21-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-07-2026

ਕਾਨੂੰਨ ਦੀਆਂ ਧੱਜੀਆਂ ਉਡਾਉਂਦੀਆਂ ਆਪ ਬਣਾਈਆਂ ਜੁਗਾੜੂ ਰੇਹੜੀਆਂ, ਢਿੱਡ ’ਚੋਂ ਆਰ ਪਾਰ ਹੋਇਆ ਸਰੀਆ

Ad Position 21
No active advertisement
ਅਜੀਤ ਡੈਸਕ 29-07-2026
ਰਾਜਪੁਰਾ, 28 ਜੁਲਾਈ (ਰਣਜੀਤ ਸਿੰਘ)-ਸਥਾਨਕ ਸ਼ਹਿਰ ਵਿਚ ਜੁਗਾੜੂ ਰੇਹੜੀਆਂ ਦੇ ਰੂਪ ਵਿਚ ਹਰ ਸਮੇਂ ਸੜਕਾਂ ’ਤੇ ਮੌਤ ਦੌੜਦੀ ਰਹਿੰਦੀ ਹੈ। ਜੁਗਾੜੂ ਰੇਹੜੀ ’ਤੇ ਲੱਦਿਆ ਲੰਮਾ-ਲੰਮਾ ਸਰੀਆਂ ਇਕ ਵਿਅਕਤੀ ਦੇ ਢਿੱਡ ਦੇ ਆਰ ਪਾਰ ਹੋ ਗਿਆ, ਜਿਸ ਨੂੰ ਸਿਵਲ ਹਸਪਤਾਲ ਲਿਆਂਦਾ ਗਿਆ ਤੇ ਡਾਕਟਰਾਂ ਨੇ ਉਸ ਨੂੰ ਪਟਿਆਲਾ ਰੈਫ਼ਰ ਕਰ ਦਿੱਤਾ ਹੈ। ਟ੍ਰੈਫਿਕ ਪੁਲਿਸ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਧਿਆਨ ਵਿਚ ਇਹੋ ਜਿਹੀ ਕੋਈ ਜੁਗਾੜੁ ਰੇਹੜੀ ਨਹੀਂ ਆਈ। ਜਾਣਕਾਰੀ ਮੁਤਾਬਿਕ ਅੱਜ ਸੜਕ ’ਤੇ ਇਕ ਜੁਗਾੜੂ ਰੇਹੜੀ ’ਤੇ ਸਰੀਏ ਦੇ ਲੰਮੇ-ਲੰਮੇ ਪੀਸ ਰੱਖੇ ਹੋਏ ਸੰਬੰਧੀ ਦੱਸਿਆ ਜਾ ਰਿਹਾ ਹੈ ਅਤੇ ਉਹ ਰੇਹੜੀ ਵਾਲਾ ਮੌਤ ਦਾ ਜਮਦੂਤ ਬਣ ਕੇ ਬਿਨਾਂ ਕਿਸੇ ਡਰ ਭੈਅ ’ਤੇ ਜਾ ਰਿਹਾ ਸੀ। ਉਸ ਰੇਹੜੀ ਵਿਚ ਲੱਦਿਆ ਸਰੀਆ ਇਕ ਰਾਹਗੀਰ ਦੇ ਢਿੱਡ ਦੇ ਆਰ-ਪਾਰ ਹੋ ਗਿਆ ਹੈ। ਉਸ ਵਿਅਕਤੀ ਨੂੰ ਸਿਵਲ ਹਸਪਤਾਲ ਲਿਜਾਇਆ ਗਿਆ। ਇਹ ਸੜਕਾਂ ’ਤੇ ਦੌੜਦੀਆਂ ਜੁਗਾੜੂ ਰੇਹੜੀਆਂ ਹੁਣ ਆਮ ਲੋਕਾਂ ਲਈ ਸਿੱਧੇ ਤੌਰ ’ਤੇ ਮੌਤ ਦਾ ਪਰਛਾਵਾਂ ਬਣ ਚੁੱਕੀਆਂ ਹਨ। ਅਕਸਰ ਹੀ ਵੇਖਣ ਵਿਚ ਆਉਂਦਾ ਹੈ ਕਿ ਇਨ੍ਹਾਂ ਜੁਗਾੜੂ ਕਿਸਮ ਦੀਆਂ ਰੇਹੜੀਆਂ ’ਤੇ ਸਮਰੱਥਾ ਤੋਂ ਕਿਤੇ ਵੱਧ ਸਾਮਾਨ ਲੱਦਿਆ ਹੁੰਦਾ ਹੈ। ਲੋਕਾਂ ਦਾ ਕਹਿਣਾ ਹੈ ਕਿ ਇਹ ਜੁਗਾੜੂ ਕਿਸਮ ਦੀਆਂ ਰੇਹੜੀਆਂ ਨਾ ਤਾਂ ਕਿਸੇ ਟ੍ਰੈਫਿਕ ਨਿਯਮ ਦੇ ਅਧੀਨ ਆਉਂਦੀਆਂ ਹਨ ਅਤੇ ਨਾ ਹੀ ਇਨ੍ਹਾਂ ਕੋਲ ਕੋਈ ਸੁਰੱਖਿਆ ਮਾਪਦੰਡ ਹੀ ਹੁੰਦੇ ਹਨ। ਆਮ ਲੋਕਾਂ ਦਾ ਕਹਿਣਾ ਹੈ ਕਿ ਇਨ੍ਹਾਂ ਰੇਹੜੀਆਂ ’ਤੇ ਬੈਨ ਲੱਗਣਾ ਚਾਹੀਦਾ ਹੈ। ਇਸ ਸੰਬੰਧੀ ਟ੍ਰੈਫਿਕ ਇੰਚਾਰਜ ਗੁਰਬਚਨ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਸ਼ਹਿਰ ਦੇ ਸੀ. ਸੀ. ਟੀ. ਵੀ. ਕੈਮਰੇ ਚੈੱਕ ਕੀਤੇ ਹਨ ਪਰ ਉਨ੍ਹਾਂ ਨੂੰ ਕੋਈ ਵੀ ਇਹੋ ਜਿਹੀ ਰੇਹੜੀ ਨਜ਼ਰ ਨਹੀਂ ਆਈ ਜਿਸ ’ਤੇ ਸਰੀਆਂ ਵਗ਼ੈਰਾ ਲੱਦਿਆ ਹੋਵੇ ਪਰ ਫਿਰ ਵੀ ਉਹ ਪੂਰੀ ਜਾਂਚ ਕਰ ਰਹੇ ਹਨ।
Ad Position 22
No active advertisement
ਪਿਛਲੀ ਖ਼ਬਰ ਸਾਬਕਾ ਕੌਸਲਰ ਇੰਦਰਜੀਤ ਕੌਰ ਤੇ ਉਨ੍ਹਾਂ ਦੇ ਪਤੀ ਜਗਤਾਰ ਕਨੌੜ ਦਰਜਨਾਂ ਸਾਥੀਆਂ ਸਮੇਤ ‘ਆਪ’ ’ਚ ਹੋਏ ਸ਼ਾਮਿਲ ਅਗਲੀ ਖ਼ਬਰ ਭਟ ਵਹੀਆਂ ਸਿੱਖ ਇਤਿਹਾਸ ਦਾ ਵਡਮੁੱਲਾ ਸਰੋਤ-ਡਾ. ਤੇਜਿੰਦਰ ਪਾਲ ਸਿੰਘ
Ad Position 24