ਭਾਦਸੋਂ, 2 ਜੁਲਾਈ (ਪ੍ਰਦੀਪ ਦੰਦਰਾਲਾ)-ਸਮੂਹ ਨਗਰ ਵਾਸੀਆਂ ਦੇ ਸਹਿਯੋਗ ਸਦਕਾ ਖਰੌੜ ਫਿਜ਼ੀਕਲ ਅਕੈਡਮੀ ਵਲੋਂ ਦੰਦਰਾਲਾ ਖਰੌੜ ’ਚ ਅਥਲੈਟਿਕਸ ਮੀਟ ਕਰਵਾਈ ਗਈ, ਜਿਸ ਵਿਚ ਜ਼ਿਲੇ ਦੇ ਵੱਖ-ਵੱਖ ਪਿੰਡਾਂ ਦੇ ਲਗਭਗ 300 ਖਿਡਾਰੀਆਂ ਨੇ ਹਿੱਸਾ ਲਿਆ। ਇਸ ਅਥਲੈਟਿਕਸ ਮੀਟ ’ਚ ਜੇਤੂ ਖਿਡਾਰੀਆਂ ਨੂੰ ਤਕਰੀਬਨ ਇਕ ਲੱਖ ਰੁਪਏ ਦੇ ਇਨਾਮ ਤਕਸੀਮ ਕੀਤੇ ਗਏ। ਇਸ ਤੋਂ ਇਲਾਵਾ ਇਸ ਸਮੇਂ ਪਾਲ ਖਰੌੜ ਆਪਣਾ ਫ਼ਰਜ਼ ਸੇਵਾ ਸੁਸਾਇਟੀ ਦੇ ਚੇਅਰਮੈਨ, ਪਵਨ ਘਈ ਪ੍ਰਧਾਨ ਆੜ੍ਹਤੀ ਐਸੋਸੀਏਸ਼ਨ ਨੇ ਜੇਤੂ ਖਿਡਾਰੀਆਂ ਦੀ ਹੌਸਲਾ ਅਫਜਾਈ ਕੀਤੀ । ਇਸ ਮੌਕੇ ਬਾਬਾ ਸੂਰਜਪੂਰਨ ਆਨੰਦ ਗਿਰੀ, ਮਸ਼ਹੂਰ ਕਲਾਕਾਰ ਜਾਰਜ ਗਿੱਲ, ਜੱਸੀ ਜਿਊਲਰਜ਼, ਰਾਜਿੰਦਰ ਕੁਮਾਰ ਕਾਲਾ ਮੈਂਬਰ, ਹਨੀ ਖਰੌੜ, ਸਤਨਾਮ ਸਿੰਘ, ਗੁਰਪ੍ਰੀਤ ਸਿੰਘ ਮਿੱਠੂ, ਲਖਵਿੰਦਰ ਸਿੰਘ ਪੰਚ, ਦੀਪਾ ਖਰੌੜ ਪੰਚ, ਗੁਰਮੀਤ ਸਿੰਘ, ਰਣਜੀਤ ਸਿੰਘ, ਕਾਲੂ ਪੰਡਤ, ਖੁਸ਼ਪ੍ਰੀਤ ਸਿੰਘ, ਹਰਸ਼ ਖਰੌੜ, ਰਣਧੀਰ ਸਿੰਘ ਮਾਸਟਰ, ਸੁਖਜੀਤ ਸ਼ਰਮਾ, ਕਰਨਵੀਰ ਖਰੌੜ ਫਾਸਟਫੂਡ, ਸਤਨਾਮ ਸਿੰਘ, ਹਰਜੀਤ ਸਿੰਘ, ਹਰਵਿੰਦਰ ਸਿੰਘ ਖਰੌੜ ਤੋਂ ਇਲਾਵਾ ਵੱਡੀ ਗਿਣਤੀ ’ਚ ਖਿਡਾਰੀ ਤੇ ਦਰਸ਼ਕ ਮੌਜੂਦ ਸਨ।