ਟੈਗੋਰ ਸਕੂਲ ਦੇ ਐਮ. ਡੀ. ਗੌਰਵ ਗੁਲਾਟੀ ਨੂੰ ਮਿਲਿਆ ‘ਪੰਜਾਬ ਅਚੀਵਰਜ਼’ ਐਵਾਰਡ
ਦੇਵੀਗੜ੍ਹ, 1 ਅਗਸਤ (ਰਾਜਿੰਦਰ ਸਿੰਘ ਮੌਜੀ)-ਸਿੱਖਿਆ ਦੇ ਖੇਤਰ ਵਿਚ ਨਿਵੇਕਲੀਆਂ ਪੁਲਾਂਘਾ ਪੁੱਟ ਰਹੇ ਸਥਾਨਕ ਇਲਾਕੇ ਦੇ ਪ੍ਰਸਿੱਧ ਅਦਾਰੇ ਟੈਗੋਰ ਇੰਟਰਨੈਸ਼ਨਲ ਸਕੂਲ ਅਕਬਰਪੁਰ ਅਫ਼ਗਾਨਾ ਦੇਵੀਗੜ੍ਹ ਲਈ ਉਸ ਵੇਲੇ ਮਾਣ ਤੇ ਖੁਸ਼ੀ ਦਾ ਮਾਹੌਲ ਦੇਖਣ ਨੂੰ ਮਿਲਿਆ, ਜਦੋਂ ਸਕੂਲ ਦੇ ਮੈਨੇਜਿੰਗ ਡਾਇਰੈਕਟਰ ਗੌਰਵ ਗੁਲਾਟੀ ਨੂੰ ‘ਪੰਜਾਬ ਅਚੀਵਰਜ਼’ ਐਵਾਰਡ-2026 ਤਹਿਤ ਸਿੱਖਿਆ ਦੇ ਖੇਤਰ ’ਚ ਭਰੋਸੇਯੋਗ ਨਾ ਦੇ ਵੱਕਾਰੀ ਸਨਮਾਨ ਨਾਲ ਨਵਾਜਿਆ। ਇਹ ਵਿਸ਼ੇਸ਼ ਸਨਮਾਨ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੇ ਕਰ-ਕਮਲਾਂ ਰਾਹੀਂ ਭੇਟ ਕੀਤਾ।
ਦੇਵੀਗੜ੍ਹ, 1 ਅਗਸਤ (ਰਾਜਿੰਦਰ ਸਿੰਘ ਮੌਜੀ)-ਸਿੱਖਿਆ ਦੇ ਖੇਤਰ ਵਿਚ ਨਿਵੇਕਲੀਆਂ ਪੁਲਾਂਘਾ ਪੁੱਟ ਰਹੇ ਸਥਾਨਕ ਇਲਾਕੇ ਦੇ ਪ੍ਰਸਿੱਧ ਅਦਾਰੇ ਟੈਗੋਰ ਇੰਟਰਨੈਸ਼ਨਲ ਸਕੂਲ ਅਕਬਰਪੁਰ ਅਫ਼ਗਾਨਾ ਦੇਵੀਗੜ੍ਹ ਲਈ ਉਸ ਵੇਲੇ ਮਾਣ ਤੇ ਖੁਸ਼ੀ ਦਾ ਮਾਹੌਲ ਦੇਖਣ ਨੂੰ ਮਿਲਿਆ, ਜਦੋਂ ਸਕੂਲ ਦੇ ਮੈਨੇਜਿੰਗ ਡਾਇਰੈਕਟਰ ਗੌਰਵ ਗੁਲਾਟੀ ਨੂੰ ‘ਪੰਜਾਬ ਅਚੀਵਰਜ਼’ ਐਵਾਰਡ-2026 ਤਹਿਤ ਸਿੱਖਿਆ ਦੇ ਖੇਤਰ ’ਚ ਭਰੋਸੇਯੋਗ ਨਾ ਦੇ ਵੱਕਾਰੀ ਸਨਮਾਨ ਨਾਲ ਨਵਾਜਿਆ। ਇਹ ਵਿਸ਼ੇਸ਼ ਸਨਮਾਨ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੇ ਕਰ-ਕਮਲਾਂ ਰਾਹੀਂ ਭੇਟ ਕੀਤਾ। ਇਹ ਐਵਾਰਡ ਸਿੱਖਿਆ ਜਗਤ ਵਿਚ ਉਨ੍ਹਾਂ ਦੇ ਸ਼ਲਾਘਾਯੋਗ ਯੋਗਦਾਨ, ਸਮਾਜ ਸੇਵਾ ਤੇ ਨੌਜਵਾਨ ਪੀੜ੍ਹੀ ਦੇ ਸਰਬਪੱਖੀ ਵਿਕਾਸ ਲਈ ਨਿਭਾਈਆਂ ਜਾ ਰਹੀਆਂ ਬੇਮਿਸਾਲ ਸੇਵਾਵਾਂ ਦੀ ਸ਼ਾਨਦਾਰ ਪਛਾਣ ਹੈ। ਇਹ ਪ੍ਰਾਪਤੀ ਟੈਗੋਰ ਸਕੂਲ ਦੇ ਸਮੂਹ ਪਰਿਵਾਰ ਦੀ ਦਿਨ-ਰਾਤ ਦੀ ਮਿਹਨਤ, ਸਮਰਪਣ ਤੇ ਮਿਆਰੀ ਸਿੱਖਿਆ ਪ੍ਰਤੀ ਦ੍ਰਿੜ੍ਹ ਵਚਨਬੱਧਤਾ ਦਾ ਪ੍ਰਤੀਕ ਹੈ। ਇਸ ਮੌਕੇ ਸਕੂਲ ਦੀ ਪ੍ਰੈਜ਼ੀਡੈਂਟ ਸਲੋਨੀ ਗੁਲਾਟੀ , ਮੈਨੇਜਰ ਸੁਸ਼ੀਲ ਮਿਸ਼ਰਾ ਤੇ ਪ੍ਰਿੰਸੀਪਲ ਡਾ. ਮੀਨਾਕਸ਼ੀ ਸੂਦ ਨੇ ਗੌਰਵ ਗੁਲਾਟੀ ਨੂੰ ਵਧਾਈ ਦਿੱਤੀ। ਉਨ੍ਹਾਂ ਵਿਸ਼ਵਾਸ ਦਿਵਾਇਆ ਕਿ ਸਕੂਲ ਆਉਣ ਵਾਲੇ ਸਮੇਂ ਵਿਚ ਵੀ ਗੁਣਵੱਤਾ ਭਰਪੂਰ ਸਿੱਖਿਆ ਤੇ ਵਿਦਿਆਰਥੀਆਂ ਦੇ ਸੁਨਹਿਰੀ ਭਵਿੱਖ ਲਈ ਇਸੇ ਤਰ੍ਹਾਂ ਪੂਰੀ ਤਨਦੇਹੀ ਨਾਲ ਕੰਮ ਕਰਦਾ ਰਹੇ। ਸਨਮਾਨ ਪ੍ਰਾਪਤ ਕਰਨ ਉਪਰੰਤ ਮੈਨੇਜਿੰਗ ਡਾਇਰੈਕਟਰ ਗੌਰਵ ਗੁਲਾਟੀ ਨੇ ਇਹ ਐਵਾਰਡ ਸਕੂਲ ਦੇ ਮਿਹਨਤਕਸ਼ ਅਧਿਆਪਕਾਂ, ਹੋਣਹਾਰ ਵਿਦਿਆਰਥੀਆਂ, ਵਿਸ਼ਵਾਸਯੋਗ ਮਾਪਿਆਂ ਤੇ ਸਮੂਹ ਸਟਾਫ਼ ਨੂੰ ਸਮਰਪਿਤ ਕੀਤਾ। ਉਨ੍ਹਾਂ ਆਖਿਆ ਕਿ ਇਹ ਸਨਮਾਨ ਉਨ੍ਹਾਂ ਨੂੰ ਸਿੱਖਿਆ ਅਤੇ ਲੋਕ ਭਲਾਈ ਦੇ ਕਾਰਜਾਂ ਵਿਚ ਹੋਰ ਵੀ ਵੱਡੇ ਸਮਰਪਣ ਨਾਲ ਸੇਵਾ ਕਰਨ ਦੀ ਪ੍ਰੇਰਣਾ ਦੇਵੇਗਾ। ਇਹ ਪ੍ਰਾਪਤੀ ਇਸ ਗੱਲ ਦਾ ਪੁਖ਼ਤਾ ਪ੍ਰਮਾਣ ਹੈ ਕਿ ਬੁਲੰਦ ਸੋਚ, ਮਜ਼ਬੂਤ ਇੱਛਾ-ਸ਼ਕਤੀ ਅਤੇ ਨਿਰੰਤਰ ਮਿਹਨਤ ਨਾਲ ਹਰ ਟੀਚਾ ਸਰ ਕੀਤਾ ਜਾ ਸਕਦਾ ਹੈ। ਟੈਗੋਰ ਇੰਟਰਨੈਸ਼ਨਲ ਸਕੂਲ ਆਉਣ ਵਾਲੇ ਸਮੇਂ ਵਿਚ ਵੀ ਸਿੱਖਿਆ ਦੇ ਖੇਤਰ ਵਿਚ ਉੱਤਮਤਾ ਦੇ ਨਵੇਂ ਕੀਰਤੀਮਾਨ ਸਥਾਪਿਤ ਕਰਕੇ ਪੰਜਾਬ ਸੂਬੇ ਦਾ ਨਾਂਅ ਪੂਰੇ ਦੇਸ਼ ਵਿਚ ਰੌਸ਼ਨ ਕਰਦਾ ਰਹੇਗਾ।