25-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-06-2026

ਸਾਈਕਲਿੰਗ ਐਸੋਸੀਏਸ਼ਨ ਆਫ਼ ਪੰਜਾਬ ਦੇ ਪ੍ਰਧਾਨ ਬਣਨ 'ਤੇ ਚਰਨਜੀਤ ਸਿੰਘ ਧਾਲੀਵਾਲ ਦਾ ਕੀਤਾ ਸਨਮਾਨ

Ad Position 21
No active advertisement
ਪਿੰਡ ਟੌਹੜਾ ਵਿਖੇ ਸੁਰਜੀਤ ਸਿੰਘ ਰੱਖੜਾ ਅਤੇ ਚਰਨਜੀਤ ਸਿੰਘ ਰੱਖੜਾ ਦਾ ਸਨਮਾਨ ਕਰਦੇ ਹੋਏ ਸਤਵਿੰਦਰ ਸਿੰਘ ਟੌਹੜਾ ਤੇ ਹੋਰ | ਅਜੀਤ ਤਸਵੀਰ <br/> 14-06-2026
ਪਟਿਆਲਾ, 13 ਜੂਨ (ਗੁਰਪ੍ਰੀਤ ਸਿੰਘ ਚੱਠਾ)-ਉੱਘੇ ਸਮਾਜਸੇਵੀ ਅਤੇ ਸਾਈਕਲਿੰਗ ਐਸੋਸੀਏਸ਼ਨ ਆਫ਼ ਪੰਜਾਬ ਦੇ ਪ੍ਰਧਾਨ ਚਰਨਜੀਤ ਸਿੰਘ ਧਾਲੀਵਾਲ ਦਾ ਪਿੰਡ ਟੌਹੜਾ ਵਿਖੇ ਸਾਬਕਾ ਸਰਪੰਚ ਬਹਾਦਰ ਸਿੰਘ ਦੀ ਅਗਵਾਈ 'ਚ ਕਰਵਾਏ ਸਮਾਗਮ ਦੌਰਾਨ ਵਿਸ਼ੇਸ਼ ਸਨਮਾਨ ਕੀਤਾ ਗਿਆ | ਇਹ ਸਨਮਾਨ ਉਨ੍ਹਾਂ ਨੂੰ ਸਾਈਕਲਿੰਗ ਐਸੋਸੀਏਸ਼ਨ ਆਫ਼ ਪੰਜਾਬ ਦੇ ਪ੍ਰਧਾਨ ਨਿਯੁਕਤ ਹੋਣ ਦੀ ਖ਼ੁਸ਼ੀ ਵਜੋਂ ਦਿੱਤਾ ਗਿਆ | ਇਸ ਮੌਕੇ ਚਰਨਜੀਤ ਸਿੰਘ ਧਾਲੀਵਾਲ ਨੇ ਪਿੰਡ ਵਾਸੀਆਂ ਅਤੇ ਪਤਵੰਤਿਆਂ ਵਲੋਂ ਦਿੱਤੇ ਗਏ ਮਾਣ-ਸਤਿਕਾਰ ਲਈ ਧੰਨਵਾਦ ਪ੍ਰਗਟ ਕਰਦਿਆਂ ਕਿਹਾ ਕਿ ਅਜਿਹੇ ਸਨਮਾਨ ਖੇਡਾਂ ਦੇ ਵਿਕਾਸ ਅਤੇ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਲਈ ਹੋਰ ਵੱਧ ਸਮਰਪਣ ਨਾਲ ਕੰਮ ਕਰਨ ਦੀ ਪ੍ਰੇਰਨਾ ਦਿੰਦੇ ਹਨ | ਉਨ੍ਹਾਂ ਕਿਹਾ ਕਿ ਸਾਈਕਲਿੰਗ ਐਸੋਸੀਏਸ਼ਨ ਆਫ਼ ਪੰਜਾਬ ਵਲੋਂ 'ਵਿਸ਼ਵ ਸਾਈਕਲਿੰਗ ਦਿਵਸ' ਨੂੰ ਸਮਰਪਿਤ ਪੰਜਾਬ ਭਰ ਵਿਚ ਜ਼ਿਲ੍ਹਾ ਪੱਧਰੀ ਸਾਈਕਲਿੰਗ ਰੈਲੀਆਂ ਕਰਵਾਈਆਂ ਜਾ ਰਹੀਆਂ ਹਨ, ਜਿਨ੍ਹਾਂ ਨੂੰ ਲੋਕਾਂ ਵਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ | ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ ਵਿਚ ਸਾਈਕਲਿੰਗ ਖੇਡ ਨੂੰ ਹੋਰ ਪ੍ਰਫੁੱਲਿਤ ਕਰਨ ਅਤੇ ਪੰਜਾਬ ਨੂੰ ਇਸ ਖੇਤਰ ਵਿਚ ਰਾਸ਼ਟਰੀ ਤੇ ਅੰਤਰਰਾਸ਼ਟਰੀ ਪੱਧਰ 'ਤੇ ਵਿਲੱਖਣ ਪਛਾਣ ਦਿਵਾਉਣ ਲਈ ਠੋਸ ਉਪਰਾਲੇ ਕੀਤੇ ਜਾਣਗੇ | ਇਸ ਦੌਰਾਨ ਵਿਸ਼ੇਸ਼ ਤੌਰ 'ਤੇ ਪਹੁੰਚੇ ਸਾਬਕਾ ਕੈਬਨਿਟ ਮੰਤਰੀ ਅਤੇ 'ਆਪ' ਆਗੂ ਸੁਰਜੀਤ ਸਿੰਘ ਰੱਖੜਾ ਨੇ ਕਿਹਾ ਕਿ ਟੌਹੜਾ ਪਿੰਡ ਵਲੋਂ ਦਿੱਤਾ ਗਿਆ ਇਹ ਮਾਣ-ਸਤਿਕਾਰ 'ਰੱਖੜਾ ਪਰਿਵਾਰ' ਲਈ ਲੋਕ ਭਲਾਈ, ਖੇਡਾਂ ਦੇ ਪ੍ਰਚਾਰ-ਪ੍ਰਸਾਰ ਅਤੇ ਸਮਾਜ ਸੇਵਾ ਦੇ ਕਾਰਜਾਂ ਨੂੰ ਹੋਰ ਉਤਸ਼ਾਹ ਨਾਲ ਅੱਗੇ ਵਧਾਉਣ ਲਈ ਪ੍ਰੇਰਨਾ ਦਿੰਦਾ ਹੈ | ਇਸ ਮੌਕੇ ਸਾਬਕਾ ਸਰਪੰਚ ਹਰਭਜਨ ਸਿੰਘ, ਪੰਚ ਮਨਮੋਹਨ ਸਿੰਘ, ਪੰਚ ਸੰਤ ਸਿੰਘ, ਪੰਚ ਕੁਲਵਿੰਦਰ ਸਿੰਘ, ਨਿਰਲੇਮ ਸਿੰਘ ਗੋਲਡੀ, ਹਰਵਿੰਦਰ ਸਿੰਘ ਟੌਹੜਾ, ਨਰਿੰਦਰਜੀਤ ਨੀਟਾ, ਜਸਵੀਰ ਸਿੰਘ, ਬਿੰਦਰ ਸਿੰਘ ਟੋਹੜਾ, ਕਰਮਜੀਤ ਸਿੰਘ ਟੌਹੜਾ, ਜੌਲੀ ਟੌਹੜਾ, ਮਿੰਟੂ ਟੌਹੜਾ, ਮਾਨ ਟੌਹੜਾ, ਗੋਲਡੀ ਟੌਹੜਾ ਅਤੇ ਹੋਰ ਵੱਡੀ ਗਿਣਤੀ 'ਚ ਪਿੰਡ ਵਾਸੀ
Ad Position 22
No active advertisement
ਪਿਛਲੀ ਖ਼ਬਰ ਕਾਰ ਖ਼ਰੀਦ ਕੇ ਕਿਸ਼ਤਾਂ ਨਾ ਜਮ੍ਹਾਂ ਕਰਵਾ ਕੇ ਕੀਤੀ ਧੋਖਾਧੜੀ, ਕੇਸ ਦਰਜ ਅਗਲੀ ਖ਼ਬਰ ਪਾਵਰਕਾਮ ਟਰਾਂਸਕੋ ਕਾਰਪੋਰੇਸ਼ਨ ਦੇ ਆਊਟਸੋਰਸਡ ਠੇਕਾ ਮੁਲਾਜ਼ਮਾਂ ਦਾ ਧਰਨਾ 5ਵੇਂ ਦਿਨ ਵੀ ਜਾਰੀ
Ad Position 24