10-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-07-2026

ਕੇਂਦਰ ਅਤੇ ਪੰਜਾਬ ਸਰਕਾਰ ਦੇਸ਼ ਦਾ ਸਾਰਾ ਸਰਮਾਇਆ ਲੁੱਟ ਕੇ ਕਾਰਪੋਰੇਟ ਘਰਾਣਿਆਂ ਨੂੰ ਦੇਣ ਲਈ ਬਣਾਉਂਦੀ ਹੈ ਨੀਤੀਆਂ- ਜਸਵੀਰ ਸਿੰਘ ਸਿੱਧੂ

Ad Position 21
No active advertisement
ਅਜੀਤ ਡੈਸਕ 15-07-2026
ਬਹਾਦਰਗੜ੍ਹ,14 ਜੁਲਾਈ (ਕੁਲਵੀਰ ਸਿੰਘ ਧਾਲੀਵਾਲ)-ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਵੱਲੋਂ ਕਿਸਾਨਾਂ,ਮਜ਼ਦੂਰਾਂ ਤੇ ਭਾਰਤ ਵਾਸੀਆਂ ਦੀਆਂ ਹੱਕੀ ਮੰਗਾਂ ਦੀ ਪੂਰਤੀ ਲਈ ਪੰਜਾਬ ਭਰ ਦੇ ਟੋਲ ਪਲਾਜ਼ੇ ਟੋਲ ਮੁਕਤ ਕੀਤੇ ਜਾਣ ਦੇ ਸੱਦੇ ਤਹਿਤ ਅੱਜ ਬਠਿੰਡਾ ਜੀਰਕਪੁਰ ਹਾਈਵੇਅ ਉੱਤੇ ਪਟਿਆਲਾ ਨੇੜੇ ਪਿੰਡ ਧਰੇੜੀ ਜੱਟਾਂ ਵਿਖੇ ਸਥਿਤ ਟੋਲ ਪਲਾਜੇ ਨੂੰ ਸਵੇਰੇ 10 ਵਜੇ ਤੋਂ ਲੈ ਕੇ ਬਾਅਦ ਦੁਪਹਿਰ 4 ਵਜੇ ਤੱਕ ਟੋਲ ਮੁਕਤ (ਫਰੀ) ਕੀਤਾ ਗਿਆ। ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਸੂਬਾ ਮੀਤ ਪ੍ਰਧਾਨ ਜਸਵੀਰ ਸਿੰਘ ਸਿੱਧੂਪੁਰ ਨੇ ਕਿਹਾ ਕਿ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਵੱਲੋਂ ਦੇਸ਼ ਦਾ ਸਾਰਾ ਸਰਮਾਇਆ ਲੁੱਟ ਕੇ ਕਾਰਪੋਰੇਟ ਘਰਾਣਿਆ ਨੂੰ ਦੇਣ ਲਈ ਲਿਆਂਦੀਆਂ ਜਾ ਰਹੀਆਂ ਕਿਸਾਨ, ਮਜ਼ਦੂਰ ਅਤੇ ਦੇਸ਼ ਮਾਰੂ ਨੀਤੀਆਂ ਦੇ ਵਿਰੋਧ ਵਿੱਚ ਪੰਜਾਬ ਭਰ ਦੇ ਟੋਲ ਪਲਾਜ਼ੇ ਫਰੀ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕਿਸਾਨ ਦਾ ਪੁੱਤ ਹੋਣ ਦਾ ਦਾਅਵਾ ਕਰਦੇ ਨੇ ਪ੍ਰੰਤੂ ਉਹ ਉਹਨਾਂ ਦੀ ਅਗਵਾਈ ਵਾਲੀ ਬੈਂਕ ਦੇ ਮੈਨੇਜਰਾਂ ਵੱਲੋਂ ਖੁਦਕੁਸ਼ੀ ਕਰ ਗਏ ਪਿੰਡ ਹਰੀ ਨੌ ਦੇ ਸਕੇ ਭਰਾਵਾਂ ਨਾਲ ਕੀਤੀ ਗਈ ਧੋਖਾਧੜੀ ਦੇ ਸਬੂਤ ਕਿਸਾਨਾਂ ਵਲੋਂ ਪ੍ਰਸ਼ਾਸਨ ਅਤੇ ਚੰਡੀਗੜ੍ਹ ਤੋਂ ਪੁੱਜੇ ਉੱਚ ਅਧਿਕਾਰੀਆਂ ਨੂੰ ਦਿੱਤੇ ਜਾ ਚੁੱਕੇ ਹਨ ਪ੍ਰੰਤੂ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਦੋਸ਼ੀ ਮੈਨੇਜਰਾਂ ਨੂੰ ਸਜ਼ਾਵਾਂ ਦੇਣ ਦੀ ਬਜਾਏ ਦੋਸ਼ੀਆਂ ਨੂੰ ਬਚਾਉਣ ਲਈ ਹੀ ਹਰ ਇੱਕ ਹੱਥਕੰਡਾ ਵਰਤਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕੋਈ ਵੀ ਸਰਕਾਰ ਚੋਣ ਵਰੇ ਦੌਰਾਨ ਜਰਖੇਜ਼ ਜਮੀਨਾਂ ਖੋਹ ਕੇ ਕਾਰਪੋਰੇਟ ਘਰਾਣਿਆਂ ਨੂੰ ਦੇਣ ਲਈ ਜਾਂ ਉਹਨਾਂ ਜਰਖੇਜ਼ ਜਮੀਨਾਂ ਨੂੰ ਖੋਹ ਕੇ ਮੋਟਾ ਲੋਨ ਚੁੱਕਣ ਅਤੇ ਕਰਜ ਲੈਣ ਲਈ ਕਦੇ ਵੀ ਹਮਲਾ ਨਹੀਂ ਕਰਦੀ ਪ੍ਰੰਤੂ ਭਗਵੰਤ ਮਾਨ ਵੱਲੋਂ ਦਿੱਲੀ ਦੇ ਧਾੜਵੀਆਂ ਨਾਲ ਰਲ ਕੇ ਇਹ ਜਮੀਨਾਂ ਉੱਪਰ ਹਮਲਾ ਉਸ ਸਮੇਂ ਜਾਣ ਬੁੱਝ ਕੇ ਕੀਤਾ ਗਿਆ ਹੈ।ਕੇਂਦਰ ਵਿੱਚ ਮੋਦੀ ਸਰਕਾਰ ਵੱਲੋਂ ਅਮਰੀਕਾ ਨਾਲ ਭਾਰਤ ਦੇ ਲੋਕਾਂ ਦੇ ਮੌਤ ਦੇ ਵਾਰੰਟ ਦੇ ਰੂਪ ਵਿਚ ਟ੍ਰੇਡ ਡੀਲ ਕੀਤੀ ਜਾ ਰਹੀ ਹੈ ਜਿਸ ਤੋ ਸਿੱਧ ਹੁੰਦਾ ਹੈ ਕਿ ਇਹ ਦੋਨੇ ਸਰਕਾਰਾਂ ਕਾਰਪੋਰੇਟ ਘਰਾਣਿਆਂ ਪੱਖੀ ਹੀ ਹਨ ਅਤੇ ਇਨ੍ਹਾਂ ਦਾ ਇੱਕੋ ਇੱਕ ਮਕਸਦ ਜਮੀਨਾਂ ਖੋਹ ਕੇ ਕਾਰਪੋਰੇਟ ਘਰਾਣਿਆ ਨੂੰ ਦੇਣ ਦਾ ਹੈ, ਇਸ ਲਈ ਲੈਂਡ ਪੂਲਿੰਗ ਪਾਲਸੀ ਨੂੰ ਰੱਦ ਕਰਵਾਉਣ ਲਈ ਪਹਿਲਾਂ ਤੋਂ ਵੀ ਵੱਡਾ ਇਕੱਠੇ ਹੋ ਕੇ ਅੰਦੋਲਨ ਵਿੱਢਣਾ ਪਵੇਗਾ, ਇਸ ਲਈ ਐਸਕੇਐਮ ਗੈਰ ਰਾਜਨੀਤਿਕ ਵਲੋਂ ਸਾਰੀਆਂ ਹੀ ਜਥੇਬੰਦੀਆਂ ਨੂੰ ਨਿਮਰਤਾ ਸਹਿਤ ਚਿੱਠੀ ਲਿਖੀ ਗਈ ਹੈ ਕਿ ਆਪਣੇ ਆਪਸੀ ਮਤਭੇਦ ਭੁਲਾ ਕੇ ਇਕੱਠੇ ਹੋਇਆ ਜਾਵੇ ਤੇ ਕੇਂਦਰ ਅਤੇ ਪੰਜਾਬ ਸਰਕਾਰ ਨੂੰ ਇਹਨਾਂ ਦੀਆ ਲੋਕ ਮਾਰੂ ਨੀਤੀਆਂ ਤੋ ਇਕੱਠੇ ਹੋ ਕੇ ਪਿੱਛੇ ਮੋੜਿਆ ਜਾਵੇ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਜਗਦੀਪ ਸਿੰਘ ਅਲੂਣਾ, ਸਤਪਾਲ ਸਿੰਘ ਜਿਲਾ ਮੈਂਬਰ, ਗੁਰਜੰਟ ਸਿੰਘ ਜਿਲਾ ਮੈਂਬਰ, ਗੁਰਮੀਤ ਸਿੰਘ ਜਿਲਾ ਮੈਂਬਰ, ਦਲਜੀਤ ਸਿੰਘ ਜਿਲਾ ਮੈਂਬਰ, ਮਹਿੰਦਰ ਸਿੰਘ ਬਲਾਕ ਸ਼ੰਬੂ, ਹਰਜਿੰਦਰ ਸ਼ਿੰਦਾ ਬਲਾਕ ਘਨੌਰ, ਜਸਵਿੰਦਰ ਸਿੰਘ, ਸਵਰਨ ਸਿੰਘ ਬਲਾਕ ਪਟਿਆਲਾ, ਗੁਰਪ੍ਰੀਤ ਸਿੰਘ ਯੂਥ ਵਿੰਗ ਪ੍ਰਧਾਨ, ਜਗਦੀਪ ਸਿੰਘ ਯੂਥ ਵਿੰਗ, ਪ੍ਰਧਾਨ ਹਰਮੇਲ ਸਿੰਘ ਨੂਰਖੇੜੀਆਂ ਬਲਾਕ ਪ੍ਰਧਾਨ ਸਨੌਰ, ਬੇਅੰਤ ਸਿੰਘ ਬਲਾਕ ਮੀਤ ਪ੍ਰਧਾਨ ਆਦਿ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ਪਿੰਡ ਦੀ ਨਸ਼ਾ ਰੋਕੂ ਸਭਾ ਨੇ ਸਕੂਲ ਵੈਨ ਡਰਾਈਵਰ ਨੂੰ ਚਿੱਟੇ ਸਮੇਤ ਕਾਬੂ ਕਰ ਕੀਤਾ ਪੁਲਿਸ ਹਵਾਲੇ ਅਗਲੀ ਖ਼ਬਰ ਸੈਰ ਕਰਦੇ ਵਿਅਕਤੀ ਦੀ ਹਾਦਸੇ ’ਚ ਮੌਤ
Ad Position 24