07-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-07-2026

ਚਿਤਕਾਰਾ ਯੂਨੀਵਰਸਿਟੀ ’ਚ 20 ਕਰੋੜ ਰੁਪਏ ਦੀ ਲਾਗਤ ਨਾਲ ਅਟਲ ਇਨਕਿਊਬੇਸ਼ਨ ਸੈਂਟਰ ਦੀ ਸ਼ੁਰੂਆਤ

Ad Position 21
No active advertisement
ਅਜੀਤ ਡੈਸਕ 12-07-2026
ਬਨੂੜ, 11 ਜੁਲਾਈ (ਭੁਪਿੰਦਰ ਸਿੰਘ)-ਚਿਤਕਾਰਾ ਯੂਨੀਵਰਸਿਟੀ ਨੇ ਆਪਣੇ ਪੰਜਾਬ ਕੈਂਪਸ ਵਿਖੇ ਅਟਲ ਇਨਕਿਊਬੇਸ਼ਨ ਸੈਂਟਰ-ਚਿਤਕਾਰਾ ਇਨਕਿਊਬੇਸ਼ਨ ਫਾਊਂਡੇਸ਼ਨ (ਏ. ਆਈ. ਸੀ.-ਸੀ. ਆਈ. ਐੱਫ.) ਅਤੇ ਏ. ਆਈ. ਸੀ.-ਪ੍ਰਾਈਡ ਲੈਬਜ਼ ਦਾ ਉਦਘਾਟਨ ਕੀਤਾ। ਭਾਰਤ ਸਰਕਾਰ ਦੇ ਨੀਤੀ ਆਯੋਗ ਦੇ ਅਟਲ ਇਨੋਵੇਸ਼ਨ ਮਿਸ਼ਨ (ਏ.ਆਈ.ਐੱਮ.) ਤੇ ਚਿਤਕਾਰਾ ਯੂਨੀਵਰਸਿਟੀ ਦੇ ਸਹਿਯੋਗ ਨਾਲ ਪੰਜ ਸਾਲਾਂ ਦੌਰਾਨ ਕਰੀਬ 20 ਕਰੋੜ ਰੁਪਏ ਦੇ ਨਿਵੇਸ਼ ਨਾਲ ਸਥਾਪਤ ਇਹ ਕੇਂਦਰ ਡਰੋਨ ਤਕਨਾਲੋਜੀ, ਐਗਰੀਟੈਕ ਤੇ ਨਵਿਆਉਣ ਯੋਗ ਊਰਜਾ ਖੇਤਰ ਦੇ ਸਟਾਰਟਅੱਪਸ ਨੂੰ ਉਤਸ਼ਾਹਿਤ ਕਰੇਗਾ। ਇਸ ਮੌਕ ਅਟਲ ਇਨੋਵੇਸ਼ਨ ਮਿਸ਼ਨ ਦੀ ਏ. ਟੀ. ਐੱਲ. ਸਾਰਥੀ ਪੰਜਾਬ ਪਹਿਲ ਦੀ ਵੀ ਸ਼ੁਰੂਆਤ ਕੀਤੀ ਗਈ। ਸਮਾਗਮ ਦੇ ਮੁੱਖ ਮਹਿਮਾਨ ਇਨਵੈਸਟ ਪੰਜਾਬ ਦੇ ਮੁੱਖ ਕਾਰਜਕਾਰੀ ਅਧਿਕਾਰੀ ਅਮਿਤ ਢਾਕਾ (ਆਈ. ਏ. ਐਸ.) ਸਨ। ਇਸ ਮੌਕੇ ਅਟਲ ਇਨੋਵੇਸ਼ਨ ਮਿਸ਼ਨ, ਨੀਤੀ ਆਯੋਗ ਦੇ ਪ੍ਰੋਗਰਾਮ ਲੀਡ ਪ੍ਰਤੀਕ ਦੇਸ਼ਮੁਖ, ਦੀਪਾਕਸ਼ੀ ਜਿੰਦਲ, ਚਿਤਕਾਰਾ ਯੂਨੀਵਰਸਿਟੀ ਦੇ ਚਾਂਸਲਰ ਡਾ. ਅਸ਼ੋਕ ਚਿਤਕਾਰਾ, ਪ੍ਰੈਜ਼ੀਡੈਂਟ ਅਤੇ ਸਹਿ-ਸੰਸਥਾਪਕ ਡਾ. ਮਧੁ ਚਿਤਕਾਰਾ ਸਮੇਤ ਉਦਯੋਗ, ਸਿੱਖਿਆ, ਸਰਕਾਰ ਅਤੇ ਨਿਵੇਸ਼ ਖੇਤਰ ਨਾਲ ਜੁੜੇ ਪ੍ਰਮੁੱਖ ਨੁਮਾਇੰਦੇ ਹਾਜ਼ਰ ਸਨ। ਚਿਤਕਾਰਾ ਯੂਨੀਵਰਸਿਟੀ ਦੇ ਚਾਂਸਲਰ ਡਾ. ਅਸ਼ੋਕ ਚਿਤਕਾਰਾ ਨੇ ਕਿਹਾ ਕਿ ਨਵੀਨਤਾ ਉਦੋਂ ਹੀ ਸਾਰਥਿਕ ਹੁੰਦੀ ਹੈ, ਜਦੋਂ ਖੋਜ ਪ੍ਰਯੋਗਸ਼ਾਲਾਵਾਂ ਤੋਂ ਨਿਕਲ ਕੇ ਸਮਾਜ ਤੱਕ ਪਹੁੰਚਦੀ ਹੈ। ਉਨ੍ਹਾਂ ਕਿਹਾ ਕਿ ਅਟਲ ਇਨਕਿਊਬੇਸ਼ਨ ਸੈਂਟਰ-ਚਿਤਕਾਰਾ ਇਨਕਿਊਬੇਸ਼ਨ ਫਾਊਂਡੇਸ਼ਨ ਦਾ ਉਦੇਸ਼ ਅਜਿਹੇ ਉਦਮੀਆਂ ਨੂੰ ਉਤਸ਼ਾਹਿਤ ਕਰਨਾ ਹੈ, ਜੋ ਤਕਨਾਲੋਜੀ ਰਾਹੀਂ ਮਹੱਤਵਪੂਰਨ ਚੁਣੌਤੀਆਂ ਦੇ ਹੱਲ ਵਿਕਸਿਤ ਕਰਕੇ ਸਮਾਜ ’ਤੇ ਲੰਬੇ ਸਮੇਂ ਤੱਕ ਸਕਾਰਾਤਮਿਕ ਪ੍ਰਭਾਵ ਛੱਡ ਸਕਣ। ਇਨਵੈਸਟ ਪੰਜਾਬ ਦੇ ਮੁੱਖ ਕਾਰਜਕਾਰੀ ਅਧਿਕਾਰੀ ਅਮਿਤ ਢਾਕਾ ਨੇ ਕਿਹਾ ਕਿ ਮਜ਼ਬੂਤ ਨਵੀਨਤਾ ਈਕੋਸਿਸਟਮ ਆਪਸੀ ਸਹਿਯੋਗ ਨਾਲ ਹੀ ਤਿਆਰ ਹੁੰਦਾ ਹੈ। ਉਨ੍ਹਾਂ ਕਿਹਾ ਕਿ ਇਹ ਕੇਂਦਰ ਪੰਜਾਬ ਦੇ ਸਟਾਰਟਅੱਪ ਈਕੋਸਿਸਟਮ ਨੂੰ ਨਵੀਂ ਰਫ਼ਤਾਰ ਦੇਵੇਗਾ ਅਤੇ ਤਕਨਾਲੋਜੀ ਆਧਾਰਿਤ ਉਦਮਤਾ ਲਈ ਨਵੇਂ ਮੌਕੇ ਪੈਦਾ ਕਰੇਗਾ। ਸਮਾਗਮ ਦੌਰਾਨ ਮਹਿਮਾਨਾਂ ਨੇ ਅਤਿ-ਆਧੁਨਿਕ ਏ.