11-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-07-2026

ਵਕਤ ਦੇ ਇਸ਼ਾਰਿਆਂ ਵੱਲ ਤੁਰਨ ਲੱਗੀ ਹਲਕਾ ਸਨੌਰ ਦੀ ਰਾਜਨੀਤੀ

Ad Position 21
No active advertisement
ਅਜੀਤ ਡੈਸਕ 19-07-2026
ਭੁੱਨਰਹੇੜੀ, 18 ਜੁਲਾਈ (ਧਨਵੰਤ ਸਿੰਘ)-ਹਲਕਾ ਸਨੌਰ ਅੰਦਰ ਮੌਜੂਦਾ ਵਿਧਾਇਕ ਤੇ ਸਾਬਕਾ ਅਕਾਲੀ ਵਿਧਾਇਕ ਦੀ ਸਿਆਸਤ ਇਸ ਵਾਰ ਦਿਲਚਸਪ ਬਣੀ ਹੋਈ ਹੈ। ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਦੋਵੇਂ ਆਗੂ ਨਵਾਂ ਫ਼ੈਸਲਾ ਲੈਣਗੇ। ਹਲਕੇ ਦੀ ਸਿਅਸਤ ’ਚ ਅੰਦਰੂਨੀ ਹਾਲਾਤਾਂ ਵਿਚ ਕਾਫੀ ਬਦਲਾਅ ਦੇਖਿਆ ਜਾ ਰਿਹਾ ਹੈ। ਇਥੇ ਸਮੀਕਰਨ ਵੀ ਪਹਿਲਾਂ ਨਾਲੋਂ ਕਾਫੀ ਵੱਖਰੇ ਹਨ। ਮੌਜੂਦਾ ਸਮੇਂ ‘ਆਪ’ ਦੇ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਅਤੇ ਸਾਬਕਾ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ ਦੋਵੇਂ ਹੀ ਆਗੂ 2027 ਦੀਆਂ ਵਿਧਾਨ ਸਭਾ ਚੋਣਾਂ ਲੜਨਗੇ। ਆਪਣੇ ਭਵਿੱਖ ਨੂੰ ਧਿਆਨ ਵਿਚ ਰੱਖਦੇ ਹੋਏ ਆਪਣੇ ਸਿਆਸੀ ਕਦਮ ਬੜੀ ਸੋਚ-ਵਿਚਾਰ ਨਾਲ ਚੁੱਕਣ ਵਿਚ ਰੁੱਝੇ ਹੋਏ ਹਨ ਤਾਂ ਜੋ ਵਿਧਾਨ ਸਭਾ ਚੋਣ ਲਈ ਢੁਕਵਾਂ ਫ਼ੈਸਲਾ ਲਿਆ ਜਾ ਸਕੇ। ਹਲਕੇ ਵਿਚ ਚੱਲ ਰਹੀਆਂ ਚਰਚਾਵਾਂ ਅਤੇ ਅਟਕਲਾਂ ਤੋਂ ਇਹ ਸਪੱਸ਼ਟ ਹੈ, ਕਿ ਦੋਵੇਂ ਆਗੂ ਲੋਕਾਂ ਦੇ ਰੁਝਾਨ ਨੂੰ ਧਿਆਨ ਗਹਿਰਾਈ ਨਾਲ ਵਾਚ ਰਹੇ ਹਨ। ਅਗਲੀ ਰਣਨੀਤੀ ਤਿਆਰ ਵਿਚ ਹਨ। ਲੋਕਾਂ ਦੀ ਆਵਾਜ਼ ਦੀਆਂ ਕਨਸੋਆ ਤੇ ਖੁੰਡ ਚਰਚਾਵਾਂ ਦੀ ਖਬਰਸਾਰ ਲੈ ਰਹੇ ਹਨ। ਆਮ ਆਦਮੀ ਪਾਰਟੀ ਦੀ ਟਿਕਟ ਤੋਂ ਸੰਨ 2022 ’ਚ ਹਰਮੀਤ ਸਿੰਘ ਪਠਾਣਮਾਜਰਾ ਵਿਧਾਇਕ ਬਣਿਆ ਸੀ ਪਰ ਆਪਣੀ ਹੀ ਸਰਕਾਰ ਦੇ ਇਕ ਉੱਚ ਅਧਿਕਾਰੀ ਖ਼ਿਲਾਫ਼ ਬੋਲਣ ਕਾਰਨ ਪਾਰਟੀ ਤੋਂ ਦੂਰੀ ਬਣ ਗਈ, ਜਿਸ ਤੋਂ ਮਗਰੋਂ ਵਿਵਾਦ ਵਿਚ ਘੇਰ ਗਿਆ ਸੀ। ਜ਼ਮਾਨਤ ’ਤੇ ਆਇਆ ਹੋਇਆ ਵਿਧਾਇਕ ਹਰਮੀਤ ਸਿੰਘ ਢਿੱਲੋਂ ਇਸ ਸਮੇਂ ਪਾਰਟੀ ਨਾਲ ਮਤਭੇਦ ਦੂਰ ਕਰਨ ਵਿਚ ਰੁਝਿਆਂ ਹੋਇਆ ਹੈ ਪਰ ਹਲਕੇ ਦੇ ਜਨਤਕ ਮਸਲਿਆਂ ਨੂੰ ਲੈ ਕੇ ਉਹ ਫਿਲਹਾਲ ਗੱਡੀ ਪਟੜੀ ’ਤੇ ਨਹੀਂ ਆ ਰਹੀ। ਹੁਣ ਮੁੜ ਚੋਣ ਮੈਦਾਨ ’ਚ ਉਤਰਨ ਲਈ ਰਸਤਾ ਬਣਾ ਰਿਹਾ ਹੈ। ਦੂਜੇ ਪਾਸੇ ਇਸੇ ਤਰ੍ਹਾਂ ਅਕਾਲੀ ਦਲ ਦੇ ਸੀਨੀਅਰ ਆਗੂ ਪ੍ਰੇਮ ਸਿੰਘ ਚੰਦੂਮਾਜਰਾ ਦੇ ਫਰਜੰਗ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੀ ਟਿਕਟ ਤੋਂ 2017 ’ਚ ਹਰਿੰਦਰ ਪਾਲ ਸਿੰਘ ਚੰਦੂਮਾਜਰਾ ਵਿਧਾਇਕ ਬਣਿਆ ਸੀ ਪਰ ਫਿਲਹਾਲ ਉਹ ਪੁਨਰ ਸੁਰਜੀਤ ਅਕਾਲੀ ਦਲ ਦੇ ਹਲਕਾ ਇੰਚਾਰਜ ਤੌਰ ’ਤੇ ਵਿਚਰ ਰਿਹਾ ਹੈ। ਨਿੱਜੀ ਵਿਦੇਸ਼ੀ ਦੌਰੇ ਉਪੰਰਤ ਆਪਣੇ ਸਮਰਥਕਾਂ ਨਾਲ ਤਾਲਮੇਲ ਰੱਖ ਰਿਹਾ ਹੈ। ਉਹ ਵੀ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਨਵਾਂ ਸਿਆਸੀ ਫੈਸਲਾ ਲੈਣ ਦੇ ਮੂਡ ਵਿਚ ਦੱਸੇ ਜਾਂਦੇ ਹਨ।
Ad Position 22
No active advertisement
ਪਿਛਲੀ ਖ਼ਬਰ ਦਮਨਹੇੜੀ ਦੁਕਾਨਾਂ ’ਤੇ ਕਬਜ਼ਾ ਕਰਨ ਦੇ ਮਾਮਲੇ ’ਚ ਕ੍ਰਾਈਮ ਬਰਾਂਚ ਵਲੋਂ 5 ਨਾਮਜ਼ਦ ਸਣੇ 20 ਅਣਪਛਾਤਿਆਂ ਖ਼ਿਲਾਫ਼ ਕੇਸ ਦਰਜ ਅਗਲੀ ਖ਼ਬਰ ਪ੍ਰੋ. ਦੀਪਕ ਕੌਂਸਲ ਸਪੋਰਟਸ ਵੈਲਫੇਅਰ ਬੋਰਡ ਹਲਕਾ ਨਾਭਾ ਦੇ ਚੇਅਰਮੈਨ ਨਿਯੁਕਤ
Ad Position 24