ਭਾਦਸੋਂ, 19 ਜੁਲਾਈ (ਪ੍ਰਦੀਪ ਦੰਦਰਾਲਾ)-ਪਿੰਡ ਸ਼ਾਹਪੁਰ ਵਿਖੇ ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਵਲੋਂ ਕਰਵਾਈ ਵਿਸ਼ਾਲ ਵਰਕਰ ਮੀਟਿੰਗ ਦੌਰਾਨ ਪਾਰਟੀ ਦੇ ਪ੍ਰਧਾਨ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਪਾਰਟੀ ਵਰਕਰਾਂ ਨੂੰ ਸੰਬੋਧਨ ਕਰਦਿਆਂ ਆਖਿਆ ਕਿ ਸਿੱਖ ਸਿਧਾਂਤਾਂ ਦੀ ਰੱਖਿਆ, ਪੰਜਾਬ ਦੇ ਹੱਕਾਂ ਤੇ ਲੋਕਾਂ ਦੇ ਮੁੱਦਿਆਂ ਦੀ ਲੜਾਈ ਨੂੰ ਭਾਵੇਂ ਉਹ ਕੇਂਦਰ ਸਰਕਾਰ ਜਾਂ ਸੂਬਾ ਸਰਕਾਰ ਨਾਲ ਸੰਬੰਧਿਤ ਹੋਵੇ ਸੰਗਤ ਦੇ ਸਹਿਯੋਗ ਨਾਲ ਲੜਿਆ ਜਾਵੇਗਾ ਅਤੇ ਪਾਰਟੀ ਦੀਆਂ ਨੀਤੀਆਂ ਨੂੰ ਪਿੰਡ-ਪਿੰਡ ਅਤੇ ਘਰ-ਘਰ ਤੱਕ ਪਹੁੰਚਾਇਆ ਜਾਵੇਗਾ। ਇਸ ਮੌਕੇ ਉਨ੍ਹਾਂ ਹਲਕਾ ਨਾਭਾ ਦੀ ਸਮੁੱਚੀ ਜ਼ਿੰਮੇਵਾਰੀ ਐਡਵੋਕੇਟ ਰਵਿੰਦਰ ਸਿੰਘ ਸ਼ਾਹਪੁਰ ਨੂੰ ਸੌਂਪਣ ਦਾ ਐਲਾਨ ਵੀ ਕੀਤਾ। ਇਸ ਮੌਕੇ ਸਾਬਕਾ ਸੰਸਦ ਮੈਂਬਰ ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਐਡਵੋਕੇਟ ਰਵਿੰਦਰ ਸਿੰਘ ਸ਼ਾਹਪੁਰ ਦੀ ਅਗਵਾਈ ਹੇਠ ਹਲਕਾ ਨਾਭਾ ਦੀ ਸੰਗਤ ਇਕਜੁੱਟ ਹੋ ਕੇ ਹਲਕੇ ਦੀ ਚੜ੍ਹਦੀਕਲਾ ਅਤੇ ਲੋਕ ਭਲਾਈ ਲਈ ਕੰਮ ਕਰ ਕਰ ਰਹੀ ਹੈ। ਗੱਲਬਾਤ ਕਰਦਿਆਂ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਐਡ. ਸ਼ਾਹਪੁਰ ਇਕ ਪੜ੍ਹੇ-ਲਿਖੇ, ਗੁਰਸਿੱਖ ਤੇ ਚੰਡੀਗੜ੍ਹ ਹਾਈ ਕੋਰਟ ਦੇ ਵਕੀਲ ਹਨ। ਉਨ੍ਹਾਂ ਕਿਹਾ ਐਡ. ਸ਼ਾਹਪੁਰ ਹਲਕੇ ਦੇ ਵੱਖ-ਵੱਖ ਲੋਕ ਮੁੱਦਿਆਂ ’ਤੇ ਨਿਰੰਤਰ ਆਵਾਜ਼ ਬੁਲੰਦ ਕਰਦੇ ਆ ਰਹੇ ਹਨ, ਇਸ ਲਈ ਅਸੀਂ ਇਨ੍ਹਾਂ ਦੀ ਸੇਵਾ ਭਾਵਨਾ ਨੂੰ ਦੇਖਦੇ ਹੋਏ ਹਲਕਾ ਨਾਭਾ ਦੀ ਜ਼ਿੰਮੇਵਾਰੀ ਇਨ੍ਹਾਂ ਨੂੰ ਸੌਂਪ ਰਹੇ ਹਾਂ। ਇਸ ਮੌਕੇ ਐਡ. ਸ਼ਾਹਪੁਰ ਨੇ ਵੱਡੀ ਜ਼ਿੰਮੇਵਾਰੀ ਮਿਲਣ ’ਤੇ ਪਾਰਟੀ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਤੇ ਸਮੁੱਚੀ ਲੀਡਰਸ਼ਿਪ ਦਾ ਧੰਨਵਾਦ ਕਰਦਿਆਂ ਪਾਰਟੀ ਦੀਆਂ ਨੀਤੀਆਂ ਨੂੰ ਘਰ-ਘਰ ਜਾ ਕੇ ਲੋਕਾਂ ਨੂੰ ਇਸ ਸੰਘਰਸ਼ ਨਾਲ ਜੋੜਨ, ਪੰਜਾਬ ਦੇ ਅਸਲ ਮੁੱਦਿਆਂ ਪ੍ਰਤੀ ਜਾਗਰੂਕ ਕਰਨ ਤੇ ਪੰਜਾਬ ਦੇ ਹੱਕਾਂ ਦੀ ਆਵਾਜ਼ ਨੂੰ ਹੋਰ ਮਜ਼ਬੂਤ ਕਰਨ ਲਈ ਲਗਾਤਾਰ ਮੁਹਿੰਮ ਚਲਾਉਣਗੇ। ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਕਰਨੈਲ ਸਿੰਘ ਪੰਜੋਲੀ ਵਲੋਂ ਕੌਮੀ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ’ਤੇ ਬਣੀ ਸਤਲੁਜ ਫਿਲਮ ਨੂੰ ਰਿਲੀਜ਼ ਕਰਨ ਸੰਬੰਧੀ ਤੇ ਬੰਦੀ ਸਿੰਘਾਂ ਦੀ ਰਿਹਾਈ ਸੰਬੰਧੀ ਤੇ ਪੰਜਾਬ ਦੀਆਂ ਹੱਕੀ ਮੰਗਾਂ ਸੰਬੰਧੀ ਮਤੇ ਪੇਸ਼ ਕੀਤੇ ਗਏ ਅਤੇ ਸੰਗਤ ਵਲੋਂ ਹੱਥ ਖੜ੍ਹੇ ਕਰਕੇ ਮਤੇ ਪ੍ਰਵਾਨ ਕੀਤੇ ਗਏ। ਇਸ ਮੌਕੇ ਰਣਧੀਰ ਸਿੰਘ ਰੱਖੜਾ ਜ਼ਿਲ੍ਹਾ ਪ੍ਰਧਾਨ ਪਟਿਆਲਾ, ਰਵਿੰਦਰ ਬਿੰਦਾ ਗਰੋਵਰ ਜ਼ਿਲ੍ਹਾ ਪ੍ਰਧਾਨ ਪਟਿਆਲਾ ਸ਼ਹਿਰੀ, ਜਰਨੈਲ ਸਿੰਘ ਕਰਤਾਰਪੁਰ ਮੈਂਬਰ ਐਸ. ਜੀ. ਪੀ. ਸੀ., ਹਰਿੰਦਰਪਾਲ ਸਿੰਘ ਟੌਹੜਾ, ਹਰਵੇਲ ਸਿੰਘ ਮਾਧੋਪੁਰ ਤੇ ਜਗਜੀਤ ਸਿੰਘ ਕੋਹਲੀ ਸ਼ਮੂਲੀਅਤ ਕੀਤੀ। ਐਡ. ਸ਼ਾਹਪੁਰ ਨੇ ਵਰਕਰਾਂ ਤੇ ਸਮੁੱਚੀ ਸੰਗਤ ਦਾ ਧੰਨਵਾਦ ਕੀਤਾ। ਇਸ ਮੌਕੇ ਜਥੇ. ਧਰਮ ਸਿੰਘ ਧਾਰੋਕੀ, ਮਹਿੰਗਾ ਸਿੰਘ ਭੜੀ, ਗੁਰਬਚਨ ਸਿੰਘ ਨਾਨੋਕੀ, ਬਲਵੰਤ ਸਿੰਘ ਤਰਖੇੜੀ, ਗੁਰਤੇਜ ਸਿੰਘ ਉਧਾ, ਗੁਰਮੀਤ ਸਿੰਘ ਕੋਟ, ਜਗਦੀਪ ਸਿੰਘ ਗਲਵੱਟੀ, ਬਾਬਾ ਜਗਜੀਤ ਸਿੰਘ ਕਕਰਾਲਾ, ਜਥੇ. ਦਾਰਾ ਸਿੰਘ ਬਾਬਰਪੁਰ, ਹਰਵਿੰਦਰ ਸਿੰਘ ਭੋਲਾ ਤੋਹੜਾ, ਅਨਿਲ ਗੁਪਤਾ ਨਾਭਾ, ਹਰਦਿਆਲ ਸਿੰਘ ਭਾਦਸੋਂ, ਸੁਰਿੰਦਰ ਸਿੰਘ ਮਣਕੂ ਭਾਦਸੋਂ, ਅਮਰਜੀਤ ਸਿੰਘ ਜਿੰਦਲਪੁਰ, ਜੋਰਾ ਸਿੰਘ ਨਾਭਾ, ਬਲਵਿੰਦਰ ਸਿੰਘ ਦਿੱਤੂਪੁਰ, ਦਲਜੀਤ ਸਿੰਘ ਡਕੌਂਦਾ, ਜਸਪਾਲ ਸਿੰਘ ਅਕਾਲਗੜ੍ਹ, ਜੰਗ ਸਿੰਘ ਸਾਹੀਵਾਲ, ਟਹਿਲ ਸਿੰਘ ਬੀਨਾਹੇੜੀ, ਰਣਜੀਤ ਸਿੰਘ ਰਾਮਗੜ੍ਹ, ਡਾ. ਕੁਲਦੀਪ ਅਗੌਲ, ਜਰਨੈਲ ਸਿੰਘ ਮਟੋਰੜਾ, ਗੁਰਮੀਤ ਸਿੰਘ ਘਣੀਵਾਲ ਭਾਰਤੀ, ਏਕਤਾ ਆਜ਼ਾਦ, ਭਜਨ ਸਿੰਘ ਮਾਜਰੀ, ਸਤਨਾਮ ਸਿੰਘ ਬੁੱਗਾ, ਰਣਧੀਰ ਸਿੰਘ ਨਲੀਨਾ, ਜਸਬੀਰ ਸਿੰਘ ਡਕੌਂਦਾ, ਪ੍ਰਿੰਸ ਭਾਦਸੋਂ, ਗੁਰਦੇਵ ਸਿੰਘ, ਬਿੱਟਾ ਸਹੌਲੀ, ਗੁਰਚਰਨ ਸਿੰਘ ਬਾਬਰਪੁਰ ਤੇ ਹੋਰ ਸੰਗਤ ਹਾਜ਼ਰ ਸੀ।