ਆਈ.ਸੀ.-ਪ੍ਰਾਈਡ ਲੈਬਜ਼ ਦਾ ਦੌਰਾ ਕੀਤਾ ਅਤੇ ਸਟਾਰਟਅੱਪਸ ਵਲੋਂ ਵਿਕਸਿਤ ਨਵੀਆਂ ਤਕਨਾਲੋਜੀਆਂ ਦਾ ਜਾਇਜ਼ਾ ਲਿਆ। ਚਿਤਕਾਰਾ ਯੂਨੀਵਰਸਿਟੀ ਦੀ ਪ੍ਰੈਜ਼ੀਡੈਂਟ ਤੇ ਸਹਿ-ਸੰਸਥਾਪਕ ਡਾ. ਮਧੁ ਚਿਤਕਾਰਾ ਨੇ ਕਿਹਾ ਕਿ ਅਟਲ ਇਨਕਿਊਬੇਸ਼ਨ ਸੈਂਟਰ-ਚਿਤਕਾਰਾ ਇਨਕਿਊਬੇਸ਼ਨ ਫਾਊਂਡੇਸ਼ਨ ਖੋਜ, ਉਦਯੋਗ ਤੇ ਉਦਮਤਾ ਨੂੰ ਇਕ ਮੰਚ ’ਤੇ ਲਿਆ ਕੇ ਵਿਸ਼ਵ ਪੱਧਰੀ ਸਟਾਰਟਅੱਪਸ ਤਿਆਰ ਕਰਨ ਵਿਚ ਅਹਿਮ ਭੂਮਿਕਾ ਨਿਭਾਏਗਾ। ਸਮਾਗਮ ਦੌਰਾਨ ਪੰਜਾਬ ਦੇ ਉਤਕਿ੍ਸ਼ਟ ਏ. ਟੀ. ਐੱਲ. ਸਾਰਥੀਆਂ ਨੂੰ ਸਨਮਾਨਿਤ ਵੀ ਕੀਤਾ। ਇਸ ਦੇ ਨਾਲ ਹੀ ਅਟਲ ਇਨੋਵੇਸ਼ਨ ਮਿਸ਼ਨ ਦੇ ਮਿਸ਼ਨ ਡਾਇਰੈਕਟਰ ਡਾ. ਦੀਪਕ ਬਾਗਲਾ ਦੇ ਮਾਰਗ ਦਰਸ਼ਨ ਤੇ ਸਹਿਯੋਗ ਲਈ ਵਿਸ਼ੇਸ਼ ਧੰਨਵਾਦ ਪ੍ਰਗਟਾਇਆ ਗਿਆ।
Ad Position 22
No active advertisement
ਪਿਛਲੀ ਖ਼ਬਰ ਬੇਬੀ ਕਾਨਵੈਂਟ ਸਕੂਲ ਬਨੂੜ ਵਲੋਂ ਬੂਟੇ ਲਗਾਉਣ ਦੀ ਮੁਹਿੰਮ ਤੇ ਜਾਗਰੂਕਤਾ ਮੁਹਿੰਮ ਦਾ ਅਗਾਜ਼ ਅਗਲੀ ਖ਼ਬਰ ਝਿੰਜਰ ਨੇ ਘੱਗਰ ਪ੍ਰਤੀ ਅਣਗਹਿਲੀ ਲਈ ‘ਆਪ’ ਸਰਕਾਰ ਨੂੰ ਘੇਰਿਆ, ਵੱਡੀ ਤਬਾਹੀ ਦੀ ਦਿੱਤੀ ਚਿਤਾਵਨੀ ਪਾੜ ਠੀਕ ਨਾ ਕੀਤੇ...
Ad Position 24