22-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-07-2026

ਪੰਜਾਬੀ ਯੂਨੀਵਰਸਿਟੀ ਵਿਖੇ ਆਈ.ਸੀ.ਸੀ.ਆਰ. ਨਵੀਂ ਦਿੱਲੀ ਦੇ ਵਫ਼ਦ ਵਲੋਂ ਦੌਰਾ

Ad Position 21
No active advertisement
ਅਜੀਤ ਡੈਸਕ 22-07-2026
ਪਟਿਆਲਾ, 21 ਜੁਲਾਈ (ਕੁਲਵੀਰ ਸਿੰਘ ਧਾਲੀਵਾਲ)-ਪੰਜਾਬੀ ਯੂਨੀਵਰਸਿਟੀ ਵਿਖੇ ਇੰਡੀਅਨ ਕੌਂਸਲ ਫ਼ਾਰ ਕਲਚਰਲ ਰਿਲੇਸ਼ਨਜ਼ (ਆਈ.ਸੀ.ਸੀ.ਆਰ.), ਨਵੀਂ ਦਿੱਲੀ ਦੇ ਇਕ ਵਫ਼ਦ ਵਲੋਂ ਵਿਸ਼ੇਸ਼ ਦੌਰਾ ਕੀਤਾ ਗਿਆ। ਇਸ ਦੌਰਾਨ ਉਨ੍ਹਾਂ ਉਪ-ਕੁਲਪਤੀ ਡਾ. ਜਗਦੀਪ ਸਿੰਘ ਨਾਲ਼ ਮੁਲਾਕਾਤ ਉਪਰੰਤ ਯੂਨੀਵਰਸਿਟੀ ਵਿਖੇ ਪੜ੍ਹਦੇ ਅੰਤਰ-ਰਾਸ਼ਟਰੀ ਵਿਦਿਆਰਥੀਆਂ ਨਾਲ਼ ਵੀ ਖ਼ਾਸ ਗੱਲਬਾਤ ਕੀਤੀ। ਉਪ-ਕੁਲਪਤੀ ਡਾ. ਜਗਦੀਪ ਸਿੰਘ ਨੇ ਇਸ ਮੌਕੇ ਕਿਹਾ ਕਿ ਪੰਜਾਬੀ ਯੂਨੀਵਰਸਿਟੀ ਅੰਤਰ-ਰਾਸ਼ਟਰੀ ਪੱਧਰ ’ਤੇ ਅਕਾਦਮਿਕ ਅਤੇ ਖੋਜ ਦੇ ਖੇਤਰ ਵਿਚ ਆਪਣੀ ਵੱਖਰੀ ਪਛਾਣ ਬਣਾ ਰਹੀ ਹੈ। ਉਨ੍ਹਾਂ ਆਈ.ਸੀ.ਸੀ.ਆਰ. ਦੇ ਵਫ਼ਦ ਦਾ ਧੰਨਵਾਦ ਕਰਦਿਆਂ ਕਿਹਾ ਕਿ ਯੂਨੀਵਰਸਿਟੀ ਵਿਖੇ ਪੜ੍ਹ ਰਹੇ ਵਿਦੇਸ਼ੀ ਵਿਦਿਆਰਥੀ ਸਾਡੇ ਕੈਂਪਸ ਦੇ ਸੱਭਿਆਚਾਰਕ ਅਤੇ ਅਕਾਦਮਿਕ ਮਾਹੌਲ ਨੂੰ ਹੋਰ ਵੀ ਅਮੀਰ ਬਣਾਉਂਦੇ ਹਨ। ਉਨ੍ਹਾਂ ਵਿਸ਼ਵਾਸ ਦਿਵਾਇਆ ਕਿ ਯੂਨੀਵਰਸਿਟੀ ਵਲੋਂ ਅੰਤਰ-ਰਾਸ਼ਟਰੀ ਵਿਦਿਆਰਥੀਆਂ ਨੂੰ ਬਹਿਤਰੀਨ ਬੁਨਿਆਦੀ ਢਾਂਚਾ, ਸੁਰੱਖਿਅਤ ਮਾਹੌਲ ਅਤੇ ਉੱਚ ਮਿਆਰੀ ਸਿੱਖਿਆ ਪ੍ਰਦਾਨ ਕਰਨ ਲਈ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ। ਉਨ੍ਹਾਂ ਆਸ ਪ੍ਰਗਟਾਈ ਕਿ ਆਈ.ਸੀ.ਸੀ.ਆਰ. ਅਤੇ ਪੰਜਾਬੀ ਯੂਨੀਵਰਸਿਟੀ ਦੇ ਇਸ ਨਿਰੰਤਰ ਸਹਿਯੋਗ ਨਾਲ਼ ਭਵਿੱਖ ਵਿਚ ਅੰਤਰ-ਰਾਸ਼ਟਰੀ ਪੱਧਰ ਦੇ ਹੋਰ ਵੀ ਨਵੇਂ ਅਕਾਦਮਿਕ ਅਤੇ ਖੋਜ ਕਾਰਜਾਂ ਲਈ ਰਸਤੇ ਖੁੱਲ੍ਹਣਗੇ, ਜਿਸ ਨਾਲ਼ ਵਿਕਸਤ ਦੇਸ਼ਾਂ ਤੋਂ ਵੀ ਵੱਡੀ ਗਿਣਤੀ ਵਿਚ ਵਿਦਿਆਰਥੀ ਇੱਥੇ ਪੜ੍ਹਨ ਲਈ ਪ੍ਰੇਰਿਤ ਹੋਣਗੇ। ਆਈ.