10-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-07-2026

ਪਿੰਡ ਦੀ ਨਸ਼ਾ ਰੋਕੂ ਸਭਾ ਨੇ ਸਕੂਲ ਵੈਨ ਡਰਾਈਵਰ ਨੂੰ ਚਿੱਟੇ ਸਮੇਤ ਕਾਬੂ ਕਰ ਕੀਤਾ ਪੁਲਿਸ ਹਵਾਲੇ

Ad Position 21
No active advertisement
ਅਜੀਤ ਡੈਸਕ 15-07-2026
ਨਾਭਾ, 14 ਜੁਲਾਈ (ਜਗਨਾਰ ਸਿੰਘ ਦੁਲੱਦੀ)-ਨਸ਼ਿਆਂ ਖ਼ਿਲਾਫ਼ ਨਾਭਾ ਪੁਲਿਸ ਵਲੋਂ ਛੇੜੀ ਮੁਹਿੰਮ ਦੇ ਉਸ ਸਮੇਂ ਚੰਗੇ ਨਤੀਜੇ ਸਾਹਮਣੇ ਆਉਣੇ ਸ਼ੁਰੂ ਹੋਏ ਜਦੋਂ ਨਾਭਾ ਨੇੜਲੇ ਇਕ ਪਿੰਡ ਦੀ ਨਸ਼ਾ ਰੋਕੂ ਸਭਾ ਨੇ ਇਕ ਸਕੂਲ ਵੈਨ ਡਰਾਈਵਰ ਨੂੰ ਚਿੱਟੇ ਸਮੇਤ ਕਾਬੂ ਕਰਨ ’ਚ ਸਫਲਤਾ ਪ੍ਰਾਪਤ ਕੀਤੀ। ਨਾਭਾ ਦੇ ਦੋ ਪਿੰਡਾਂ ਦੀ ਪੰਚਾਇਤ ਨੇ ਚਿੱਟੇ ਸਮੇਤ ਫੜੇ ਵਿਅਕਤੀ ਨੂੰ ਪੁਲਿਸ ਹਵਾਲੇ ਕਰ ਦਿੱਤਾ ਹੈ। ਮਾਮਲਾ ਪਿੰਡ ਲੁਬਾਣਾ ਟੇਕੂ ਨਾਲ ਜੁੜਿਆ ਹੋਇਆ ਹੈ ਜਿੱਥੇ ਇਕ ਸਕੂਲ ਵੈਨ ਚਾਲਕ ਪਿੰਡਾਂ ’ਚ ਕਥਿਤ ਰੂਪ ਨਾਲ ਚਿੱਟੇ ਨਾਮਕ ਨਸ਼ੀਲੇ ਪਦਾਰਥ ਦੀ ਸਪਲਾਈ ਪਿੰਡਾਂ ਦੇ ਨੌਜਵਾਨਾਂ ਨੂੰ ਕਰਦਾ ਸੀ ਤਾਂ ਜਦੋਂ ਉਪਰੋਕਤ ਸੂਚਨਾ ਦੀ ਪੁਸ਼ਟੀ ਪਿੰਡ ਵਾਸੀਆਂ ਅਤੇ ਪਿੰਡ ’ਚ ਗਠਿਤ ਨਸ਼ਾ ਰੋਕੂ ਸਭਾ ਨੂੰ ਹੋ ਗਈ ਤਾਂ ਉਕਤ ਵੈਨ ਡਰਾਈਵਰ ਦੀ ਟਰੇਸਿੰਗ ਸ਼ੁਰੂ ਹੋ ਗਈ ਅਤੇ ਵੈਨ ਚਾਲਕ ਡਰਾਈਵਰ ਨੂੰ ਪਿੰਡ ਦੀ ਨਸ਼ਾ ਰੋਕੂ ਸਭਾ ਨੂੰ ਆਖ਼ਿਰਕਾਰ ਚਿੱਟੇ ਦੀ ਵੰਡ ਕਰਦਿਆਂ ਰੰਗੇ ਹੱਥੀ ਕਾਬੂ ਕਰ ਲਿਆ। ਪਿੰਡ ਲੁਬਾਣਾ ਕਰਮੂ ਅਤੇ ਲੁਬਾਣਾ ਟੇਕੂ ਦੋਨਾਂ ਪਿੰਡਾਂ ਦੇ ਸਰਪੰਚਾ ਨੇ ਸਾਂਝੇ ਤੌਰ ’ਤੇ ਦੱਸਿਆ ਕਿ ਪਿੰਡ ਦੀ ਨਸ਼ਾ ਰੋਕੂ ਸਭਾ ਨੂੰ ਉਪਰੋਕਤ ਸਕੂਲ ਵੈਨ ਚਾਲਕ ਦੀਆਂ ਗਤੀਵਿਧੀਆਂ ਸ਼ੱਕੀ ਜਾਪਣ ਬਾਅਦ ਸਭਾ ਨੇ ਦੋਨੋਂ ਪਿੰਡਾਂ ਦੀ ਪੰਚਾਇਤਾਂ ਨੂੰ ਭਰੋਸੇ ’ਚ ਲਿਆ ਅਤੇ ਚਿੱਟੇ ਸਮੇਤ ਕਾਬੂ ਸਕੂਲੀ ਵੈਨ ਚਾਲਕ ਨੂੰ ਫੜ ਕੇ ਪਿੰਡ ਦੀ ਸੱਥ ’ਚ ਲਿਆਉਣ ਬਾਅਦ ਤੁਰੰਤ ਰੋਹਟੀ ਪੁਲ ਪੁਲਿਸ ਚੌਂਕੀ ਨੂੰ ਸੂਚਨਾ ਦਿੱਤੀ ਗਈ। ਉਨ੍ਹਾਂ ਦੱਸਿਆ ਕਿ ਚਿੱਟੇ ਦੀ ਬਰਾਮਦਗੀ ਸਮੇਂ ਸਕੂਲੀ ਬੱਚੇ ਵੀ ਵੈਨ ’ਚ ਸਵਾਰ ਸਨ, ਜਿਨ੍ਹਾਂ ਇਸ ਵਿਅਕਤੀ ਦੇ ਦੋ ਤਿੰਨ ਥਾਈਂ ਰੁਕਣ ਅਤੇ ਕੁੱਝ ਵੇਚਣ ਦੀ ਪੁਸ਼ਟੀ ਵੀ ਕੀਤੀ। ਮਾਮਲੇ ਦੀ ਪੁਸ਼ਟੀ ਕਰਦਿਆਂ ਰੋਹਟੀ ਪੁਲ ਪੁਲਿਸ ਚੌਂਕੀ ਇੰਚਾਰਜ ਐਸ ਆਈ ਬੂਟਾ ਸਿੰਘ ਨੇ ਦੱਸਿਆ ਕਿ ਪਿੰਡ ਵਾਸੀਆਂ ਅਤੇ ਨਸ਼ਾ ਰੋਕੂ ਸਭਾ ਵਲੋਂ ਸੂਚਨਾ ਦਿੱਤੇ ਜਾਣ ਉਪਰੰਤ ਉਹ ਤੁਰੰਤ ਪੁਲਿਸ ਪਾਰਟੀ ਸਮੇਤ ਮੌਕੇ ’ਤੇ ਪਹੁੰਚੇ ਜਿੱਥੇ ਅਮਰਪਾਲ ਸਿੰਘ ਨਾਮੀ ਸਕੂਲੀ ਵੈਨ ਡਰਾਈਵਰ ਕੋਲੋਂ ਚਿੱਟੇ ਦੀ ਬਰਾਮਦਗੀ ਕੀਤੀ ਗਈ ਅਤੇ ਗਿ੍ਰਫ਼ਤਾਰ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਚਿੱਟੇ ਸਮੇਤ ਕਾਬੂ ਕੀਤੇ ਵੈਨ ਚਾਲਕ ਡਰਾਈਵਰ ਖ਼ਿਲਾਫ਼ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਅਮਲ ’ਚ ਲਿਆਂਦੀ ਜਾ ਰਹੀ ਹੈ।
Ad Position 22
No active advertisement
ਪਿਛਲੀ ਖ਼ਬਰ ਟੀਮ ਤੇਜਿੰਦਰ ਮਹਿਤਾ ਵਲੋਂ “ਮੇਰਾ ਮਾਣ ਭਗਵੰਤ ਮਾਨ” ਜਨ ਸੰਪਰਕ ਮੁਹਿੰਮ ਸ਼ੁਰੂ ਅਗਲੀ ਖ਼ਬਰ ਕੇਂਦਰ ਅਤੇ ਪੰਜਾਬ ਸਰਕਾਰ ਦੇਸ਼ ਦਾ ਸਾਰਾ ਸਰਮਾਇਆ ਲੁੱਟ ਕੇ ਕਾਰਪੋਰੇਟ ਘਰਾਣਿਆਂ ਨੂੰ ਦੇਣ ਲਈ ਬਣਾਉਂਦੀ ਹੈ ਨੀਤੀਆਂ- ਜਸਵ...
Ad Position 24