ਰਾਜਪੁਰਾ, 7 ਜੂਨ (ਰਣਜੀਤ ਸਿੰਘ)-ਸਿਵਲ ਕੋਰਟ ਰਾਜਪੁਰਾ ਵਿਖੇ ਬਤੌਰ ਵਕੀਲ ਪ੍ਰੈਕਟਿਸ ਕਰਦੇ ਚੌਧਰੀ ਕਰਮਜੀਤ ਸਿੰਘ ਬਾਰ ਕੌਂਸਲ ਪੰਜਾਬ ਐਂਡ ਹਰਿਆਣਾ ਦਾ ਦੂਜੀ ਵਾਰ ਸ਼ਾਨਦਾਰ ਜਿੱਤ ਹਾਸਲ ਕਰਕੇ ਮੈਂਬਰ ਬਣਨ 'ਤੇ ਗੁਰਦੁਆਰਾ ਨਥਾਣਾ ਸਾਹਿਬ ਵਿਖੇ ਸ਼ੁਕਰਾਨੇ ਵਜੋਂ ਪਾਠ ਦੇ ਭੋਗ ਪੁਆਏ | ਇਸ ਮੌਕੇ 'ਤੇ ਰਾਗੀ ਜਥੇ ਨੇ ਇਲਾਹੀ ਬਾਣੀ ਦਾ ਰਸਭਿੰਨਾ ਕੀਰਤਨ ਕਰਕੇ ਆਈਆਂ ਸੰਗਤਾਂ ਨੂੰ ਨਿਹਾਲ ਕੀਤਾ | ਜਾਣਕਾਰੀ ਮੁਤਾਬਿਕ ਚੌਧਰੀ ਕਰਮਜੀਤ ਸਿੰਘ ਦੂਜੀ ਵਾਰ ਬਾਰ ਕੌਂਸਲ ਦੇ ਮੈਂਬਰ ਬਣੇ | ਇਸ ਸ਼ੁਕਰਾਨਾ ਸਮਾਗਮ ਵਿਚ ਵੱਡੀ ਗਿਣਤੀ 'ਚ ਹਲਕਾ ਵਾਸੀਆਂ, ਪੁਲਿਸ ਅਫ਼ਸਰਾਂ, ਹਰ ਪਾਰਟੀ ਦੇ ਆਗੂਆਂ ਅਤੇ ਵਕੀਲਾਂ ਨੇ ਸ਼ਮੂਲੀਅਤ ਕੀਤੀ | ਚੌਧਰੀ ਕਰਮਜੀਤ ਸਿੰਘ ਨੇ ਦੱਸਿਆ ਕਿ ਪੂਰੇ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਦੇ ਸਵਾ ਲੱਖ ਦੇ ਕਰੀਬ ਵਕੀਲਾਂ ਦੀਆਂ ਵੋਟਾਂ ਵਿਚ ਸਿਰਫ਼ 18 ਮੈਂਬਰ ਬਣਨੇ ਹੁੰਦੇ ਹਨ | ਉਨ੍ਹਾਂ ਨੇ ਦੱਸਿਆ ਕਿ ਉਹ ਦੂਜੀ ਵਾਰ ਮੈਂਬਰ ਬਣੇ ਹਨ | ਇਸ ਮੌਕੇ 'ਤੇ ਹਲਕੇ ਦੀ ਸੰਗਤ ਅਤੇ ਨਾਮਵਰ ਵਕੀਲਾਂ ਵਲੋਂ ਚੌਧਰੀ ਕਰਮਜੀਤ ਸਿੰਘ ਦਾ ਵਿਸ਼ੇਸ਼ ਤੌਰ 'ਤੇ ਸਨਮਾਨ ਕੀਤਾ ਗਿਆ | ਚੌਧਰੀ ਕਰਮਜੀਤ ਸਿੰਘ ਨੇ ਕਿਹਾ ਕਿ ਇਹ ਉਨ੍ਹਾਂ ਦੀ ਇਕੱਲਿਆਂ ਦੀ ਜਿੱਤ ਨਹੀਂ ਹੈ ਬਲਕਿ ਪੂਰੇ ਹਲਕੇ ਦੀ ਜਿੱਤ ਹੈ | ਉਨ੍ਹਾਂ ਨੇ ਕਿਹਾ ਕਿ ਉਹ ਵਕੀਲਾਂ ਲਈ ਹਰ ਸਮੇਂ ਮੋਢੇ ਨਾਲ ਮੋਢਾ ਲਾ ਕੇ ਖੜਨਗੇ ਅਤੇ ਪੂਰੀ ਤਨਦੇਹੀ, ਦਿ੍ੜ੍ਹਤਾ ਅਤੇ ਇਮਾਨਦਾਰੀ ਨਾਲ ਕੰਮ ਕਰਦੇ ਰਹਿਣਗੇ | ਹੋਰਨਾਂ ਸਮੇਤ ਸਾਬਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ, ਹਲਕਾ ਇੰਚਾਰਜ ਦੀਪਇੰਦਰ ਸਿੰਘ ਢਿੱਲੋਂ, ਹਲਕਾ ਇੰਚਾਰਜ ਜਥੇਦਾਰ ਸੁਰਜੀਤ ਸਿੰਘ ਗੜੀ, ਭਾਜਪਾ ਆਗੂ ਵਿਕਾਸ ਵਿੱਕੀ ਘਨੌਰ, ਕੋਆਰਡੀਨੇਟਰ ਜਗਮੀਤ ਬਾਵਾ ਸਹੋਤਾ, ਮੈਂਬਰ ਐਸ.ਜੀ.ਪੀ.ਸੀ. ਜਸਮੇਰ ਸਿੰਘ ਲਾਛੜੂ ਸਾਬਕਾ ਐਸ.ਐਸ.ਪੀ. ਭੁਪਿੰਦਰ ਸਿੰਘ ਖਟੜਾ, ਪ੍ਰਧਾਨ ਪ੍ਰਵੀਨ ਛਾਬੜਾ, ਸਾਬਕਾ ਵਿਧਾਇਕ ਬੀਬੀ ਹਰਪ੍ਰੀਤ ਕੌਰ ਮੁਖਮੈਲਪੁਰ, ਐਡਵੋਕੇਟ ਪੂਜਾ ਉਬਰਾਏ, ਐਡਵੋਕੇਟ ਰਮਾ ਸਿੰਗਲਾ, ਸਾਬਕਾ ਕੌਂਸਲਰ ਰਣਜੀਤ ਸਿੰਘ ਰਾਣਾ, ਕੌਂਸਲਰ ਅਰਵਿੰਦਰ ਪਾਲ ਸਿੰਘ ਰਾਜੂ, ਹਰਨਾਥ ਸਿੰਘ ਜਲਾਲਪੁਰ, ਰਾਮ ਸਿੰਘ ਸੀਲ, ਅਵਤਾਰ ਸਿੰਘ ਜੇ.ਜੇ.ਪੀ. ਆਗੂ ਕੈਥਲ, ਸਾਬਕਾ ਕੌਂਸਲਰ ਰਾਜੀਵ ਡੀ.ਸੀ., ਜਥੇਦਾਰ ਸੁਖਪਾਲ ਸਿੰਘ ਪਾਲਾ, ਜਸਵਿੰਦਰ ਸਿੰਘ ਬੰਬੀ ਕੁੱਥਾਖੇੜੀ, ਸਾਬਕਾ ਵਿਧਾਇਕ ਜਸਵੀਰ ਸਿੰਘ ਮਲੌਰ, ਪ੍ਰਧਾਨ ਨਰਿੰਦਰ ਸ਼ਾਸਤਰੀ, ਸਾਬਕਾ ਚੇਅਰਮੈਨ ਵਿਜੈਇੰਦਰ ਅਹਿਲਵਤ, ਸਾਬਕਾ ਚੇਅਰਮੈਨ ਗੁਰਤੇਜ ਗਰੇਵਾਲ, ਅਕਾਲੀ ਆਗੂ ਨਰਦੇਵ ਸਿੰਘ ਆਕੜੀ, ਪ੍ਰਧਾਨ ਹਰਦੀਪ ਸਿੰਘ ਲਾਡਾ, ਸੁਰਿੰਦਰ ਸਿੰਘ ਸਰਵਾਰਾ, ਸਾਬਕਾ ਚੇਅਰਮੈਨ ਬਲਜੀਤ ਸਿੰਘ ਗਿੱਲ, ਨੇਤਰਪਾਲ ਸ਼ਰਮਾ ਹਰਪਾਲਪੁਰ, ਸੀਨੀਅਰ ਆਗੂ ਪਾਲਾ ਘਨੌਰ, ਹਰਵਿੰਦਰ ਸਿੰਘ ਕਾਮੀ ਕਲਾਂ, ਬਲਰਾਜ ਨਸ਼ਿਹਰਾ ਚੇਅਰਮੈਨ ਕਿਸਾਨ ਆਗੂ ਬੇਅੰਤ ਸਿੰਘ ਝੂੰਗੀਆਂ, ਬੀ.ਜੇ.ਪੀ. ਆਗੂ ਹਰਵਿੰਦਰ ਸਿੰਘ ਹਰਪਾਲਪੁਰ, ਭਰਭੂਰ ਸਿੰਘ ਲੋਹਸਿੰਬਲੀ, ਰਣਧੀਰ ਸਿੰਘ ਨੰਬਰਦਾਰ, ਇੰਸਪੈਕਟਰ ਪ੍ਰੇਮ ਸਿੰਘ ਭੰਗੂ ਹਾਜ਼ਰ ਸਨ | ਅੰਤ ਸਿੰਘ ਚੌਧਰੀ