05-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-07-2026

ਐਨ.ਆਰ.ਆਈ. ਪਰਿਵਾਰ ਵਲੋਂ ਪਿੰਡ ਕੋਟਲੀ ਦੇ ਸਰਕਾਰੀ ਪ੍ਰਾਇਮਰੀ ਸਕੂਲ ਨੂੰ ਏ.ਸੀ. ਭੇਟ

Ad Position 21
No active advertisement
ਅਜੀਤ ਡੈਸਕ 25-07-2026
ਨਾਭਾ, 24 ਜੁਲਾਈ (ਜਗਨਾਰ ਸਿੰਘ ਦੁਲੱਦੀ)-ਵਿਦੇਸ਼ ਦੀ ਧਰਤੀ ਇਟਲੀ ’ਚ ਵਸਦੇ ਐਨ.ਆਰ.ਆਈ. ਬੰਟੂ ਕੁਮਾਰ ਦੇ ਸਮੂਹ ਪਰਿਵਾਰ ਪਿੰਡ ਕੋਟਲੀ ਨੇ ਆਪਣੇ ਪਿਤਾ ਸਵ. ਧਰਮ ਸਿੰਘ ਦੀ ਯਾਦ ਵਿਚ ਪਿੰਡ ਕੋਟਲੀ ਦੇ ਸਰਕਾਰੀ ਪ੍ਰਾਇਮਰੀ ਸਕੂਲ ਵਿਚ ਪੜ੍ਹਦੇ ਬੱਚਿਆਂ ਲਈ ਤਪਦੀ ਗਰਮੀ ਨੂੰ ਵੇਖਦੇ ਹੋਏ ਡੇਢ ਟਨ ਦਾ ਏ.ਸੀ. ਭੇਂਟ ਕੀਤਾ ਗਿਆ ਹੈ। ਜਿਸ ਦਾ ਉਦਘਾਟਨ ਮਾਤਾ ਬਿਮਲਾ ਦੇਵੀ ਵਲੋਂ ਬਟਨ ਦਵਾ ਕੇ ਕੀਤਾ ਗਿਆ। ਉਪਰੰਤ ਗੱਲਬਾਤ ਕਰਦੇ ਹੋਏ ਮਾਤਾ ਬਿਮਲਾ ਦੇਵੀ ਨੇ ਕਿਹਾ ਕਿ ਬੱਚਿਆਂ ਨੂੰ ਪੜ੍ਹਣ ਲਈ ਆਸਾਨੀ ਰਹੇਗੀ। ਅਜਿਹੀ ਸੋਚ ਲਈ ਸਮੂਹ ਸਕੂਲ ਸਟਾਫ ਐਨ.ਆਰ.ਆਈ. ਪਰਿਵਾਰ ਦਾ ਧੰਨਵਾਦ ਕਰਦਾ ਹੈ ਅਤੇ ਸਮੂਹ ਸਕੂਲ ਸਟਾਫ ਉਮੀਦ ਕਰਦਾ ਹਾਂ ਕਿ ਅਜਿਹੇ ਉਪਰਾਲਿਆਂ ਨਾਲ ਸਮਾਜ ਦੇ ਹੋਰ ਦਾਨੀ ਸੱਜਣ ਵੀ ਪ੍ਰੇਰਨਾ ਲੈ ਕੇ ਅੱਗੇ ਆਉਣਗੇ ਅਤੇ ਸਰਕਾਰੀ ਸਕੂਲਾਂ ਦੀ ਦਿਖ ਸੁੰਦਰ ਤੇ ਨਵੀ ਦਿਸ਼ਾ ਵੱਲ ਵਧਾਉਣ ਲਈ ਆਪਣਾ ਯੋਗਦਾਨ ਪਾਉਣਗੇ। ਇਸ ਮੌਕੇ ਮੈਡਮ ਰੰਜ਼ਨਾ, ਅੰਕੁਸ, ਅਧਿਆਪਕ ਪਰਗਟ ਸਿੰਘ ਸਕੂਲ ਇੰਚਾਰਜ, ਕੁਲਵਿੰਦਰ ਕੌਰ ਸਿੱਖਿਆ ਮਾਹਿਰ ਐਸ.ਐਮ.ਸੀ. ਕਮੇਟੀ, ਆਗਣਵਾੜੀ ਵਰਕਰ ਨਰਿੰਦਰ ਕੌਰ ਨਿਰਮਲਾ ਦੇਵੀ, ਹੈਲਪਰ ਜਸਪਾਲ ਕੌਰ ਅਤੇ ਕੁੱਕ ਵਰਕਰ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਭੁੱਕੀ ਚੂਰਾ ਰੱਖਣ ਦੇ ਦੋਸ਼ ’ਚ ਪੁਲਿਸ ਰਿਮਾਂਡ ’ਤੇ ਭੇਜਿਆ ਅਗਲੀ ਖ਼ਬਰ ਬਿਜਲੀ ਕਾਮਿਆਂ ਵਲੋਂ ਸਮੂਹਿਕ ਛੁੱਟੀ ਲੈ ਕੇ ਰੋਸ ਪ੍ਰਦਰਸ਼ਨ
Ad Position 24
No active advertisement