17-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-07-2026

ਚੇਅਰਮੈਨ ਜੱਸੀ ਸੋਹੀਆਂ ਵਾਲਾ ਨੇ ਪਿੰਡ ਡਕੌਦਾ ਤੇ ਸ਼ਾਹਪੁਰ ਤੋਂ ਗੁਰੂ ਧਾਮਾਂ ਦੇ ਦਰਸ਼ਨਾਂ ਲਈ ਮੁੱਖ ਮੰਤਰੀ ਤੀਰਥ ਯਾਤਰਾ ਬੱਸ ਨੂੰ ਰਵਾਨਾ ਕੀਤਾ

Ad Position 21
No active advertisement
ਅਜੀਤ ਡੈਸਕ 16-07-2026
ਭਾਦਸੋਂ, 15 ਜੁਲਾਈ (ਪ੍ਰਦੀਪ ਦੰਦਰਾਲਾ)-ਨਾਭਾ ਹਲਕੇ ਦੇ ਨੌਜਵਾਨ ਆਗੂ ਅਤੇ ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਜੱਸੀ ਸੋਹੀਆਂ ਵਾਲਾ ਨੇ ਅੱਜ ਮੁੱਖ ਮੰਤਰੀ ਤੀਰਥ ਯਾਤਰਾ ਤਹਿਤ ਹਲਕੇ ਦੇ ਪਿੰਡ ਡਕੌਂਦਾ ਤੇ ਸ਼ਾਹਪੁਰ ਤੋਂ ਗੁਰੂ ਧਾਮਾਂ ਦੇ ਦਰਸ਼ਨਾਂ ਲਈ ਜਾਣ ਵਾਲੀ ਬੱਸ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਇਸ ਮੌਕੇ ਗੱਲਬਾਤ ਕਰਦਿਆਂ ਚੇਅਰਮੈਨ ਜੱਸੀ ਸੋਹੀਆਂ ਵਾਲਾ ਨੇ ਕਿਹਾ ਕਿ ਪਰਮਾਤਮਾ ਦੀ ਅਪਾਰ ਮਿਹਰ ਸਦਕਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਦੇ ਬਜ਼ੁਰਗ ‘ਮੁੱਖ ਮੰਤਰੀ ਤੀਰਥ ਯਾਤਰਾ’ ਸਕੀਮ ਰਾਹੀਂ ਪਵਿੱਤਰ ਅਸਥਾਨਾਂ ਦੇ ਖੁੱਲ੍ਹੇ ਦਰਸ਼ਨ ਦੀਦਾਰੇ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਯਾਤਰਾ ਤਹਿਤ ਸ਼ਾਨਦਾਰ ਸਫ਼ਰ, ਰਹਿਣ-ਸਹਿਣ ਅਤੇ ਖਾਣ-ਪੀਣ ਦੀਆਂ ਸਹੂਲਤਾਂ ਨਾਲ ਸਾਡੇ ਬਜ਼ੁਰਗਾਂ ਦੇ ਚਿਹਰਿਆਂ ‘ਤੇ ਆਈ ਰੌਣਕ ਹੀ ਸਰਕਾਰ ਦੀ ਅਸਲ ਕਮਾਈ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਬਲਾਕ ਸੰਮਤੀ ਦੇ ਵਾਈਸ ਚੇਅਰਮੈਨ ਭੁਪਿੰਦਰ ਸਿੰਘ ਕੱਲਰਮਾਜਰੀ, ਨਿਰਲੇਪ ਸਿੰਘ ਗੋਲਡੀ, ਐਡਵੋਕੇਟ ਕੁਲਦੀਪ ਸਿੰਘ ਸ਼ਾਹਪੁਰ, ਜਸਵੀਰ ਸਿੰਘ ਜੱਸੀ ਡਕੌਂਦਾ ਬਲਾਕ ਪ੍ਰਧਾਨ, ਦਵਿੰਦਰ ਸਿੰਘ ਨਰਮਾਣਾ, ਜਸਪ੍ਰੀਤ ਸਿੰਘ ਰਾਇਮਲਮਾਜਰੀ, ਬੁੱਧ ਸਿੰਘ ਸੰਧਨੋਲੀ, ਬੇਅੰਤ ਸਿੰਘ ਘੜੂੰਆਂ, ਜਸਕਰਨਵੀਰ ਸਿੰਘ ਤੇਜੇ ਤੋਂ ਇਲਾਵਾ ਹੋਰ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ਚੇਅਰਮੈਨ ਜੱਸੀ ਸੋਹੀਆਂ ਵਾਲਾ ਨੇ ਸਿਹਤ ਮੰਤਰੀ ਤੇ ਪ੍ਰਬੰਧਕੀ ਸਕੱਤਰ ਨਾਲ ਕੀਤੀ ਮੁਲਾਕਾਤ ਅਗਲੀ ਖ਼ਬਰ ਸਕਾਲਰਜ਼ ਸਕੂਲ ’ਚ ਮਿਸ਼ਨ ਹਰਿਆਲੀ ਦੀ ਸ਼ੁਰੂਆਤ 2500 ਬੂਟੇ ਲਗਾਉਣ ਦਾ ਮਿੱਥਿਆ ਟੀਚਾ- ਚੇਅਰਮੈਨ ਤਰਸੇਮ ਜੋਸ਼ੀ
Ad Position 24