14-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-07-2026

ਚੌਧਰੀ ਕਰਮਜੀਤ ਸਿੰਘ ਗੁਰਦੁਆਰਾ ਸਿੰਘ ਸ਼ਹੀਦਾਂ ਵਿਖੇ ਹੋਏ ਨਤਮਸਤਕ

Ad Position 21
No active advertisement
ਅਜੀਤ ਡੈਸਕ 18-07-2026
ਰਾਜਪੁਰਾ, 17 ਜੁਲਾਈ (ਰਣਜੀਤ ਸਿੰਘ)-ਪੰਜਾਬ ਐਂਡ ਹਰਿਆਣਾ ਬਾਰ ਕੌਸਲ ਦਾ ਮੈਂਬਰ ਚੌਧਰੀ ਕਰਮਜੀਤ ਸਿੰਘ ਨੇੜਲੇ ਇਤਹਾਸਕ ਗੁਰਦੁਆਰਾ ਸਾਹਿਬ ਸਿੰਘ ਸ਼ਹੀਦਾਂ ਵਿਖੇ ਨਤਮਸਤਕ ਹੋਏ ਅਤੇ ਉਹ ਦੂਜੀ ਵਾਰ ਬਾਰ ਦੇ ਮੈਂਬਰ ਬਣਨ ’ਤੇ ਸ਼ੁਕਰਾਨਾ ਕਰਨ ਲਈ ਸ਼ੁਕਰਾਨਾ ਕੀਤਾ। ਜਾਣਕਾਰੀ ਮੁਤਾਬਿਕ ਐਡਵੋਕੇਟ ਚੌਧਰੀ ਕਰਮਜੀਤ ਸਿੰਘ ਗੁਰਦੁਆਰਾ ਸਾਹਿਬ ਸਿੰਘ ਸ਼ਹੀਦਾਂ ਵਿਖੇ ਗਏ ਅਤੇ ਅਸ਼ੀਰਵਾਦ ਲਿਆ। ਇਸ ਸੰਬੰਧੀ ਮੁੱਖ ਸੇਵਾਦਾਰ ਗਿਆਨੀ ਸ਼ੇਰ ਸਿੰਘ ਨੇ ਵਿਸ਼ੇਸ਼ ਤੌਰ ’ਤੇ ਵਧਾਈ ਦਿੱਤੀ ਅਤੇ ਭਵਿਖ ਵਿਚ ਵੀ ਨਿਆਂ ਤੇ ਸਮਾਜ ਸੇਵਾਂ ਦੇ ਰਾਹ ’ਤੇ ਚੱਲਣ ਦੀ ਪ੍ਰੇਰਣਾ ਦਿੱਤੀ। ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਚੌਧਰੀ ਕਰਮਜੀਤ ਸਿੰਘ ਨੇ ਦੱਸਿਆ ਕਿ ਉਹ ਦੂਜੀ ਵਾਰ ਪੰਜਾਬ ਐਂਡ ਹਰਿਆਣਾ ਬਾਰ ਕੌਂਸਲ ਦੇ ਮੈਂਬਰ ਬਣੇ ਹਨ। ਉਨ੍ਹਾਂ ਦਾ ਜੱਦੀ ਕਬੂਲਪੁਰ ਹਲਕਾ ਘਨੌਰ ਵਿਚ ਪੈਂਦਾ ਹੈ ਤੇ ਉਨ੍ਹਾਂ ਨੇ ਬਤੌਰ ਵਕੀਲ ਰਾਜਪੁਰਾ ਕਚਹਿਰੀ ਵਿਚ ਵਕਾਲਤ ਸ਼ੁਰੂ ਕੀਤੀ ਸੀ। ਉਨ੍ਹਾਂ ਕਿਹਾ ਕਿ ਇਹ ਸਭ ਗੁਰੂ ਸਾਹਿਬ ਦੀ ਬਖਸ਼ਿਸ਼ ਹੈ। ਉਨ੍ਹਾਂ ਨੇ ਕਿਹਾ ਕਿ ਬਾਰ ਕੌਂਸਲ ਦਾ ਮੈਂਬਰ ਬਣਨ ’ਤੇ ਉਹ ਵਕੀਲਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਲਈ ਆਪਣੀ ਪੂਰੀ ਜ਼ਿੰਮੇਵਾਰੀ ਤਨਦੇਹੀ ਨਾਲ ਨਿਭਾਉਣਗੇ। ਉਨ੍ਹਾਂ ਨੂੰ ਗਿਆਨੀ ਸ਼ੇਰ ਸਿੰਘ ਨੇ ਗੁਰੂ ਘਰ ਦੀ ਬਖਸ਼ਿਸ਼ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਸੀਨੀਅਰ ਆਗੂ ਨਿਰਦੇਵ ਸਿੰਘ ਆਕੜੀ ਤੇ ਹੋਰ ਪਤਵੰਤੇ ਸੱਜਣ ਵੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਸਫ਼ਈ ਮਜ਼ਦੂਰ ਯੂਨੀਅਨ ਪਾਤੜਾਂ ਨੇ ਮੁੱਖ ਮੰਤਰੀ ਤੇ ਵਿੱਤ ਮੰਤਰੀ ਦਾ ਸਾੜਿਆ ਪੁਤਲਾ ਅਗਲੀ ਖ਼ਬਰ ਯੂਥ ਆਗੂ ਗੋਬਿੰਦ ਜੰਡੂ ਰਾਮਗੜ੍ਹੀਆਂ ਵੈਲਫੇਅਰ ਬੋਰਡ ਤੇ ਦੀਦਾਰ ਭੰਮ ਸਵਰਨਕਾਰ ਵੈਲਫੇਅਰ ਬੋਰਡ ਹਲਕਾ ਨਾਭਾ ਦਾ ਚੇਅਰਮੈਨ ਨ...
Ad Position 24