ਨਾਭਾ, 24 ਜੂਨ (ਜਗਨਾਰ ਸਿੰਘ ਦੁਲੱਦੀ)-ਨਗਰ ਕੌਸਲ ਨਾਭਾ ਦੇ ਨਵੇ ਬਣੇ ਸੀਨੀਅਰ ਮੀਤ ਪ੍ਰਧਾਨ ਹਰਪ੍ਰੀਤ ਸਿੰਘ ਪ੍ਰੀਤ ਨੇ ਆਮ ਆਦਮੀ ਪਾਰਟੀ ਦੇ ਸੀਨੀਆਰ ਆਗੂਆ ਤੇ ਸਮੂਹ ਰਾਮਗੜੀਆ ਭਾਈਚਾਰੇ ਦੀ ਹਾਜਰੀ ‘ਚ ਅੱਜ ਆਪਣਾ ਅਹੁਦਾ ਸੰਭਾਲ ਲਿਆ ਗਿਆ ਹੈ। ਇਸ ਮੌਕੇ ਸੀਨੀ ਮੀਤ ਪ੍ਰਧਾਨ ਹਰਪ੍ਰੀਤ ਸਿੰਘ ਪ੍ਰੀਤ ਨੇ ਪਾਰਟੀ ਕਨਵੀਨਰ ਅਰਵਿੰਦ ਕੇਜਰੀਵਾਲ, ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਸਮੁਹ ਆਪ ਲੀਡਰਸਿੱਪ ਅਤੇ ਆਪਣੇ ਰਾਮਗੜੀਆ ਭਾਈਚਾਰੇ ਦਾ ਧੰਨਵਾਦ ਕਰਦਿਆ ਕਿਹਾ ਨਾਭਾ ਨਗਰ ਕੌਸਲ ਵਿੱਚ ਰਾਮਗੜੀਆ ਭਾਈਚਾਰੇ ਨੂੰ ਨੁਮਾਇਦਗੀ ਮਿਲੀ ਹੈ, ਮੈ ਅਪਣੇ ਸਾਰੇ ਕੋਸਲਰ ਭਰਾਵਾ ਨੂੰ ਨਾਲ ਲੈ ਕੇ ਸਹਿਰ ਦੇ ਵਿਕਾਸ ਤੇ ਤਰੱਕੀ ਲਈ ਕੰਮ ਕਰਾਗਾ ਤੇ ਬਿਨ੍ਹਾਂ ਕਿਸੇ ਪੱਖ ਪਾਤ ਤੋ ਸਹਿਰ ਦੀ ਕਾਇਆ ਕਲਪ ਲਈ ਯਤਨਸੀਲ ਰਹਾਗਾ ਨਵੇਂ ਬਣੇ ਸੀਨੀਅਰ ਮੀਤ ਪ੍ਰਧਾਨ ਹਰਪ੍ਰੀਤ ਸਿੰਘ ਪ੍ਰੀਤ ਨੇ ਨਗਰ ਕੌਂਸਲ ਅਧਿਕਾਰੀਆਂ ਨੂੰ ਸਖਤ ਤਾੜਨਾ ਕਰਦਿਆਂ ਕਿਹਾ ਕਿ ਕਿਸੇ ਵੀ ਤਰ੍ਹਾਂ ਦੀ ਰਿਸ਼ਵਤਖੋਰੀ ਨੂੰ ਬਰਦਾਸ਼ਤ ਨਹੀਂ ਕੀਤੀ ਜਾਵੇਗੀ, ਜੇਕਰ ਕੋਈ ਅਜਿਹੀ ਹਰਕਤ ਕਰਦਾ ਫੜਿਆ ਗਿਆ ਤਾਂ ਸਖਤ ਐਕਸ਼ਨ ਲਿਆ ਜਾਵੇਗਾ। ਸੀਨੀਅਰ ਮੀਤ ਪ੍ਰਧਾਨ ਹਰਪ੍ਰੀਤ ਸਿੰਘ ਪ੍ਰੀਤ ਵੱਲੋਂ ਅਹੁਦਾ ਸੰਭਾਲਣ ਮੌਕੇ ਹਲਕਾ ਵਿਧਾਇਕ ਗੁਰਦੇਵ ਸਿੰਘ ਦੇਵ ਮਾਨ ਦੀ ਗੈਰ ਮੌਜੂਦਗੀ ਇੱਕ ਰਹੱਸ ਬਣੀ । ਇਸ ਮੌਕੇ ਚਰਨ ਸਿੰਘ ਰਲਹਨ ਐਮਡੀ ਮਲਕੀਤ ਕੰਬਾਈਨ, ਗੁਰਪ੍ਰੀਤ ਸਿੰਘ ਡਾਇਰੈਕਟਰ ਪ੍ਰੀਤ ਗਰੁੱਪ,ਮਨਪ੍ਰੀਤ ਸਿੰਘ ਧਾਰੋਂਕੀ ਪ੍ਰਧਾਨ ਟਰੱਕ ਯੂਨੀਅਨ,ਹਨਦੀਪ ਸਿੰਘ ਖੱਟੜਾ,ਲਖਵਿੰਦਰ ਸਿੰਘ ਲੱਖੀ ਐਮਡੀ ਗਹੀਰ ਕੰਬਾਈਨ,ਜਸਪਾਲ ਸਿੰਘ ਕਲਿਆਣ, ਚੇਅਰਮੈਨ ਜੱਸੀ ਸੋਹੀਆ ਵਾਲਾ,ਅਜੈਬ ਸਿੰਘ ਐਮ.ਡੀ. ਏ.ਐਸ. ਕੰਬਾਈਨ,ਲਾਲੀ ਫਤਹਿਪੁਰ, ਮਨੀ ਗੁਰਮ, ਅਸ਼ੋਕ ਅਰੋੜਾ, ਕੁਲਦੀਪ ਸਿੰਘ ਐਮ.ਡੀ. ਗਹੀਰ ਕੰਬਾਈਨ, ਹਰਵਿੰਦਰ ਸਿੰਘ ਸੁਰਿੰਦਰਾ ਕੰਬਾਈਨ, ਗੁਰਪ੍ਰੀਤ ਸਿੰਘ ਹਰਮੀਤ ਕੰਬਾਈਨ, ਚੇਅਰਮੈਨ ਦੀਪਾ ਰਾਮਗੜ, ਦੀਪਕ ਨਾਗਪਾਲ, ਠੇਕੇਦਾਰ ਗੁਰਤੇਜ ਸਿੰਘ ਤੇਜ, ਗੁਰਦੀਪ ਸਿੰਘ ਖਾਲਸਾ, ਸੰਦੀਪ ਸਿੰਘ ਹਿੰਦ ਕੰਬਾਈਨ, ਮਨੀ ਸੌਜਾ ਤੋ ਇਲਾਵਾ ਵੱਡੀ ਗਿਣਤੀ ‘ਚ ਸਮਰੱਥਕ ਮੌਜੂਦ ਰਹੇ ।