09-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-06-2026

ਦੂਜੀ ਵਾਰ ਚੋਣ ਮੁਲਤਵੀ ਹੋਣ ’ਤੇ ਕਾਂਗਰਸੀਆਂ ਨੇ ਕੌਂਸਲ ਦਫਤਰ ਬਨੂੜ ਵਿਖੇ ਕੀਤੀ ਨਾਅਰੇਬਾਜ਼ੀ

Ad Position 21
No active advertisement
ਅਜੀਤ ਡੈਸਕ 25-06-2026
ਬਨੂੜ, 24 ਜੂਨ (ਭੁਪਿੰਦਰ ਸਿੰਘ)-ਬਨੂੜ ਨਗਰ ਕੌਂਸਲ ਦੇ ਪ੍ਰਧਾਨ ਅਤੇ ਮੀਤ ਪ੍ਰਧਾਨ ਦੀ ਹੋਣ ਵਾਲੀ ਚੋਣ ਵਿਚ ਸ਼ਾਮਲ ਹੋਣ ਲਈ ਅੱਜ ਕਾਂਗਰਸ ਦੇ ਸਾਬਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ ਪਾਰਟੀ ਦੇ ਜਿੱਤੇ ਤਿੰਨੇ ਕੌਂਸਲਰਾਂ ਸਾਧੂ ਸਿੰਘ, ਪ੍ਰੀਤੀ ਵਾਲੀਆ ਤੇ ਰਾਜਿੰਦਰ ਕੌਰ ਨੂੰ ਲੈ ਕੇ ਸਮੇਂ ਸਿਰ ਕੌਂਸਲ ਦਫਤਰ ਬਨੂੜ ਵਿਖੇ ਪੁੱਜ ਗਏ। ਇਸ ਮੌਕੇ ਉਨ੍ਹਾਂ ਨਾਲ ਸ਼ਹਿਰੀ ਪ੍ਰਧਾਨ ਕੁਲਵਿੰਦਰ ਸਿੰਘ, ਕੌਂਸਲ ਦੇ ਸਾਬਕਾ ਪ੍ਰਧਾਨ ਜਗਤਾਰ ਸਿੰਘ ਕੰਬੋਜ, ਹਰਪ੍ਰੀਤ ਸਿੰਘ ਸੋਨਿਕ, ਸੁਰਿੰਦਰ ਸੋਨੀ ਸਮੇਤ ਵੱਡੀ ਗਿਣਤੀ ਵਿਚ ਕਾਂਗਰਸੀ ਵਰਕਰ ਹਾਜ਼ਰ ਸਨ। ਕੌਂਸਲ ਦਫਤਰ ਵਿਚੋਂ ਦੂਜੀ ਵਾਰ ਚੋਣ ਰੱਦ ਹੋਣ ਦੀ ਸੂਚਨਾ ਮਿਲਣ ’ਤੇ ਸਾਬਕਾ ਵਿਧਾਇਕ ਹਰਦਿਆਲ ਸਿੰਘ ਕੰਬੋਜ ਤੇ ਉਨ੍ਹਾਂ ਦੇ ਸਮਰਥਕਾਂ ਨੇ ਰੋਸ ਵਜੋਂ ਸਰਕਾਰ ਖ਼ਿਲਾਫ਼ ਨਾਅਰੇਬਾਜੀ ਸ਼ੁਰੂ ਕਰ ਦਿੱਤੀ। ਸਾਬਕਾ ਵਿਧਾਇਕ ਨੇ ਕਿਹਾ ਕਿ ਸੱਤਾਧਾਰੀ ਧਿਰ ਬਹੁਮਤ ਜੁਟਾਉਣ ਵਿਚ ਅਸਫਲ ਰਹੀ ਹੈ ਅਤੇ ਹਲਕਾ ਵਿਧਾਇਕਾ ਆਪਣੇ ਚਹੇਤੇ ਨੂੰ ਪ੍ਰਧਾਨ ਬਨਾਉਣ ਲਈ ਪੁਲਿਸ ਦੀ ਦੁਰਵਰਤੋਂ ਕਰਕੇ ਆਪਣੇ ਹੀ ਕੌਂਸਲਰਾਂ ਤੇ ਉਨ੍ਹਾਂ ਦੇ ਪਰਿਵਾਰਿਕ ਮੈਂਬਰਾਂ ਨੂੰ ਜ਼ਲੀਲ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸ਼ਹਿਰ ਦੀ ਕਈ ਬਹੁਕਰੋੜੀ ਜ਼ਮੀਨਾਂ ਦੀ ਡੀਲ ਸਿਰੇ ਚੜਾ੍ਉਣ ਲਈ ਸੱਤਾਧਾਰੀ ਧਿਰ ਦੇ ਕੌਂਸਲਰਾਂ ਦੀ ਬਹੁਗਿਣਤੀ ਹੋਣ ਦੇ ਬਾਵਜੂਦ ਪ੍ਰਧਾਨ ਨਹੀਂ ਬਣਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ‘ਆਪ’ ਦੇ ਕੌਂਸਲਰਾਂ ਦਾ ਇਕ ਧੜਾ ਇਸ ਦੇ ਖ਼ਿਲਾਫ਼ ਹੈ। ਉਨ੍ਹਾਂ ਨਵੀਂ ਕਮੇਟੀ ਦੀ ਚੋਣ ਵਿਚ ਹੋ ਰਹੀ ਦੇਰੀ ਖ਼ਿਲਾਫ਼ ਚੋਣ ਕਮਿਸ਼ਨਰ ਨੂੰ ਜਾਣੂ ਕਰਾਉਣ ਅਤੇ ਲੋੜ ਪੈਣ ’ਤੇ ਅਦਾਲਤ ਵਿਚ ਜਾਣ ਬਾਰੇ ਆਖਿਆ। ਇਸ ਮੌਕੇ ਗੁਰਮੇਲ ਸਿੰਘ ਫੌਜੀ, ਹਰਕੇਸ਼ ਕੇਛੀ, ਸਰਪੰਚ ਹਰਬੰਸ ਸਿੰਘ ਧਰਮਗੜ, ਲੱਖੀ ਸੰਧੂ, ਦੀਦਾਰ ਸਿੰਘ, ਜਸਵੀਰ ਸਿੰਘ, ਪ੍ਰੀਤਇੰਦਰ ਸਿੰਘ ਢੀਂਡਸਾ, ਸਵਰਨ ਸਿੰਘ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਸੱਤਾਧਾਰੀਆਂ ਕੋਲ ਬਹੁਮਤ ਨਾ ਹੋਣ ’ਤੇ ਚੋਣ ਮੁਲਤਵੀ ਕਰਵਾਈ-ਭਾਜਪਾ ਹਲਕਾ ਇੰਚਾਰਜ ਜੱਗਾ ਅਗਲੀ ਖ਼ਬਰ ਰੁਜ਼ਗਾਰ ਕ੍ਰਾਂਤੀ ਨੌਜਵਾਨਾਂ ਦੇ ਭਵਿੱਖ ਨੂੰ ਰੌਸ਼ਨ ਕਰ ਰਹੀ–ਜੀ.ਪੀ
Ad Position 24