ਪਟਿਆਲਾ, 13 ਜੂਨ (ਧਰਮਿੰਦਰ ਸਿੰਘ ਸਿੱਧੂ)-ਸਰਕਾਰੀ ਮਹਿੰਦਰਾ ਕਾਲਜ ਦੀ ਐਨ.ਸੀ.ਸੀ. ਏਅਰ ਵਿੰਗ ਅਤੇ ਐਨ.ਸੀ.ਸੀ. ਨੇਵਲ ਵਿੰਗ ਵਲੋਂ ਨੌਜਵਾਨਾਂ ਵਿੱਚ ਸਰੀਰਕ ਤੰਦਰੁਸਤੀ, ਸਿਹਤਮੰਦ ਜੀਵਨ ਸ਼ੈਲੀ ਅਤੇ ਵਾਤਾਵਰਨ ਪ੍ਰਤੀ ਜਾਗਰੂਕਤਾ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਫਿਟ ਇੰਡੀਆ ਸਾਈਕਲ ਰੈਲੀ ਕੱਢੀ ਗਈ | ਰੈਲੀ ਨੂੰ ਮਹਿੰਦਰਾ ਕਾਲਜ ਦੀ ਪਿ੍ੰਸੀਪਲ ਡਾ. ਨਿਸ਼ਠਾ ਤਿ੍ਪਾਠੀ ਨੇ ਝੰਡੀ ਦੇ ਕੇ ਰਵਾਨਾ ਕੀਤਾ | ਇਸ ਮੌਕੇ ਉਨ੍ਹਾਂ ਵਿਦਿਆਰਥੀਆਂ ਨੂੰ ਸਿਹਤਮੰਦ ਅਤੇ ਸਰਗਰਮ ਜੀਵਨ ਸ਼ੈਲੀ ਅਪਣਾਉਣ ਲਈ ਪ੍ਰੇਰਿਤ ਕਰਨ ਵਿਚ ਐਨ.ਸੀ.ਸੀ. ਇਕਾਈਆਂ ਦੇ ਯਤਨਾਂ ਦੀ ਸ਼ਲਾਘਾ ਕੀਤੀ | ਉਨ੍ਹਾਂ ਰੋਜ਼ਾਨਾ ਜੀਵਨ ਵਿਚ ਤੰਦਰੁਸਤੀ ਦੀ ਮਹੱਤਤਾ 'ਤੇ ਜ਼ੋਰ ਦਿੱਤਾ ਅਤੇ ਕੈਡਟਾਂ ਨੂੰ ਫਿਟ ਇੰਡੀਆ ਲਹਿਰ ਦੇ ਦੂਤ ਬਣਨ ਲਈ ਪ੍ਰੇਰਿਤ ਕੀਤਾ | ਇਹ ਰੈਲੀ ਸੀਟੀਓ ਰਣਦੀਪ ਸਿੰਘ ਸ਼ੇਰਗਿੱਲ, ਐਨ.ਸੀ.ਸੀ. ਏਅਰ ਵਿੰਗ, ਸੀਟੀਓ ਪ੍ਰਦੀਪ ਸਿੰਘ, ਐਨ.ਸੀ.ਸੀ. ਨੇਵਲ ਵਿੰਗ ਅਤੇ ਸੀਟੀਓ ਡਾ. ਦਵਿੰਦਰ ਕੌਰ, ਐਨ.ਸੀ.ਸੀ. ਨੇਵਲ ਵਿੰਗ ਦੀ ਅਗਵਾਈ ਹੇਠ ਕਰਵਾਈ ਗਈ | ਵੱਡੀ ਗਿਣਤੀ ਵਿਚ ਐਨ.ਸੀ.ਸੀ. ਕੈਡਟਾਂ ਨੇ ਪੂਰੇ ਉਤਸ਼ਾਹ ਨਾਲ ਰੈਲੀ ਵਿਚ ਭਾਗ ਲਿਆ ਅਤੇ ਨਿਰਧਾਰਿਤ ਮਾਰਗਾਂ 'ਤੇ ਸਾਈਕਲ ਚਲਾ ਕੇ ਸਿਹਤ, ਤੰਦਰੁਸਤੀ ਅਤੇ ਰਾਸ਼ਟਰੀ ਭਲਾਈ ਦਾ ਸੰਦੇਸ਼ ਲੋਕਾਂ ਤੱਕ ਪਹੁੰਚਾਇਆ | ਰੈਲੀ ਦੀ ਸਮਾਪਤੀ ਸਮੇਂ ਕੈਡਟਾਂ ਨੇ ਸਰੀਰਕ ਤੌਰ 'ਤੇ ਤੰਦਰੁਸਤ ਰਹਿਣ ਅਤੇ ਹੋਰਨਾਂ ਨੂੰ ਵੀ ਸਿਹਤਮੰਦ ਜੀਵਨ ਅਪਣਾਉਣ ਲਈ ਪ੍ਰੇਰਿਤ ਕਰਨ ਦੀ ਸਹੁੰ ਚੁੱਕੀ | ਡਾ. ਨਿਸ਼ਠਾ ਤਿ੍ਪਾਠੀ ਨੇ ਐਨ.ਸੀ.ਸੀ. ਏਅਰ ਵਿੰਗ ਅਤੇ ਐਨ.ਸੀ.ਸੀ. ਨੇਵਲ ਵਿੰਗ ਨੂੰ ਰੈਲੀ ਦੀ ਸਫਲਤਾ ਲਈ ਵਧਾਈ ਦਿੱਤੀ ਅਤੇ ਕੈਡਟਾਂ ਅਤੇ ਐਨ.ਸੀ.ਸੀ. ਅਧਿਕਾਰੀਆਂ