ਨਾਭਾ, 19 ਜੁਲਾਈ (ਜਗਨਾਰ ਸਿੰਘ ਦੁਲੱਦੀ)-ਨਾਭਾ ਸ਼ਹਿਰ ਅੰਦਰ ਚੋਰੀ ਦੀਆਂ ਵਾਰਦਾਤਾਂ ’ਚ ਲਗਾਤਾਰ ਵਾਧਾ ਹੀ ਹੁੰਦਾ ਜਾ ਰਿਹਾ ਹੈ, ਜਿਸ ਨੂੰ ਲੈ ਕੇ ਲੋਕ ਖੌਫ ’ਚ ਹਨ। ਪਿਛਲੀ ਦੇਰ ਰਾਤ ਅਲਹੌਰਾਂ ਗੇਟ ਸਥਿਤ ਨਾਗਪਾਲ ਸਕੂਲ ਯੂਨੀਫਾਰਮ ਸਟੋਰ ਵਿਚ ਚੋਰਾਂ ਵਲੋਂ ਵਾਰਦਾਤ ਨੂੰ ਅੰਜਾਮ ਦਿੱਤੇ ਜਾਣ ਦਾ ਪਤਾ ਲੱਗਿਆ ਹੈ। ਜਾਣਕਾਰੀ ਦਿੰਦੇ ਹੋਏ ਸਾਬਕਾ ਕੌਂਸਲਰ ਰੋਜੀ ਨਾਗਪਾਲ ਦੇ ਪਤੀ ਸਮਾਜ ਸੇਵੀ ਦੀਪਕ ਨਾਗਪਾਲ ਨੇ ਦੱਸਿਆ ਕਿ ਉਨ੍ਹਾਂ ਦੇ ਯੂਨੀਫਾਰਮ ਸ਼ੋਰੂਮ ’ਚ ਪਿਛਲੀ ਰਾਤ ਇਕ ਵਿਅਕਤੀ ਵਲੋਂ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ, ਜੋ ਕਿ ਸੀ. ਸੀ. ਟੀ. ਵੀ. ਕੈਮਰੇ ਵਿਚ ਕੈਦ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਚੋਰਾਂ ਵਲੋਂ ਕਰੀਬ 50 ਹਜ਼ਾਰ ਨਕਦੀ ਤੇ ਦੋ ਮਹਿੰਗੇ ਫੋਨ ਚੋਰੀ ਕਰ ਲਏ ਗਏ ਹਨ, ਜਿਸ ਦੀ ਇਤਲਾਹ ਥਾਣਾ ਕੋਤਵਾਲੀ ਪੁਲਿਸ ਨੂੰ ਦੇ ਦਿੱਤੀ ਗਈ ਹੈ। ਉਨ੍ਹਾਂ ਪੁਲਿਸ ਪ੍ਰਸ਼ਾਸਨ ਤੋਂ ਮੰਗ ਕਰਦੇ ਹੋਏ ਕਿਹਾ ਕਿ ਨਾਭਾ ਸ਼ਹਿਰ ਵਿਚ ਜਿੱਥੇ ਪੁਲਿਸ ਮੁਲਾਜ਼ਮਾਂ ਦੀ ਗਿਣਤੀ ’ਚ ਵਾਧਾ ਕੀਤਾ ਜਾਵੇ ਉੱਥੇ ਰਾਤ ਸਮੇਂ ਸਹਿਰ ਅੰਦਰ ਪੁਲਿਸ ਗਸਤ ਵੀ ਤੇਜ਼ ਕਰ ਦੇਣੀ ਚਾਹੀਦੀ ਹੈ।