾਨਾਸ਼ਾਹੀ ਦਾ ਪ੍ਰਤੀਕ ਹੈ | ਕਾਂਗਰਸ ਪਾਰਟੀ ਅਜਿਹੇ ਅੱਤਿਆਚਾਰਾਂ ਨੂੰ ਕਦੇ ਵੀ ਬਰਦਾਸ਼ਤ ਨਹੀਂ ਕਰੇਗੀ ਅਤੇ ਹਮੇਸ਼ਾ ਲੋਕਾਂ ਦੀ ਆਵਾਜ਼ ਬਣ ਕੇ ਖੜ੍ਹੀ ਰਹੇਗੀ | ਇਸ ਰੋਸ ਪ੍ਰਦਰਸ਼ਨ ਵਿਚ ਵੱਡੀ ਗਿਣਤੀ 'ਚ ਕਾਂਗਰਸੀ ਵਰਕਰਾਂ ਅਤੇ ਆਗੂਆਂ ਨੇ ਸ਼ਮੂਲੀਅਤ ਕੀਤੀ | ਜਿੰਨਾ ਵਿਚ ਜੋਗਿੰਦਰ ਸਿੰਘ ਕਾਕੜਾ, ਹਰਵੀਰ ਸਿੰਘ ਥਿੰਦ, ਮਹਿਕ ਗਰੇਵਾਲ, ਅਸ਼ਵਨੀ ਬੱਤਾ, ਪ੍ਰਕਾਸ਼ ਸਿੰਘ ਗਿੱਲ, ਪ੍ਰਨਵ ਗੋਇਲ, ਚਰਨਜੀਤ ਸਿੰਘ ਜੱਜ, ਰਣਧੀਰ ਸਿੰਘ ਰੌਹੜ, ਤਿਲਕ ਰਾਜ ਸ਼ਰਮਾ, ਜਰਨੈਲ ਸਿੰਘ ਚੁਹਟ, ਗੁਰਨਾਮ ਸਿੰਘ ਮਸ਼ੀਂਗਣ, ਕੁਲਦੀਪ ਸਿੰਘ ਸ਼ੇਖੂਪੁਰ, ਜਗਮਾਲ ਰਾਣਾ, ਕਰਮਜੀਤ ਸਿੰਘ ਇਸਰਹੇੜੀ, ਤਰਲੋਚਨ ਸਿੰਘ ਭੋਲਾ, ਸ਼ਮਸ਼ੇਰ ਸਿੰਘ ਨੂਰਖੇੜੀਆਂ, ਗੁਰਜੀਤ ਸਿੰਘ ਬੱਤੀ, ਸ਼ੈਲੀ ਭਾਂਖਰ, ਦਿਲਬਾਗ ਸਿੰਘ ਉਪਲੀ, ਕਰਮਜੀਤ ਸਿੰਘ ਮਹਿਮੂਦਪੁਰ, ਮਨਦੀਪ ਸਿੰਘ ਦੌਣ ਕਲਾਂ, ਕੁਲਜੀਤ ਸਿੰਘ ਦੌਣ ਕਲਾਂ, ਜਗਤਾਰ ਸਿੰਘ ਬੁਢਣਪੁਰ, ਰਣਦੀਪ ਰਾਣਾ, ਬੋਲੜ ਅਤੇ ਹਰਿੰਦਰ ਸਿੰਘ ਘੜਾਮ ਸਮੇਤ ਹੋਰ