ਨਾਭਾ, 17 ਜੁਲਾਈ (ਵਰਿੰਦਰ ਵਰਮਾ)-ਮੁੱਖ ਮੰਤਰੀ ਭਗਵੰਤ ਮਾਨ ਵਲੋਂ ਪੰਜਾਬ ਸਰਕਾਰ ਦੀ ਰੰਗਲਾ ਪੰਜਾਬ ਟੀਮ ਵਿਚ ਵਾਧਾ ਕਰਦੇ ਹੋਏ ਆਮ ਆਦਮੀ ਪਾਰਟੀ ਦੇ ਮਿਹਨਤੀ ਵਰਕਰਾਂ ਨੂੰ ਵੱਖ-ਵੱਖ ਵਿੰਗਾਂ ਦੇ ਵਿਚ ਚੇਅਰਮੈਨ ਬਣਾ ਕੇ ਨੁਮਾਇੰਦਗੀ ਦਿੱਤੀ ਹੈ, ਜਿਸ ਯੂਥ ਆਗੂ ਗੋਬਿੰਦ ਸਿੰਘ ਜੰਡੂ ਨੂੰ ਰਾਮਗੜ੍ਹੀਆਂ ਵੈਲਫੇਅਰ ਬੋਰਡ ਤੇ ਦੀਦਾਰ ਭੰਮ ਨੂੰ ਸਵਰਨਕਾਰ ਵੈਲਫੇਅਰ ਬੋਰਡ ਹਲਕਾ ਨਾਭਾ ਹਲਕਾ ਨਾਭਾ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ। ਉਨ੍ਹਾਂ ਦੀ ਨਿਯੁਕਤੀ ਨਾਲ ਹਲਕੇ ਦੇ ਲੋਕਾਂ ਤੇ ਵਲੰਟੀਅਰਾਂ ਵਿਚ ਖੁਸ਼ੀ ਦੀ ਲਹਿਰ ਹੈ। ਅੱਜ ਇੰਪਰੂਵਮੈਂਟ ਟਰੱਸਟ ਦੇ ਦਫ਼ਤਰ ਵਿਖੇ ਚੇਅਰਮੈਨ ਜੱਸੀ ਸੋਹੀਆਂ ਵਾਲਾ ਨੇ ਨਵ-ਨਿਯੁਕਤ ਚੇਅਰਮੈਨ ਗੋਬਿੰਦ ਸਿੰਘ ਜੰਡੂ ਤੇ ਦੀਦਾਰ ਸਿੰਘ ਭੰਮ ਦਾ ਮੂੰਹ ਮਿੱਠਾ ਕਰਵਾਇਆ ਤੇ ਉਨ੍ਹਾਂ ਦਾ ਸਨਮਾਨ ਕੀਤਾ। ਇਸ ਮੌਕੇ ਚੇਅਰਮੈਨ ਜੱਸੀ ਸੋਹੀਆਂ ਵਾਲਾ ਨੇ ਨਵ-ਨਿਯੁਕਤ ਅਹੁਦੇਦਾਰਾਂ ਨੂੰ ਨਵੀਂ ਮਿਲੀ ਜ਼ਿੰਮੇਵਾਰੀ ਦੀਆਂ ਬਹੁਤ-ਬਹੁਤ ਮੁਬਾਰਕਾਂ ਦਿੰਦਿਆਂ ਮੁੱਖ ਮੰਤਰੀ ਭਗਵੰਤ ਮਾਨ ਦੀ ‘ਰੰਗਲਾ ਪੰਜਾਬ’ ਟੀਮ ਵਿਚ ਸ਼ਾਮਿਲ ਹੋਣ ’ਤੇ ਉਨ੍ਹਾਂ ਦਾ ਸਵਾਗਤ ਕੀਤਾ। ਉਨ੍ਹਾਂ ਕਿਹਾ ਕਿ ਮੈਨੂੰ ਪੂਰੀ ਉਮੀਦ ਹੈ ਕਿ ਨਾਭਾ ਹਲਕੇ ਵਿਚ ਵੱਖ ਵੱਖ ਵਿੰਗਾਂ ਦੇ ਨਵ ਨਿਯੁਕਤ ਸਾਰੇ ਹੀ ਚੇਅਰਮੈਨ ਰਲ-ਮਿਲ ਕੇ ਪੰਜਾਬ ਅਤੇ ਹਲਕਾ ਨਾਭਾ ਦੀ ਤਰੱਕੀ ਦੇ ਇਸ ਕਾਫ਼ਲੇ ਨੂੰ ਹੋਰ ਅੱਗੇ ਲੈ ਕੇ ਜਾਈਏ। ਇਸ ਮੌਕੇ ਸਾਬਕਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਲਾਲ ਸਿੰਘ ਰਣਜੀਤਗੜ੍ਹ, ਯੂਥ ਆਗੂ ਗੋਪੀ ਫੈਜਗੜ੍ਹ, ਸੁਖਜੀਤ ਸਿੰਘ ਹਾਂਸ, ਲਾਲੀ ਫਤਿਹਪੁਰ, ਬਲਾਕ ਸੰਮਤੀ ਮੈਂਬਰ ਕੇਵਲ ਸਿੰਘ ਰਣਜੀਤਗੜ੍ਹ, ਰਾਜਿੰਦਰ ਸਿੰਘ ਸਰਪੰਚ ਗੁਰਦਿੱਤਪੁਰਾ, ਦਵਿੰਦਰ ਸਿੰਘ ਥੂਹੀ, ਪਰਮਿੰਦਰ ਸਿੰਘ ਭੰਗੂ, ਲਾਡੀ ਖਹਿਰਾ, ਜਸਕਰਨਵੀਰ ਸਿੰਘ ਤੇਜੇ, ਸਤਵੰਤ ਸਿੰਘ ਸੋਹੀ ਸਰਪੰਚ ਰਣਜੀਤਗੜ੍ਹ, ਦਵਿੰਦਰ ਸਿੰਘ ਬਿਸ਼ਨਗੜ੍ਹ, ਹਰਪ੍ਰੀਤ ਸਿੰਘ ਭੁੱਲਰ, ਦਲਜੀਤ ਸਿੰਘ ਬਾਜਵਾ, ਬੇਅੰਤ ਸਿੰਘ ਘੜੂੰਆਂ, ਗੁਰਜੀਤ ਸਿੰਘ ਕੋਟਕਲਾਂ, ਬੱਗਾ ਕਕਰਾਲਾ ਆਦਿ ਮੌਜੂਦ ਸਨ।