20-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-07-2026

ਭੁਪਿੰਦਰਾ ਰੋਡ ਪਾਰਕ ਮੈਂਬਰਾਂ ਵਲੋਂ ਭਾਖੜਾ ਕੈਨਾਲ ਪੁਲ ਸਥਿਤ ਇਤਿਹਾਸਕ ਹੈਂਡ ਪੰਪ ਦੀ ਕਰਵਾਈ ਮੁੜ ਬਹਾਲੀ

Ad Position 21
No active advertisement
ਅਜੀਤ ਡੈਸਕ 29-07-2026
ਪਟਿਆਲਾ, 28 ਜੁਲਾਈ (ਅ. ਸ. ਆਹਲੂਵਾਲੀਆ)-ਭੁਪਿੰਦਰਾ ਰੋਡ ਪਾਰਕ ਮੈਂਬਰਾਂ ਵਲੋਂ ਨਾਭਾ ਰੋਡ ਸਥਿਤ ਭਾਖੜਾ ਕੈਨਾਲ ਪੁਲ ‘ਤੇ ਲੱਗੇ ਪੁਰਾਣੇ ਜਨਤਕ ਹੈਂਡ ਪੰਪ ਦੀ ਸਫ਼ਾਈ, ਮੁਰੰਮਤ ਤੇ ਮੁੜ ਬਹਾਲੀ ਕੀਤੀ ਗਈ। ਇਹ ਹੈਂਡ ਪੰਪ ਕਈ ਦਹਾਕਿਆਂ ਤੋਂ ਸੈਂਕੜਿਆਂ ਰਾਹਗੀਰਾਂ, ਸਾਈਕਲ ਸਵਾਰਾਂ, ਮਜ਼ਦੂਰਾਂ ਤੇ ਇਲਾਕਾ ਨਿਵਾਸੀਆਂ ਲਈ ਪੀਣ ਵਾਲੇ ਤਾਜ਼ੇ ਪਾਣੀ ਦਾ ਮਹੱਤਵਪੂਰਨ ਸਰੋਤ ਰਿਹਾ ਹੈ। ਸਮੇਂ ਦੇ ਨਾਲ ਇਹ ਖਸਤਾ ਹਾਲ ਹੋ ਗਿਆ ਸੀ। ਇਸ ਦੀ ਮਹੱਤਤਾ ਨੂੰ ਸਮਝਦਿਆਂ ਭੁਪਿੰਦਰਾ ਰੋਡ ਪਾਰਕ ਦੇ ਮੈਂਬਰਾਂ ਨੇ ਆਪਣੇ ਸਹਿਯੋਗ ਨਾਲ ਇਸ ਨੂੰ ਮੁੜ ਚਾਲੂ ਕਰਵਾਇਆ। ਇਸ ਮੌਕੇ ਮੈਂਬਰਾਂ ਨੇ ਕਿਹਾ ਕਿ ਜਨਤਕ ਸੰਪਤੀ ਦੀ ਸੰਭਾਲ ਕਰਨਾ ਹਰ ਨਾਗਰਿਕ ਦਾ ਫ਼ਰਜ਼ ਹੈ ਤੇ ਅਜਿਹੇ ਛੋਟੇ-ਛੋਟੇ ਉਪਰਾਲੇ ਸਮਾਜ ਵਿਚ ਵੱਡਾ ਬਦਲਾਅ ਲਿਆ ਸਕਦੇ ਹਨ। ਉਨ੍ਹਾਂ ਨੇ ਸ਼ਹਿਰ ਵਾਸੀਆਂ ਨੂੰ ਵੀ ਅਪੀਲ ਕੀਤੀ ਕਿ ਉਹ ਜਨਤਕ ਸੰਪਤੀ ਦੀ ਰੱਖਿਆ ਅਤੇ ਸਾਂਭ-ਸੰਭਾਲ ਵਿਚ ਆਪਣਾ ਯੋਗਦਾਨ ਪਾਉਣ। ਇਸ ਸੇਵਾ ਕਾਰਜ ਦੌਰਾਨ ਬਿੱਕਰ ਸਿੰਘ ਸੋਢੀ ਸੇਵਾਮੁਕਤ ਪੁਲਿਸ ਇੰਸਪੈਕਟਰ, ਰਾਕੇਸ਼ ਸ਼ਰਮਾ, ਤਰੁਣ ਜੋਸ਼ੀ, ਅਰਵਿੰਦਰ ਸਿੰਘ ਦਿਓਲ, ਗੁਰਨਾਮ ਸਿੰਘ, ਨਿਖਿਲ ਸ਼ਰਮਾ, ਸੁਖਵਿੰਦਰ ਸਿੰਘ, ਗੁਰਮੇਲ ਸਿੰਘ, ਸੋਨੂ ਚਾਵਲਾ, ਦੇਵਾਂਸ਼ ਚਾਵਲਾ, ਪਰਮਜੀਤ ਸਿੰਘ, ਰਾਹੁਲ ਅਤੇ ਮੇਜਰ ਸਿੰਘ ਵੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਬਰਨਾਲਾ ਲਾਠੀਚਾਰਜ ਖ਼ਿਲਾਫ਼ ਘਨੌਰ ’ਚ ਭਾਜਪਾ ਦਾ ਰੋਸ ਮਾਰਚ ਅਗਲੀ ਖ਼ਬਰ ਸਮਾਣਾ ਦੇ 60 ਪਿੰਡਾਂ ਦੇ ਸਰਪੰਚਾਂ ਨੇ ਦਿੱਤਾ ਵਿਧਾਇਕ ਚੇਤਨ ਸਿੰਘ ਜੋੜਾਮਾਜਰਾ ਨੂੰ ਵੱਡਾ ਸਮਰਥਨ ਸਰਪੰਚ ਪੰਚਾਇਤ ਯੂਨੀਅ...
Ad Position 24