22-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-07-2026

ਗਾਹਕ ’ਤੇ ਬੁਰੀ ਨੀਯਤ ਰੱਖਦਿਆਂ ਭੇਜੇ ਮੋਬਾਈਲ ’ਤੇ ਸੁਨੇਹੇ

Ad Position 21
No active advertisement
ਅਜੀਤ ਡੈਸਕ 22-07-2026
ਦਿਨ-ਦਿਹਾੜੇ ਕੀਤੇ ਫਾਇਰ- ਔਰਤ ਗਾਹਕ ਦਾ ਪਤੀ ਇਨਸਾਫ਼ ਲਈ ਭਟਕ ਰਿਹੈ ਦਰ-ਦਰ
ਸਮਾਣਾ, 21 ਜੁਲਾਈ (ਹਰਵਿੰਦਰ ਸਿੰਘ ਟੋਨੀ)-ਸ਼ਹਿਰ ਦੇ ਸਰਾਫ਼ਾ ਬਾਜ਼ਾਰ ’ਚ ਦੁਕਾਨ ਕਰਦੇ ਇਕ ਸਰਾਫ਼ ਦੇ ਲੜਕੇ ਵਲੋਂ ਆਪਣੀ ਦੁਕਾਨ ’ਤੇ ਆਉਂਦੇ ਇਕ ਪਤੀ-ਪਤਨੀ ਗਾਹਕ ’ਚੋਂ ਪਤਨੀ ਨੂੰ ਪਹਿਲਾਂ ਮੋਬਾਈਲ ਫ਼ੋਨ ’ਤੇ ਸੁਨੇਹੇ ਭੇਜੇ ਗਏ ਤੇ ਜਦੋਂ ਇਨ੍ਹਾਂ ਸੁਨੇਹਿਆਂ ਸੰਬੰਧੀ ਔਰਤ ਦੇ ਪਤੀ ਨੂੰ ਪਤਾ ਲੱਗਿਆ ਤਾਂ ਉਸ ਵਲੋਂ ਸਰਾਫ਼ ਦਾ ਕੰਮ ਕਰਦੇ ਦੁਕਾਨਦਾਰ ਦੇ ਲੜਕੇ ਨੂੰ ਬੁਲਾ ਕੇ ਪੁੱਛੇ ਜਾਣ ’ਤੇ ਗੁੱਸੇ ’ਚ ਆਏ ਲੜਕੇ ਵਲੋਂ ਔਰਤ ਦੇ ਪਤੀ ’ਤੇ ਪਿਸਤੌਲ ਨਾਲ ਫਾਇਰ ਕੀਤੇ ਗਏ। ਜਿਸ ਦੀ ਪੁਸ਼ਟੀ ਔਰਤ ਦੇ ਪਤੀ ਨੇ ਕੀਤੀ ਹੈ ਤੇ ਪੁਲਿਸ ’ਤੇ ਕਾਰਵਾਈ ਨਾ ਕੀਤੇ ਜਾਣ ਦਾ ਦੋਸ਼ ਲਾਇਆ ਹੈ। ਔਰਤ ਦੇ ਪਤੀ ਨੇ ਫ਼ੋਨ ’ਤੇ ਗੱਲ ਕਰਨ ’ਤੇ ਦੱਸਿਆ ਕਿ ਉਹ ਕਾਫ਼ੀ ਸਮੇਂ ਤੋਂ (ਸ਼ੰਕਰ ਵਰਮਾ) ਅਸਲ ਨਾਂ ਨਹੀਂ ਦੀ ਦੁਕਾਨ ਤੋਂ ਸਮਾਨ ਖ਼ਰੀਦਦਾ ਆ ਰਿਹਾ ਹੈ। ਬੀਤੇ ਸਮੇਂ ਦੌਰਾਨ ਉਸ ਨੂੰ ਦੁਕਾਨਦਾਰ ਦੇ ਲੜਕੇ ਦੀ ਨੀਯਤ ’ਤੇ ਸ਼ੱਕ ਪਿਆ ਤੇ ਉਸ ਲੜਕੇ ਨੂੰ ਪਾਤੜਾਂ ਸੜਕ ’ਤੇ ਸੱਦ ਕੇ ਉਸ ਦਾ ਫ਼ੋਨ ਦਿਖਾਉਣ ਲਈ ਕਿਹਾ ਪਰੰਤੂ ਲੜਕੇ ਨੇ ਫ਼ੋਨ ਨਹੀਂ ਦਿੱਤਾ ਤਾਂ ਉਸ ਦਾ ਫ਼ੋਨ ਧੱਕੇ ਨਾਲ ਫੜ ਲਿਆ। ਜਿਸ ਤੋਂ ਬਾਅਦ ਲੜਕਾ ਚਲਾ ਗਿਆ ਤੇ ਆਪਣੇ ਦੋਸਤਾਂ ਨਾਲ ਵਾਪਸ ਆ ਕੇ ਉਸ ’ਤੇ ਮਾਰ ਦੇਣ ਦੀ ਨੀਯਤ ਨਾਲ ਚਾਰ ਪੰਜ ਫਾਇਰ ਕੀਤੇ ਤੇ ਉਸ ਭੱਜ ਕੇ ਜਾਨ ਬਚਾਈ। ਔਰਤ ਦੇ ਪਤੀ ਬਾਰੇ ਕਿਹਾ ਜਾਂਦਾ ਹੈ ਕਿ ਉਸ ਵਲੋਂ ਸਰਾਫ਼ ਦੀ ਦੁਕਾਨ ’ਤੇ ਜਾ ਕੇ ਇਕ-ਦੋ ਵਾਰੀ ਉਲਾਂਭਾ ਵੀ ਦਿੱਤਾ ਸੀ ਪਰ ਦੁਕਾਨਦਾਰ ਅਤੇ ਉਸ ਦੇ ਲੜਕੇ ’ਤੇ ਕੋਈ ਅਸਰ ਨਹੀਂ ਪਿਆ।
ਇਸ ਦੇ ਨਾਲ ਹੀ ਸੂਤਰਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਰਾਫ਼ ਦਾ ਲੜਕਾ ਆਪਣਾ ਕੀਮਤੀ ਮੋਬਾਈਲ ਔਰਤ ਦੇ ਘਰ ਭੁੱਲ ਆਇਆ ਸੀ, ਜਿਸ ਨੂੰ ਲੈਣ ਲਈ ਉਸ ਦੁਕਾਨ ’ਤੇ ਕੰਮ ਕਰਦੇ ਲੜਕੇ ਨੂੰ ਭੇਜਿਆ ਤੇ ਮੋਬਾਈਲ ਨਾ ਮਿਲਣ ’ਤੇ ਜਦੋਂ ਇਕੱਠ ਜ਼ਿਆਦਾ ਹੋ ਗਿਆ ਤਾਂ ਗ਼ੱਸੇ ’ਚ ਆਏ ਸਰਾਫ਼ ਦੇ ਲੜਕੇ ਵਲੋਂ ਫਾਇਰ ਕੀਤੇ ਗਏ। ਜਦੋਂ ਇਸ ਮਾਮਲੇ ਸੰਬੰਧੀ ਉਪ ਕਪਤਾਨ ਪੁਲਿਸ ਫ਼ਤਿਹ ਸਿੰਘ ਬਰਾੜ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਕਾਰਵਾਈ ਕੀਤੀ ਜਾ ਰਹੀ ਹੈ ਤੇ ਥਾਣਾ ਸ਼ਹਿਰੀ ਦੇ ਮੁੱਖ ਅਫ਼ਸਰ ਜਸਵਿੰਦਰ ਸਿੰਘ ਦਾ ਕਹਿਣਾ ਹੈ ਕਿ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ ਤੇ ਸੀ.ਆਈ.ਏ. ਸਟਾਫ਼ ਦੇ ਮੁੱਖ ਅਫ਼ਸਰ ਅੰਕੁਰਦੀਪ ਸਿੰਘ ਨੇ ਪੁੱਛੇ ਜਾਣ ’ਤੇ ਕਿਹਾ ਕਿ ਉੱਚ ਅਧਿਕਾਰੀਆਂ ਦੇ ਧਿਆਨ ’ਚ ਮਾਮਲਾ ਲਿਆਂਦਾ ਜਾ ਰਿਹਾ ਹੈ। ਜਦੋਂ ਕਿ ਔਰਤ ਦੇ ਪਤੀ ਦਾ ਕਹਿਣਾ ਹੈ ਕਿ ਅੱਜ ਤੀਜਾ ਦਿਨ ਹੋ ਜਾਣ ਦੇ ਬਾਵਜੂਦ ਗੋਲੀ ਚੱਲਣ ’ਤੇ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਹੈ। ਸੂਤਰਾਂ ਦਾ ਕਹਿਣਾ ਹੈ ਕਿ ਇਸ ਮਾਮਲੇ ’ਚ ਕਥਿਤ ਤੌਰ ’ਤੇ ਕਾਫ਼ੀ ਵੱਡਾ ਲੈਣ ਦੇਣ ਹੋਣ ਦੀ ਗੱਲ ਸਾਹਮਣੇ ਆਈ ਹੈ। ਜ਼ਿਕਰਯੋਗ ਹੈ ਕਿ ਔਰਤ ਦਾ ਪਤੀ ਆਪਣਾ ਪੱਖ ਰੱਖਣ ਲਈ ਦਰ-ਦਰ ਭਟਕ ਰਿਹਾ ਹੈ ਤੇ ਇਸ ਮਾਮਲੇ ਦੀ ਵੀਡੀਓ ਤੇ ਆਡੀਓ ਤਿੰਨ ਦਿਨ ਤੋਂ ਸੋਸ਼ਲ ਮੀਡੀਆ ’ਤੇ ਚੱਲ ਰਹੀ ਹੈ ਪਰੰਤੂ ਹਾਲੇ ਤਕ ਕੋਈ ਕਾਰਵਾਈ ਨਹੀਂ ਕੀਤੀ ਗਈ।
Ad Position 22
No active advertisement
ਪਿਛਲੀ ਖ਼ਬਰ ਅਖੌਤੀ ਸਿੱਖਿਆ ਕ੍ਰਾਂਤੀ ਦੇ ਪ੍ਰਚਾਰ ਲਈ ਵਿਦਿਆਰਥੀਆਂ ਦੇ ਮੋਢੇ ਨਾ ਵਰਤੇ ‘ਆਪ’ ਸਰਕਾਰ - ਜੀ. ਟੀ. ਯੂ. ਅਗਲੀ ਖ਼ਬਰ ਭਾਰਤੀ ਕਿਸਾਨ ਯੂਨੀਅਨ ਸ਼ਾਦੀਪੁਰ ਨੇ ਮੇਅਰ ਨੂੰ ਮੰਗ-ਪੱਤਰ ਸੌਂਪਿਆ
Ad Position 24