ਸੀ.ਸੀ.ਆਰ. ਦੇ ਇਸ ਉੱਚ ਪੱਧਰੀ ਵਫ਼ਦ, ਜਿਸ ਵਿਚ ਡਾ. ਰਾਜੇਸ਼ ਰੰਜਨ (ਆਈ.ਐੱਫ.ਐੱਸ.), ਉਪ ਮਹਾਨਿਰਦੇਸ਼ਕ (ਆਈ.ਸੀ.ਸੀ.ਆਰ.) ਅਤੇ ਸੰਜੇ ਵੇਦੀ, ਨਿਰਦੇਸ਼ਕ (ਸਕਾਲਰਸ਼ਿਪ, ਆਈ.ਸੀ.ਸੀ.ਆਰ.) ਸ਼ਾਮਲ ਸਨ, ਵਲੋਂ ਕੀਤੇ ਗਏ ਇਸ ਦੌਰੇ ਦਾ ਮੁੱਖ ਮਕਸਦ ਆਈ.ਸੀ.ਸੀ.ਆਰ. ਦੁਆਰਾ ਪ੍ਰੋਤਸਾਹਿਤ ਅੰਤਰਰਾਸ਼ਟਰੀ ਵਿਦਿਆਰਥੀਆਂ ਨਾਲ਼ ਗੱਲਬਾਤ ਕਰਨਾ ਅਤੇ ਅੰਤਰਰਾਸ਼ਟਰੀ ਸਿੱਖਿਆ ਤੇ ਗਲੋਬਲ ਸਹਿਯੋਗ ਨੂੰ ਮਜ਼ਬੂਤ ਕਰਨ ਲਈ ਚਲਾਈਆਂ ਜਾ ਰਹੀਆਂ ਗਤੀਵਿਧੀਆਂ ਦੀ ਸਮੀਖਿਆ ਕਰਨਾ ਸੀ। ਯੂਨੀਵਰਸਿਟੀ ਵਿੱਚ ਅੰਤਰਰਾਸ਼ਟਰੀ ਮਾਮਲਿਆਂ ਦੇ ਡਾਇਰੈਕਟੋਰੇਟ ਦੀ ਡੀਨ ਡਾ. ਦਮਨਜੀਤ ਸੰਧੂ, ਕੋਆਰਡੀਨੇਟਰ ਡਾ. ਜਗਪ੍ਰੀਤ ਕੌਰ ਅਤੇ ਯੂਨੀਵਰਸਿਟੀ ਦੇ ਹੋਰ ਸੀਨੀਅਰ ਅਧਿਕਾਰੀਆਂ ਨਾਲ਼ ਇਸ ਵਫ਼ਦ ਵਲੋਂ ਕੀਤੀ ਗਈ ਬੈਠਕ ਵਿਚ ਆਈ.ਸੀ.ਸੀ.ਆਰ. ਅਤੇ ਪੰਜਾਬੀ ਯੂਨੀਵਰਸਿਟੀ ਦੇ ਪੁਰਾਣੇ ਸਾਂਝੇ ਸੰਬੰਧਾਂ ਨੂੰ ਹੋਰ ਬਿਹਤਰ ਬਣਾਉਣ ਅਤੇ ਭਵਿੱਖ ਵਿਚ ਸਥਾਈ ਅੰਤਰਰਾਸ਼ਟਰੀ ਸਹਿਯੋਗ ਲਈ ਇਕ ਖਾਕਾ ਤਿਆਰ ਕਰਨ ’ਤੇ ਚਰਚਾ ਕੀਤੀ ਗਈ। ਵਫ਼ਦ ਵਲੋਂ ਆਈ.ਸੀ.ਸੀ.ਆਰ. ਸਕਾਲਰਸ਼ਿਪ ਪ੍ਰਾਪਤ ਅੰਤਰ-ਰਾਸ਼ਟਰੀ ਵਿਦਿਆਰਥੀਆਂ ਨਾਲ ਕੀਤੇ ਵਿਸ਼ੇਸ਼ ਸੈਸ਼ਨ ਦੌਰਾਨ ਵਿਦਿਆਰਥੀਆਂ ਨੇ ਆਪਣੇ ਤਜਰਬੇ ਸਾਂਝੇ ਕੀਤੇ ਅਤੇ ਕੁਝ ਮਹੱਤਵਪੂਰਨ ਮੁੱਦੇ ਆਈ.ਸੀ.ਸੀ.ਆਰ. ਅਧਿਕਾਰੀਆਂ ਅੱਗੇ ਰੱਖੇ।
Ad Position 22
No active advertisement
ਪਿਛਲੀ ਖ਼ਬਰ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਕਰਮਚਾਰੀਆਂ ਨੇ ਮੰਗਾਂ ਨੂੰ ਲੈ ਕੇ ਚੇਅਰਪਰਸਨ ਨਾਲ ਕੀਤੀ ਮੀਟਿੰਗ ਮੰਗਾਂ ਹੱਲ ਕਰਨ ਦਾ... ਅਗਲੀ ਖ਼ਬਰ ਹੱਕ ਮੰਗਦੇ ਨਰੇਗਾ ਕਰਮਚਾਰੀਆਂ ’ਤੇ ਲਾਠੀਚਾਰਜ ਕਰਨ ਦੀ ਬਜਾਏ, ਮੰਗਾਂ ਮੰਨੇ ਸਰਕਾਰ-ਕਾਮਰੇਡ ਗਦਾਈਆ
Ad Position 24