ਤਾਰੀਖ ਅਤੇ ਸਮਾਂ ਲੋਡ ਹੋ ਰਿਹਾ ਹੈ...
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-07-2026

82 ਕਰੋੜ ਦੀ ਲਾਗਤ ਨਾਲ ਸੁੰਦਰੀਕਰਨ ਕਰਕੇ ਮਾਤਾ ਸ੍ਰੀ ਕਾਲੀ ਦੇਵੀ ਮੰਦਰ ਜਲਦ ਸ਼ਰਧਾਲੂਆਂ ਦੇ ਸਪੁਰਦ ਕੀਤਾ ਜਾਵੇਗਾ-ਜੁਨੇਜਾ ਮੁੱਖ ਮੰਤਰੀ ਭਗਵੰਤ ਮਾਨ ਨੇ ਕਾਲੀ ਦੇਵੀ ਮੰਦਰ ਦੇ ਸੁੰਦਰੀਕਰਨ ਦਾ ਉਪਰਾਲਾ ਕਰਕੇ ਹਿੰਦੂ ਸਮਾਜ ਦੀਆਂ ਭਾਵਨਾਵਾਂ ਨੂੰ ਸਮਝਿਆ- ਅਗਰਵਾਲ ਸਮਾਜ ਸਭਾ ਤੇ ਬਹਾਵਲਪੁਰ ਸਮਾਜ

