22-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-07-2026

ਆਰ.ਟੀ.ਏ. ਦੀ ਵਿਸ਼ੇਸ਼ ਚੈਕਿੰਗ, 28 ਵਾਹਨਾਂ ਦੇ 7.82 ਲੱਖ ਦੇ ਚਲਾਨ

Ad Position 21
No active advertisement
q 22-07-2026
ਪਟਿਆਲਾ, 21 ਜੁਲਾਈ (ਧਰਮਿੰਦਰ ਸਿੰਘ ਸਿੱਧੂ)-ਸਟੇਟ ਟਰਾਂਸਪੋਰਟ ਕਮਿਸ਼ਨਰ, ਪੰਜਾਬ, ਚੰਡੀਗੜ੍ਹ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸਕੱਤਰ, ਆਰ.ਟੀ.ਏ. ਵਲੋਂ ਵਿਸ਼ੇਸ਼ ਚੈਕਿੰਗ ਮੁਹਿੰਮ ਚਲਾਈ ਗਈ। ਇਸ ਮੁਹਿੰਮ ਦੌਰਾਨ ਸੜਕ ’ਤੇ ਚਲਦੇ ਵਾਹਨਾਂ ਦੀ ਚੈਕਿੰਗ ਕੀਤੀ ਗਈ ਅਤੇ ਇਸ ਮੁਹਿੰਮ ਦੌਰਾਨ ਮੋਟਰ ਵਹੀਕਲ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਵਾਹਨ ਚਾਲਕਾਂ ਖਿਲਾਫ਼ ਸਖ਼ਤ ਕਾਰਵਾਈ ਕਰਦੇ ਹੋਏ ਕੁਲ 28 ਚਲਾਨ ਕੀਤੇ ਗਏ, ਜਿਨ੍ਹਾਂ ਚਲਾਨਾਂ ਦੀ ਕੁੱਲ ਰਕਮ 7,82,500 ਰੁਪਏ ਬਣਦੀ ਹੈ। ਸਕੱਤਰ, ਆਰ.ਟੀ.ਏ/ਆਰ.ਟੀ.ਓ. ਦਾ ਚਾਰਜ ਲੈਣ ਦੀ ਮਿਤੀ 23 ਫਰਵਰੀ 2026 ਤੋਂ 21 ਜੁਲਾਈ 2026 ਤੱਕ ਕੁਲ ਰਕਮ 2,97,00,111 ਰੁਪਏ ਦੇ 939 ਚਲਾਨ ਕੀਤੇ ਗਏ। ਰਿਜਨਲ ਟਰਾਂਸਪੋਰਟ ਅਥਾਰਟੀ ਵਲੋਂ ਸਮੂਹ ਵਾਹਨ ਚਾਲਕਾਂ ਨੂੰ ਹਦਾਇਤ ਕੀਤੀ ਗਈ ਕਿ ਉਹ ਆਪਣੇ ਵਹੀਕਲ ਦੇ ਸਮੂਹ ਦਸਤਾਵੇਜ਼ (ਰਜਿਸਟਰੇਸ਼ਨ ਸਰਟੀਫਿਕੇਟ, ਫਿਟਨੈਸ ਸਰਟੀਫਿਕੇਟ, ਡਰਾਈਵਿੰਗ ਲਾਇਸੈਂਸ, ਵੈਧ ਬੀਮਾ, ਪ੍ਰਦੂਸ਼ਣ ਸਰਟੀਫਿਕੇਟ, ਪਰਮਿਟ, ਟੈਕਸ ਆਦਿ) ਅਪ-ਟੂ-ਡੇਟ ਰੱਖਣ। ਬਿਨ੍ਹਾਂ ਦਸਤਾਵੇਜਾਂ ਅਤੇ ਮੋਟਰ ਵਹੀਕਲ ਨਿਯਮਾਂ ਦੀ ਪਾਲਣਾ ਨਾ ਕਰਨ ਵਾਲੇ ਵਾਹਨ ਚਾਲਕਾਂ ਖਿਲਾਫ ਮੋਟਰ ਵਹੀਕਲ ਐਕਟ ਤਹਿਤ ਬਣਦੀ ਕਾਰਵਾਈ ਭਵਿੱਖ ਵਿਚ ਵੀ ਜਾਰੀ ਰਹੇਗੀ।