05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-07-2026

ਲੱਖਾਂ ਰੁਪਏ ਦੇ ਸੀ. ਸੀ. ਟੀ. ਵੀ. ਕੈਮਰੇ ਲੱਗੇ ਹੋਣ ਦੇ ਬਾਵਜੂਦ ਦਿਨ-ਦਿਹਾੜੇ ਲੁਟੇਰੇ ਰੇਹੜੀ ਵਾਲੇ ਨੂੰ ਲੁੱਟ ਕੇ ਹੋਏ ਫਰਾਰ ਜਾਣ ਸਮੇਂ ਦਰਜਨਾਂ ਕੇਲੇ ਵੀ ਲੈ ਗਏ ਨਾਲ

Ad Position 21
No active advertisement
ਅਜੀਤ ਡੈਸਕ 20-07-2026
ਨਾਭਾ, 19 ਜੁਲਾਈ (ਜਗਨਾਰ ਸਿੰਘ ਦੁਲੱਦੀ)-ਰਿਆਸਤੀ ਸ਼ਹਿਰ ਨਾਭਾ ਦੇ ਸਾਰੇ ਹੀ ਚੌਕਾਂ ਵਿਚ ਲੱਖਾਂ ਰੁਪਏ ਦੇ ਸੀ. ਸੀ. ਟੀ. ਵੀ. ਕੈਮਰੇ ਲੱਗੇ ਹੋਣ ਦੇ ਬਾਵਜੂਦ ਵੀ ਲੁੱਟਾਂ ਖੋਹਾਂ ਤੇ ਚੋਰੀ ਦੀਆਂ ਵਾਰਦਾਤਾਂ ਵਿਚ ਕਮੀ ਨਹੀਂ ਆ ਰਹੀ, ਜਿਸ ਕਰਕੇ ਸ਼ਹਿਰ ਵਾਸੀਆਂ ’ਚ ਡਰ ਦਾ ਮਾਹੌਲ ਬਣਿਆ ਹੋਇਆ ਹੈ। ਅਜਿਹਾ ਹੀ ਇਕ ਮਾਮਲਾ ਸਾਹਮਣੇ ਆਇਆ ਹੈ ਨਾਭਾ ਦੇ ਪੁਰਾਣਾ ਹਾਥੀ ਖਾਨਾ ਮੁਹੱਲੇ ਵਿਚ, ਜਿਥੇ ਚਿੱਟੇ ਦਿਨ ਲੁੱਟ ਖੋਹ ਕਰਨ ਵਾਲੇ ਨੌਜਵਾਨਾਂ ਵਲੋਂ ਬੇਖੌਫ ਹੋ ਕੇ ਤੇਜ਼ਧਾਰ ਹਥਿਆਰ ਦਿਖਾ ਕੇ ਪ੍ਰਵਾਸੀ ਮਜ਼ਦੂਰ ਤੋਂ ਪੈਸੇ ਖੋਹਣ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ, ਲੁਟੇਰੇ ਜਾਂਦੇ ਜਾਂਦੇ ਰੇਹੜੀ ਤੋਂ ਕੇਲੇ ਚੁੱਕ ਕੇ ਵੀ ਆਪਣੇ ਨਾਲ ਲੈ ਗਏ। ਲੁੱਟ ਖੋਹ ਕਰਨ ਵਾਲੇ ਨੌਜਵਾਨਾਂ ਨੂੰ ਇਹ ਨਹੀਂ ਸੀ ਪਤਾ ਕਿ ਉਨ੍ਹਾਂ ਦੀ ਇਹ ਸਾਰੀ ਕਾਲੀ ਕਰਤੂਤ ਮੁਹੱਲੇ ’ਚ ਲੱਗੇ ਸੀ. ਸੀ. ਟੀ. ਵੀ. ਕੈਮਰੇ ’ਚ ਕੈਦ ਹੋ ਜਾਵੇਗੀ। ਡਰ ਅਤੇ ਤੇਜ਼ਧਾਰ ਹਥਿਆਰ ਤੋਂ ਡਰਦੇ ਹੋਏ ਪ੍ਰਵਾਸੀ ਰੇਹੜੀ ਵਾਲਾ ਆਸਾਨੀ ਦੇ ਨਾਲ ਹੀ ਲੁਟੇਰਿਆਂ ਨੂੰ ਪੈਸੇ ਦਿੰਦਾ ਹੋਇਆ ਸੀ. ਸੀ. ਟੀ. ਵੀ. ਕੈਮਰਿਆਂ ਵਿਚ ਦਿਖਾਈ ਦੇ ਰਿਹਾ ਹੈ। ਇਸ ਸੰਬੰਧੀ ਥਾਣਾ ਕੋਤਵਾਲੀ ਦੇ ਮੁਖੀ ਅਮਨਦੀਪ ਸਿੰਘ ਬਰਾੜ ਨੇ ਕਿਹਾ ਕਿ ਸੀ. ਸੀ. ਟੀ. ਵੀ. ਕੈਮਰਿਆਂ ਦੀ ਮਦਦ ਨਾਲ ਉਨ੍ਹਾਂ ਨੇ ਲੁਟੇਰਿਆਂ ਦੀ ਪਹਿਚਾਣ ਕਰ ਲਈ ਹੈ ਜਿਸ ਕਰਕੇ ਲੁਟੇਰੇ ਜਲਦੀ ਹੀ ਪੁਲਿਸ ਗ੍ਰਿਫਤ ਵਿਚ ਹੋਣਗੇ।
Ad Position 22
No active advertisement
ਪਿਛਲੀ ਖ਼ਬਰ ਸ੍ਰੀਮਦ ਭਾਗਵਤ ਕਥਾ ਮਨੁੱਖ ਨੂੰ ਧਰਮ, ਸੇਵਾ ਤੇ ਸਦਾਚਾਰ ਦੇ ਮਾਰਗ ’ਤੇ ਚੱਲਣ ਦੀ ਪ੍ਰੇਰਨਾ ਦਿੰਦੀ- ਸੰਜੀਵ ਸ਼ਰਮਾ ਕਾਲੂ ਅਗਲੀ ਖ਼ਬਰ ਲੋਕਾਂ ਦੀ ਸੇਵਾ ਮੇਰੀ ਪਹਿਲ, ਸਟੇਡੀਅਮ ਦੇ ਵਿਕਾਸ ਲਈ ਹਰ ਸੰਭਵ ਯਤਨ ਜਾਰੀ-ਗੌਰਵ ਸੰਧੂ
Ad Position 24
No active advertisement