Ad Position 21
No active advertisement
ਅਜੀਤ ਡੈਸਕ 13-07-2026

 ਪਟਿਆਲਾ, 12 ਜੁਲਾਈ (ਗੁਰਪ੍ਰੀਤ ਸਿੰਘ ਚੱਠਾ)-ਸਨਾਤਨ ਧਰਮ ਵਿਚ ਆਸਥਾ ਦੇ ਪ੍ਰਮੁੱਖ ਕੇਂਦਰ ਤੇ ਪਟਿਆਲਾ ਦੇ ਵਿਸ਼ਵ-ਪ੍ਰਸਿੱਧ ਮਾਤਾ ਸ੍ਰੀ ਕਾਲੀ ਦੇਵੀ ਮੰਦਰ ਵਿਚ ਚੱਲ ਰਹੇ ਸ਼ਾਨਦਾਰ ਸੁੰਦਰੀਕਰਨ ਦੇ ਕੰਮ ਨੂੰ ਦੇਖਣ ਲਈ ਸ਼ਰਧਾਲੂਆਂ ਵਿਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ। ਇਸੇ ਤਹਿਤ ਅਗਰਵਾਲ ਸਮਾਜ ਸਭਾ ਤੇ ਬਹਾਵਲਪੁਰ ਸਮਾਜ ਦੇ ਮੈਂਬਰਾਂ ਦੇ ਇਕ ਵਫ਼ਦ ਨੇ ਪੀ. ਆਰ. ਟੀ. ਸੀ. ਦੇ ਚੇਅਰਮੈਨ ਐਡ. ਹਰਪਾਲ ਜੁਨੇਜਾ ਸਮੇਤ ਭਗਵਾਨ ਦਾਸ ਜੁਨੇਜਾ (ਗ੍ਰੀਨ ਮੈਨ ਐਵਾਰਡੀ) ਦੀ ਅਗਵਾਈ ਵਿਚ ਮੰਦਰ ਦਾ ਦੌਰਾ ਕਰਕੇ ਇੱਥੇ ਚੱਲ ਰਹੇ ਨਿਰਮਾਣ ਕਾਰਜਾਂ ਨੂੰ ਦਿਲਚਸਪੀ ਨਾਲ ਦੇਖਿਆ। ਇਸ ਦੌਰਾਨ ਹਰਪਾਲ ਜੁਨੇਜਾ ਤੇ ਮੰਦਰ ਐਡਵਾਇਜਰੀ ਮੈਨੇਜਮੈਂਟ ਕਮੇਟੀ ਦੇ ਮੈਂਬਰਾਂ ਸੀ. ਏ. ਅਜੇ ਅਲੀਪੁਰੀਆ, ਡਾ. ਰਾਜ ਕੁਮਾਰ ਗੁਪਤਾ ਤੇ ਸੰਜੇ ਸਿੰਗਲਾ ਨੇ ਮੰਦਿਰ ਦੇ ਸੁੰਦਰੀਕਰਨ ਅਤੇ ਨਵ ਨਿਰਮਾਣ ਕਾਰਜਾਂ ਦੀ ਵਿਸਥਾਰ ਵਿਚ ਜਾਣਕਾਰੀ ਦਿੱਤੀ। ਐਡਵੋਕੇਟ ਜੁਨੇਜਾ ਨੇ ਦੱਸਿਆ ਕਿ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ 82 ਕਰੋੜ ਦੀ ਲਾਗਤ ਨਾਲ ਮੰਦਰ ਦੇ ਆਧੁਨਿਕ ਪ੍ਰਕਾਰ ਦੇ ਨਿਰਮਾਣ ਦਾ ਐਲਾਨ ਕੀਤਾ ਸੀ ਜੋ ਹੁਣ ਤੱਕ 15 ਕਰੋੜ ਰੁਪਏ ਦੇ ਕੰਮ ਹੋ ਚੁਕੇ ਹਨ ਲਗਪਗ 35 ਫੀਸਦੀ ਮੰਦਰ ਦਾ ਕੰਮ ਹੋ ਚੁੱਕਾ ਹੈ। ਉਨ੍ਹਾਂ ਕਿਹਾ ਮਾਤਾ ਦੇ ਅਸ਼ੀਰਵਾਦ ਨਾਲ ਸਤਬੰਰ ਤੱਕ ਸੰਗਤਾਂ ਨੂੰ ਸਮਰਪਤ ਕਰ ਦਿੱਤਾ ਜਾਵੇਗਾ। ਹਿੰਦੂ ਸਮਾਜ ਦੇ ਮੇਬਰਾਂ ਨੂੰ ਜਾਣਕਾਰੀ ਦਿੰਦੇ ਹੋਏ ਚੇਅਰਮੈਨ ਜੁਨੇਜਾ ਤੇ ਕਮੇਟੀ ਮੈਂਬਰਾਂ ਨੇ ਦੱਸਿਆ ਕਿ ਮੰਦਿਰ ਦੇ ਪ੍ਰਵੇਸ਼ ਲਈ ਤਿੰਨ ਮੁੱਖ ਦੁਆਰ ਹੋਣਗੇ, ਦੇਵੀ ਦੇਵਤਿਆਂ ਦੇ ਅਧਾਰਿਤ ਸਰੋਵਰ ਦੀ ਪ੍ਰਕਰਮਾ ਵਿਚ ਲਾਈਟ ਐਂਡ ਸਾਊਂਡ ਦੇ ਪ੍ਰੋਗਰਾਮ ਵੀ ਉਲੀਕੇ ਜਾਣਗੇ। ਇਸ ਮੌਕੇ ਅਗਰਵਾਲ ਸਮਾਜ ਸਭਾ ਦੇ ਪਵਨ ਗੋਇਲ, ਸੋਹਿੰਦਰ ਕਾਂਸਲ ਗ੍ਰੀਨ ਮੈਨ ਐਵਾਰਡੀ ਭਗਵਾਨ ਦਾਸ ਜੁਨੇਜਾ, ਸੋਹਿੰਦਰ ਕਾਂਸਲ ਤੇ ਬਹਾਵਲਪੁਰ ਸਮਾਜ ਦੇ ਪ੍ਰਧਾਨ ਯਸ਼ਪਾਲ ਕੱਕੜ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਬਹੁਤ ਸੁੰਦਰ ਇਮਾਰਤ ਦਾ ਨਿਰਮਾਣ ਕਰਵਾਇਆ ਜਾ ਰਿਹਾ ਹੈ, ਜਿਸ ਲਈ ਉਹ ਅਰਵਿੰਦ ਕੇਜਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਮਾਨ ਦਾ ਧੰਨਵਾਦ ਕਰਦੇ ਹਾਂ, ਜਿਨ੍ਹਾਂ ਨੇ ਇਹ ਉਪਰਾਲਾ ਕਰਕੇ ਹਿੰਦੂ ਸਮਾਜ ਦੀਆਂ ਭਾਵਨਾਵਾਂ ਨੂੰ ਸਮਝਿਆ। ਇਸ ਮੌਕੇ ਅਗਰਵਾਲ ਸਭਾ ਦੇ ਅਰੁਣ ਗਰਗ, ਵਿਨੋਦ ਗਰਗ, ਤਰਸੇਮ ਬਾਂਸਲ, ਸੁਰੇਸ਼ ਗਰਗ, ਐਨਪੀ ਅਗਰਵਾਲ, ਮਹੇਸ਼ ਗਰਗ, ਸੁਨੀਲ ਅਗਰਵਾਲ, ਚਰਨਦਾਸ ਗੋਇਲ, ਵਿਜੇ ਗੋਇਲ ਬਹਾਵਲਪੁਰ ਸਮਾਜ ਦੇ ਨਰਿੰਦਰ, ਰਾਹੁਲ ਮਹਿਤਾ, ਚਿੰਟੂ ਕੱਕੜ, ਚੰਦਰ ਅਹੂਜਾ, ਜਗਦੀਸ਼ ਪੂਸ਼ਾ, ਜਗਦੀਸ਼ ਅਹੂਜਾ ਧੀਰਜ ਅਰੋੜਾ, ਅਸ਼ੋਕ ਅਹੂਜਾ, ਯੋਗੇਸ਼ ਅਹੂਜਾ, ਜਤਿਨ ਦੇਵ, ਸੁਰੇਸ਼ ਪੰਡਿਤ, ਰਾਜੇਸ਼ਵਰ ਪੰਡਿਤ, ਵਿਕਰਮ ਭੱਲਾ, ਸੁਖਵਿੰਦਰ ਸਿੰਘ, ਰਾਜੀਵ ਭਾਰਤਵਾਜ ਅਤੇ ਬੌਬੀ ਆਦਿ ਸ਼ਾਮਿਲ ਸਨ।

Ad Position 22
No active advertisement
ਪਿਛਲੀ ਖ਼ਬਰ ਚੌਧਰੀ ਪਰਮਵੀਰ ਸਿੰਘ ਦੀ ਮਾਤਾ ਦੇ ਭੋਗ ਮੌਕੇ ਪ੍ਰਨੀਤ ਕੌਰ ਪੁੱਜੇ ਅਗਲੀ ਖ਼ਬਰ ਚੇਅਰਮੈਨ ਹਰਚੰਦ ਸਿੰਘ ਬਰਸਟ ਗੁਰਦੁਆਰਾ ਪਾਤਿਸ਼ਾਹੀਂ ਨੌਂਵੀ ਗੜ੍ਹੀ ਸਾਹਿਬ ਵਿਖੇ ਹੋਏ ਨਤਮਸਤਕ
Ad Position 24
No active advertisement