ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-07-2026

ਜਲ ਸਪਲਾਈ ਵਿਭਾਗ ਤੋਂ ਬਹਿਲ ਦੇ ਲੋਕ ਪ੍ਰੇਸ਼ਾਨ ਗੰਧਲਾ ਪਾਣੀ ਬਣਿਆ ਵੱਡਾ ਮਸਲਾ, ਬਿਮਾਰੀਆਂ ਫੈਲਣ ਦਾ ਖਦਸਾ

Ad Position 21
No active advertisement
ਅਜੀਤ ਡੈਸਕ 13-07-2026

 ਭੁੱਨਰਹੇੜੀ, 12 ਜੁਲਾਈ (ਧਨਵੰਤ ਸਿੰਘ)-ਹਲਕਾ ਸਨੋਰ ਦੇ ਬਹਿਲ ਪਿੰਡ ਵਿਚ ਪੀਣ ਵਾਲੇ ਪਾਣੀ ਦੀ ਸਪਲਾਈ ਸੰਬੰਧੀ ਗੰਭੀਰ ਮਾਮਲਾ ਸਾਹਮਣੇ ਆਇਆ ਹੈ। ਵਾਟਰ ਬਾਕਸ ਦੀ ਟੈਂਕੀ ਤੋਂ ਸਪਲਾਈ ਹੋ ਰਿਹਾ ਪਾਣੀ ਸਾਫ ਨਹੀਂ ਮਿਲ ਰਿਹਾ, ਜਿਸ ਕਾਰਨ ਖਪਤਕਾਰਾਂ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਿੰਡ ਵਾਸੀਆਂ ਨੇ ਦੱਸਿਆ ਕਿ ਘਰਾਂ ਦੀਆਂ ਟੂਟੀਆਂ ਵਿਚੋਂ ਗੰਧਲਾ, ਮੈਲਾ ਤੇ ਬਦਬੂਦਾਰ ਪਾਣੀ ਆ ਰਿਹਾ ਹੈ, ਜਿਸ ਨਾਲ ਬਿਮਾਰੀਆਂ ਫੈਲਣ ਦਾ ਖਤਰਾ ਬਣਿਆ ਹੋਇਆ ਹੈ। ਜਾਣਕਾਰੀ ਅਨੁਸਾਰ ਪਿਛਲੇ ਕਈ ਦਿਨਾਂ ਤੋਂ ਸਾਫ਼ ਪਾਣੀ ਦੀ ਥਾਂ ਖਰਾਬ ਪਾਣੀ ਆ ਰਿਹਾ ਸੀ, ਪਰ ਹੁਣ ਸਮੱਸਿਆ ਹੋਰ ਵੀ ਗੰਭੀਰ ਹੋ ਚੁੱਕੀ ਹੈ ਅਤੇ ਅੱਜ ਪਾਣੀ ਦੀ ਗੁਣਵੱਤਾ ਵਿਚ ਹੋਰ ਗਿਰਾਵਟ ਦਰਜ ਕੀਤੀ ਗਈ ਹੈ। ਲੋਕਾਂ ਨੇ ਦੱਸਿਆ ਕਿ ਪਾਣੀ ਦਾ ਰੰਗ ਮਿੱਟੀ ਵਰਗਾ ਹੋ ਗਿਆ ਹੈ ਅਤੇ ਇਸ ਵਿਚੋਂ ਬਦਬੂ ਆ ਰਹੀ ਹੈ। ਉਨ੍ਹਾਂ ਕਿਹਾ ਕਿ ਇਹ ਪਾਣੀ ਨਾ ਤਾਂ ਪੀਣ ਦੇ ਯੋਗ ਹੈ ਅਤੇ ਨਾ ਹੀ ਘਰੇਲੂ ਵਰਤੋਂ ਲਈ ਸੁਰੱਖਿਅਤ ਹੈ। ਗਰਮੀਆਂ ਦੇ ਮੌਸਮ ਵਿਚ ਜਿਥੇ ਪਾਣੀ ਦੀ ਮੰਗ ਵਧ ਚੁੱਕੀ ਹੈ, ਉਥੇ ਇਸ ਤਰ੍ਹਾਂ ਦੀ ਸਪਲਾਈ ਨੇ ਲੋਕਾਂ ਦੀਆਂ ਮੁਸ਼ਕਿਲਾਂ ਨੂੰ ਹੋਰ ਵੀ ਵਧਾ ਦਿੱਤਾ ਹੈ। ਖਪਤਕਾਰਾਂ ਨੇ ਚਿੰਤਾ ਜ਼ਾਹਿਰ ਕਰਦਿਆਂ ਕਿਹਾ ਕਿ ਗੰਦੇ ਪਾਣੀ ਕਾਰਨ ਪੇਟ ਦੀਆਂ ਬਿਮਾਰੀਆਂ, ਡਾਇਰੀਆ, ਚਮੜੀ ਦੇ ਰੋਗ ਤੇ ਹੋਰ ਇਨਫੈਕਸ਼ਨ ਫੈਲਣ ਦਾ ਖਤਰਾ ਬਣਿਆ ਹੋਇਆ ਹੈ। ਖਾਸ ਕਰਕੇ ਬੱਚਿਆਂ ਤੇ ਬਜ਼ੁਰਗਾਂ ਦੀ ਸਿਹਤ ’ਤੇ ਇਸਦਾ ਵੱਡਾ ਅਸਰ ਪੈ ਸਕਦਾ ਹੈ। ਪਿੰਡ ਵਾਸੀਆਂ ਨੇ ਦੱਸਿਆ ਕਿ ਇਹ ਸਮੱਸਿਆ ਕਾਫੀ ਸਮੇਂ ਤੋਂ ਚੱਲ ਰਹੀ ਸੀ, ਪਰ ਹੁਣ ਅਚਾਨਕ ਪਾਣੀ ਹੋਰ ਵੀ ਜ਼ਿਆਦਾ ਖਰਾਬ ਆਉਣ ਕਾਰਨ ਹਾਲਾਤ ਗੰਭੀਰ ਹੋ ਗਏ ਹਨ। ਲੋਕਾਂ ਨੇ ਸ਼ੱਕ ਜਤਾਇਆ ਕਿ ਪਾਈਪਲਾਈਨ ਵਿਚ ਗੜਬੜ ਜਾਂ ਟੈਂਕੀ ਦੀ ਸਫਾਈ ਨਾ ਹੋਣ ਕਾਰਨ ਗੰਦਗੀ ਪਾਣੀ ਵਿਚ ਮਿਲ ਰਹੀ ਹੈ। ਪਿੰਡ ਵਾਸੀਆਂ ਨੇ ਜਲ ਸਪਲਾਈ ਵਿਭਾਗ ਤੇ ਪ੍ਰਸ਼ਾਸਨ ਕੋਲ ਮੰਗ ਕੀਤੀ ਹੈ ਕਿ ਮਾਮਲੇ ਦੀ ਤੁਰੰਤ ਜਾਂਚ ਕਰਕੇ ਖਰਾਬ ਪਾਈਪਲਾਈਨ ਦੀ ਮੁਰੰਮਤ ਕੀਤੀ ਜਾਵੇ ਅਤੇ ਟੈਂਕੀ ਦੀ ਸਫਾਈ ਕਰਵਾ ਕੇ ਸਾਫ ਪਾਣੀ ਦੀ ਸਪਲਾਈ ਯਕੀਨੀ ਬਣਾਈ ਜਾਵੇ। ਉਨ੍ਹਾਂ ਨੇ ਜਲਦੀ ਮਸਲੇ ਦਾ ਹੱਲ ਕਰਨ ਦੀ ਗੁਹਾਰ ਲਗਾਈ ਹੈ।

Ad Position 22
No active advertisement
ਪਿਛਲੀ ਖ਼ਬਰ ਲਾਇਨਜ਼ ਕਲੱਬ ਸਮਾਣਾ ਰੋਇਲ ਦੇ ਖੇਤਰੀ ਚੇਅਰਪਰਸਨ ਸਿੰਗਲਾ ਵਲੋਂ ਪੀ. ਐਸ. ਟੀ. ਸਕੂਲਿੰਗ ਅਗਲੀ ਖ਼ਬਰ ਪਟਿਆਲਾ ਤੋਂ ਸ੍ਰੀ ਅੰਮਿ੍ਤਸਰ ਸਾਹਿਬ ਲਈ ਰੇਲ ਸੇਵਾਵਾਂ ਵਧਾਉਣ ਦੀ ਮੰਗ
Ad Position 24
No active advertisement