07-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-07-2026

ਬੇਬੀ ਕਾਨਵੈਂਟ ਸਕੂਲ ਬਨੂੜ ਵਲੋਂ ਬੂਟੇ ਲਗਾਉਣ ਦੀ ਮੁਹਿੰਮ ਤੇ ਜਾਗਰੂਕਤਾ ਮੁਹਿੰਮ ਦਾ ਅਗਾਜ਼

Ad Position 21
No active advertisement
ਅਜੀਤ ਡੈਸਕ 12-07-2026
ਬਨੂੜ, 11 ਜੁਲਾਈ (ਭੁਪਿੰਦਰ ਸਿੰਘ)-ਬੇਬੀ ਕਾਨਵੈਂਟ ਸਕੂਲ ਬਨੂੜ ਵਲੋਂ ‘ਰੁੱਖ ਬਚਾਓ, ਧਰਤੀ ਬਚਾਓ’ ਦੇ ਸੰਦੇਸ਼ ਨਾਲ ਬੂਟਾ ਲਗਾਉਣ ਦੀ ਮੁਹਿੰਮ ਤੇ ਜਾਗਰੂਕਤਾ ਮੁਹਿੰਮ ਦਾ ਅਗਾਜ਼ ਕੀਤਾ। ਇਸ ਮੌਕੇ ਵਿਸ਼ੇਸ਼ ਮੁੱਖ ਮਹਿਮਾਨ ਵਜੋਂ ਡੀ. ਐਸ. ਪੀ. ਬਨੂੜ ਸੁਖਦੇਵ ਸਿੰਘ, ਥਾਣਾ ਮੁਖੀ ਬਨੂੜ ਅਰਸ਼ਦੀਪ ਸ਼ਰਮਾ, ਬਲਜੀਤ ਸਿੰਘ ਪ੍ਰਧਾਨ ਨਗਰ ਕੌਂਸਲ ਬਨੂੜ, ਲਖਵਿੰਦਰ ਸਿੰਘ ਲੱਕੀ ਸੰਧੂ ਉਪ ਪ੍ਰਧਾਨ ਨਗਰ ਕੌਂਸਲ ਬਨੂੜ, ਬਬਲੂ, ਕੁਲਦੀਪ ਸਿੰਘ, ਰਮੇਸ਼ ਕੁਮਾਰ, ਹੈਪੀ, ਲਵਲੀ ਕੰਬੋਜ ਸ਼ਾਮਿਲ ਹੋਏ। ਉਕਤ ਉਨ੍ਹਾਂ ਨੇ ਸਕੂਲ ਕੈਂਪਸ ਦੇ ਮੈਦਾਨ ਵਿਚ ਪੌਦੇ ਲਗਾਏ। ਇਸ ਮੌਕੇ ਡੀ. ਐਸ. ਪੀ. ਸੁਖਦੇਵ ਸਿੰਘ ਨੇ ਵਿਦਿਆਰਥੀਆਂ ਨਾਲ ਇਕ ਇੰਟਰਐਕਟਿਵ ਸੈਸ਼ਨ ਕੀਤਾ। ਉਨ੍ਹਾਂ ਵਿਦਿਆਰਥੀਆਂ ਨੂੰ ਸੁਰੱਖਿਅਤ ਇੰਟਰਨੈੱਟ ਅਭਿਆਸਾਂ, ਸਾਈਬਰ ਧੱਕੇਸ਼ਾਹੀ, ਨਿੱਜੀ ਡੇਟਾ ਨੂੰ ਆਨਲਾਈਨ ਸੁਰੱਖਿਅਤ ਰੱਖਣ, ਔਰਤਾਂ ਦੀ ਸੁਰੱਖਿਆ, ਅਧਿਕਾਰਾਂ ਬਾਰੇ ਜਾਗਰੂਕ ਕੀਤਾ ਅਤੇ ਮਹੱਤਵਪੂਰਨ ਹੈਲਪਲਾਈਨ ਨੰਬਰ ਸਾਂਝੇ ਕੀਤੇ। ਇਸ ਤੋਂ ਬਾਅਦ, ਹੈੱਡ ਬੁਆਏ, ਹੈੱਡ ਗਰਲ, ਈਕੋ ਕਲੱਬ ਦੇ ਮੁਖੀ, ਹਾਊਸ ਕੈਪਟਨ ਤੇ ਪ੍ਰੀਫੈਕਟਾਂ ਦੁਆਰਾ ਸਕੂਲ ਕੈਂਪਸ ਤੋਂ ਬਾਜ਼ਾਰ ਤੱਕ ਰੁੱਖਾਂ ਦੀ ਸੰਭਾਲ ਅਤੇ ਸਾਫ਼-ਸੁਥਰੇ ਵਾਤਾਵਰਣ ਬਾਰੇ ਜਾਗਰੂਕਤਾ ਫੈਲਾਉਣ ਲਈ ਇਕ ਰੈਲੀ ਕੱਢੀ ਗਈ। ਟ੍ਰੈਫਿਕ ਇੰਚਾਰਜ਼ ਬਨੂੜ ਮਨਜੀਤ ਸਿੰਘ ਵੀ ਰੈਲੀ ਦੌਰਾਨ ਵਿਦਿਆਰਥੀਆਂ ਨਾਲ ਸ਼ਾਮਿਲ ਹੋਏ ਤਾਂ ਜੋ ਇਸ ਉਦੇਸ਼ ਦਾ ਸਮਰਥਨ ਕੀਤਾ ਜਾ ਸਕੇ ਤੇ ਸੁਚਾਰੂ ਆਚਰਣ ਨੂੰ ਯਕੀਨੀ ਬਣਾਇਆ ਜਾ ਸਕੇ। ਇਸ ਮੌਕੇ ਪ੍ਰਿੰਸੀਪਲ ਸੁਬੀਨਾ ਆਨੰਦ ਨੇ ਆਏ ਮਹਿਮਾਨਾਂ ਤੇ ਅਧਿਕਾਰੀਆਂ ਦਾ ਧੰਨਵਾਦ ਕੀਤਾ ਤੇ ਸਾਰੇ ਪਤਵੰਤਿਆਂ ਨੂੰ ਬੂਟੇ ਭੇਟ ਕੀਤੇ।
Ad Position 22
No active advertisement
ਪਿਛਲੀ ਖ਼ਬਰ ਮਨੁੱਖੀ ਅਧਿਕਾਰ ਕਮਿਸ਼ਨ ਦੇ ਮੈਂਬਰ ਜਤਿੰਦਰ ਸਿੰਘ ਸ਼ੰਟੀ ਨੇ ਖੁੱਲ੍ਹਾ ਸੁਣਵਾਈ ਕੈਂਪ ਲਗਾਇਆ ਅਗਲੀ ਖ਼ਬਰ ਚਿਤਕਾਰਾ ਯੂਨੀਵਰਸਿਟੀ ’ਚ 20 ਕਰੋੜ ਰੁਪਏ ਦੀ ਲਾਗਤ ਨਾਲ ਅਟਲ ਇਨਕਿਊਬੇਸ਼ਨ ਸੈਂਟਰ ਦੀ ਸ਼ੁਰੂਆਤ
Ad Position 24