ਸਮੂਹ ਸਕੂਲੀ ਬੱਸਾਂ ਦੇ ਡਰਾਈਵਰਾਂ ਨੂੰ ਵੀ ਹਦਾਇਤ ਕੀਤੀ ਜਾਂਦੀ ਹੈ ਕਿ ਉਹ ਸੇਫ ਸਕੂਲ ਵਾਹਨ ਪਾਲਿਸੀ ਤਹਿਤ ਜਾਰੀ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਯਕੀਨੀ ਬਣਾਉਣ ਅਤੇ ਆਪਣੀ ਬੱਸ ਨਾਲ ਸੰਬੰਧਿਤ ਸਮੂਹ ਦਸਤਾਵੇਜ਼ (ਰਜਿਸਟਰੇਸ਼ਨ ਸਰਟੀਫਿਕੇਟ, ਫਿਟਨੈਸ ਸਰਟੀਫਿਕੇਟ, ਡਰਾਈਵਿੰਗ ਲਾਇਸੈਂਸ, ਵੈਲਿਡ ਬੀਮਾ, ਪ੍ਰਦੂਸ਼ਣ ਸਰਟੀਫਿਕੇਟ, ਪਰਮਿਟ, ਟੈਕਸ ਆਦਿ) ਅਪਟੂਡੇਟ ਰੱਖਣ ਅਤੇ ਸੇਫ ਸਕੂਲ ਵਾਹਨ ਪਾਲਿਸੀ ਦੀ ਉਲੰਘਣਾ ਪਾਏ ਜਾਣ ਤੇ ਉਨ੍ਹਾਂ ਖਿਲਾਫ ਮੋਟਰ ਵਹੀਕਲ ਐਕਟ ਤਹਿਤ ਕਾਰਵਾਈ ਅਮਲ ਵਿਚ ਲਿਆਉਂਦੀ ਜਾਵੇਗੀ। ਇਸ ਤੋਂ ਇਲਾਵਾ ਰਿਜਨਲ ਟਰਾਂਸਪੋਰਟ ਅਥਾਰਟੀ ਨੇ ਸਾਰੇ ਮਾਪਿਆਂ ਦੇ ਧਿਆਨ ਵਿਚ ਵੀ ਲਿਆਂਦਾ ਕਿ ਉਹ ਆਪਣੇ ਬੱਚਿਆ ਨੂੰ ਆਟੋ-ਰਿਕਸ਼ਾ, ਰਿਕਸ਼ਾ ਜਾਂ ਹੋਰ ਅਣ-ਅਧਿਕਾਰਤ ਵਾਹਨਾਂ ਰਾਹੀਂ ਸਕੂਲ ਨਾ ਭੇਜਣ। ਬੱਚਿਆ ਨੂੰ ਸਿਰਫ ਉਨ੍ਹਾਂ ਸਕੂਲੀ ਬੱਸਾਂ ਜਾਂ ਸਕੂਲੀ ਵਾਹਨਾਂ ਵਿਚ ਹੀ ਭੇਜਿਆ ਜਾਵੇ ਜਿਨ੍ਹਾਂ ਕੋਲ ਵੈਲਿਡ ਸਕੂਲ ਪਰਮਿਟ, ਫਿਟਨੈਸ ਸਰਟੀਫਿਕੇਟ, ਬੀਮਾ ਅਤੇ ਹੋਰ ਸਾਰੇ ਲੋੜੀਂਦੇ ਦਸਤਾਵੇਜ਼ ਮੌਜੂਦ ਹੋਣ ਤਾਂ ਜੋ ਭੱਵਿਖ ਵਿਚ ਕੋਈ ਵੀ ਅਣ-ਸੁਖਾਵੀਂ ਘਟਨਾ ਵਾਪਰਨ ਤੋਂ ਬਚਾਅ ਹੋ ਸਕੇ।
Ad Position 22
No active advertisement
ਪਿਛਲੀ ਖ਼ਬਰ ਪੰਜਾਬ ਸਰਕਾਰ ਵਲੋਂ ਵਿਕਾਸ ਗੋਇਲ ਅਗਰਵਾਲ ਵੈੱਲਫੇਅਰ ਵਿਕਾਸ ਬੋਰਡ ਹਲਕਾ ਨਾਭਾ ਦੇ ਚੇਅਰਮੈਨ ਨਿਯੁਕਤ ਅਗਲੀ ਖ਼ਬਰ ਪਿੰਡ ਕਪੂਰੀ ਵਿਖੇ ਲੋੜਵੰਦਾਂ ਨੂੰ ਵੰਡੀਆਂ ਰਾਸ਼ਨ ਕਿੱਟਾਂ
Ad Position 24