14-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-06-2026

ਵਾਤਾਵਰਨ ਸੰਭਾਲਣ ਲਈ ਹੰਭਲਾ ਮਾਰਨ ਦੀ ਲੋੜ, ਪੌਦਿਆਂ ਤੋਂ ਬਗੈਰ ਮਨੁੱਖੀ ਜੀਵਨ ਅਧੂਰਾ-ਮੇਅਰ ਕੁੰਦਨ ਗੋਗੀਆ

Ad Position 21
No active advertisement
ਅਜੀਤ ਡੈਸਕ 08-06-2026
ਪਟਿਆਲਾ, 7 ਜੂਨ (ਮਨਦੀਪ ਸਿੰਘ ਖਰੌੜ)-ਵਿਸ਼ਵ ਵਾਤਾਵਰਨ ਦਿਵਸ ਦੇ ਮੌਕੇ 'ਤੇ ਸ਼ਹਿਰ ਦੇ ਪ੍ਰਮੁੱਖ ਨਹਿਰੂ ਪਾਰਕ ਵਿਚ ਗਿਆਨ ਜਯੋਤੀ ਐਜੂਕੇਸ਼ਨ ਸੁਸਾਇਟੀ ਪਟਿਆਲਾ ਵਲੋਂ ਸਿਹਤ ਵਿਭਾਗ ਪਟਿਆਲਾ ਦੇ ਸਹਿਯੋਗ ਨਾਲ 'ਵਿਸ਼ਵ ਵਾਤਾਵਰਨ ਦਿਵਸ' ਉਪਕਾਰ ਸਿੰਘ ਪ੍ਰਧਾਨ ਗਿਆਨ ਜਯੋਤੀ ਐਜੂਕੇਸ਼ਨ ਸੋਸਾਇਟੀ ਅਤੇ ਸਿਵਲ ਸਰਜਨ ਪਟਿਆਲਾ ਦੀ ਅਗਵਾਈ ਵਿਚ ਵਿਸ਼ਵ ਵਾਤਾਵਰਨ ਦਿਵਸ ਮਨਾਇਆ ਗਿਆ | ਜਿਸ ਵਿਚ ਮੁੱਖ ਮਹਿਮਾਨ ਸ਼ਾਹੀ ਸ਼ਹਿਰ ਪਟਿਆਲਾ ਦੇ ਮੇਅਰ ਕੁੰਦਨ ਗੋਗੀਆ ਸਨ | ਪ੍ਰਧਾਨਗੀ ਡਾ. ਕੁਸ਼ਲਦੀਪ ਗਿੱਲ ਜ਼ਿਲ੍ਹਾ ਟੀਕਾਕਰਨ ਅਫ਼ਸਰ ਪਟਿਆਲਾ ਅਤੇ ਵਿਸ਼ੇਸ਼ ਮਹਿਮਾਨ ਡਾ. ਸੁਮੀਤ ਸਿੰਘ ਜ਼ਿਲ੍ਹਾ ਐਪੀਡੀਮੋਲੋਜਿਸਟ ਦਫ਼ਤਰ ਸਿਵਲ ਸਰਜਨ ਪਟਿਆਲਾ ਸਨ | ਗਿਆਨ ਜਯੋਤੀ ਐਜੂਕੇਸ਼ਨ ਸੁਸਾਇਟੀ ਪਟਿਆਲਾ ਦੇ ਪ੍ਰਧਾਨ ਉਪਕਾਰ ਸਿੰਘ ਵਲੋਂ ਕੀਤੇ ਸਾਂਝੇ ਯਤਨਾਂ ਵਿਚ ਪਟਿਆਲਾ ਸ਼ਹਿਰ ਦੇ ਪ੍ਰਮੁੱਖ ਵਾਤਾਵਰਨ ਪ੍ਰੇਮੀਆ ਅਤੇ ਸਮਾਜਿਕ ਸੰਸਥਾਵਾਂ ਨੂੰ ਇਕ ਮੰਚ 'ਤੇ ਇਕੱਤਰ ਕੀਤਾ | ਇਸ ਮੌਕੇ ਸਿਹਤ ਵਿਭਾਗ ਪਟਿਆਲਾ ਵਲੋਂ ਡਾ. ਸੁਮੀਤ ਸਿੰਘ ਨੇ ਦੱਸਿਆ ਕਿ ਅੱਗੇ ਵੀ ਇਸ ਲੜੀ ਨੂੰ ਜਾਰੀ ਰੱਖਦੇ ਹੋਏ ਪਟਿਆਲਾ ਸ਼ਹਿਰ ਵਿਚੋਂ ਸਭ ਤੋ ਵਧੀਆ ਸਾਂਭ-ਸੰਭਾਲ ਪਾਰਕ ਅਤੇ ਕਾਲੋਨੀਆਂ ਦੀ ਹਰਿਆਲੀ ਦੇ ਅਧਾਰ 'ਤੇ ਵਧੀਆ ਕਾਲੋਨੀਆਂ ਨੂੰ ਸਨਮਾਨਿਤ ਕੀਤਾ ਜਾਵੇਗਾ | ਇਸ ਮੌਕੇ 'ਤੇ ਮੇਅਰ ਪਟਿਆਲਾ ਕੁੰਦਨ ਗੋਗੀਆ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਬਾਗ਼ਾਂ ਦੇ ਵਿਰਾਸਤੀ ਸ਼ਹਿਰ ਨੂੰ ਹਰਿਆ-ਭਰਿਆ ਰੱਖਣ ਲਈ ਵੱਧ ਤੋਂ ਵੱਧ ਬੂਟੇ ਲਗਾਏ ਜਾਣ ਅਤੇ ਲੱਗੇ ਦਰਖਤਾਂ ਦੀ ਸਾਂਭ-ਸੰਭਾਲ ਵੀ ਕਰਨ | ਡਾ. ਸੁਮੀਤ ਸਿੰਘ ਨੇ ਇਸ ਸਾਲ ਦੇ ਥੀਮ ਕੁਦਰਤ ਤੋਂ ਸੇਧ ਲੈ ਕੇ ਕੁਦਰਤ ਦੀ ਸੰਭਾਲ ਦੇ ਗੱਲ ਕਰਦਿਆਂ ਹੋਇਆਂ ਸ਼ਹਿਰ ਵਿਚ ਬਰਸਾਤੀ ਪਾਣੀ ਨੂੰ ਨਾਲੇ ਵਿਚ ਜਾਣ ਦੀ ਬਜਾਏ ਉਸ ਦੀ ਸੰਭਾਲ ਕਰ ਸਕਣ ਤੇ ਧਿਆਨ ਦਿਵਾਇਆ |
Ad Position 22
No active advertisement
ਪਿਛਲੀ ਖ਼ਬਰ ਭਾਰਤੀ ਕਿਸਾਨ ਯੂਨੀਅਨ ਦੀ ਪਟਿਆਲਾ ਇਕਾਈ ਦੀ ਮੀਟਿੰਗ ਅਗਲੀ ਖ਼ਬਰ ਪੰਜਾਬੀ ਯੂਨੀਵਰਸਿਟੀ ਵਿਖੇ 53ਵੀਂ ਆਲ ਇੰਡੀਆ ਦਰਾਵਿੜੀਅਨ ਲਿੰਗੁਇਸਟਸ ਕਾਨਫਰੰਸ 18 ਤੋਂ
Ad Position 24