ਜ਼ੋਨਲ ਸਕੂਲ ਖੇਡਾਂ ਦੇ ਫੁੱਟਬਾਲ ਮੁਕਾਬਲੇ ਟਿੱਬਾ ਨੰਗਲ ਵਿਖੇ ਸ਼ਾਨੋ ਸ਼ੌਕਤ ਨਾਲ ਕਰਵਾਏ
ਨੂਰਪੁਰ ਬੇਦੀ, 1 ਅਗਸਤ (ਹਰਦੀਪ ਸਿੰਘ ਢੀਂਡਸਾ)- ਤਖ਼ਤਗੜ੍ਹ ਜ਼ੋਨ ਨਾਲ ਸਬੰਧਿਤ ਵੱਖ ਵੱਖ ਸਕੂਲਾਂ ਦੇ ਵਿਦਿਆਰਥੀਆਂ ਦੇ ਅੰਡਰ 14 ਸਾਲ ਵਰਗ ਦੇ ਫੁੱਟਬਾਲ ਮੁਕਾਬਲੇ ਭੂਰੀਵਾਲੇ ਕਾਲਜ ਟਿੱਬਾ ਨੰਗਲ ਵਿਖੇ ਕਰਵਾਏ ਗਏ । ਜ਼ੋਨਲ ਪ੍ਰਧਾਨ ਪ੍ਰਿੰਸੀਪਲ ਵਰਿੰਦਰ ਸ਼ਰਮਾ ਅਤੇ ਜ਼ੋਨਲ ਸਕੱਤਰ ਗੁਰਵਿੰਦਰ ਸਿੰਘ ਸਸਕੌਰ ਦੀ ਅਗਵਾਈ ਹੇਠ ਹੋਏ ਮੁਕਾਬਲਿਆਂ ਦੌਰਾਨ ਵੱਖ-ਵੱਖ ਸਕੂਲਾਂ ਦੀਆਂ ਟੀਮਾਂ ਨੇ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕੀਤਾ।
ਨੂਰਪੁਰ ਬੇਦੀ, 1 ਅਗਸਤ (ਹਰਦੀਪ ਸਿੰਘ ਢੀਂਡਸਾ)- ਤਖ਼ਤਗੜ੍ਹ ਜ਼ੋਨ ਨਾਲ ਸਬੰਧਿਤ ਵੱਖ ਵੱਖ ਸਕੂਲਾਂ ਦੇ ਵਿਦਿਆਰਥੀਆਂ ਦੇ ਅੰਡਰ 14 ਸਾਲ ਵਰਗ ਦੇ ਫੁੱਟਬਾਲ ਮੁਕਾਬਲੇ ਭੂਰੀਵਾਲੇ ਕਾਲਜ ਟਿੱਬਾ ਨੰਗਲ ਵਿਖੇ ਕਰਵਾਏ ਗਏ । ਜ਼ੋਨਲ ਪ੍ਰਧਾਨ ਪ੍ਰਿੰਸੀਪਲ ਵਰਿੰਦਰ ਸ਼ਰਮਾ ਅਤੇ ਜ਼ੋਨਲ ਸਕੱਤਰ ਗੁਰਵਿੰਦਰ ਸਿੰਘ ਸਸਕੌਰ ਦੀ ਅਗਵਾਈ ਹੇਠ ਹੋਏ ਮੁਕਾਬਲਿਆਂ ਦੌਰਾਨ ਵੱਖ-ਵੱਖ ਸਕੂਲਾਂ ਦੀਆਂ ਟੀਮਾਂ ਨੇ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕੀਤਾ। ਜਾਣਕਾਰੀ ਦਿੰਦਿਆਂ ਕਨਵੀਨਰ ਸਤਨਾਮ ਸਿੰਘ ਅਤੇ ਉਪ ਕਨਵੀਨਰ ਜਗਜੀਤ ਸਿੰਘ ਨੇ ਦੱਸਿਆ ਕਿ ਪਹਿਲੇ ਦੌਰ ਦੇ ਮੈਚਾਂ ਵਿਚ ਟਿੱਬਾ ਨੰਗਲ ਸਕੂਲ ਦੀ ਟੀਮ ਨੇ ਬਾਲੇਵਾਲ ਨੂੰ ਹਰਾਇਆ। ਟਿੱਬਾ ਟੱਪਰੀਆਂ ਦੀ ਟੀਮ ਨੇ ਬਜਰੂੜ ਨੂੰ ਮਾਤ ਦਿੱਤੀ, ਜਦਕਿ ਮਧੂਵਨ ਵਾਟਿਕਾ ਸਕੂਲ ਨੇ ਟਿੱਬਾ ਨੰਗਲ ਪਬਲਿਕ ਸਕੂਲ ਨੂੰ ਹਰਾ ਕੇ ਅਗਲੇ ਗੇੜ ਵਿਚ ਪ੍ਰਵੇਸ਼ ਕੀਤਾ। ਇੱਕ ਹੋਰ ਮੈਚ ਵਿਚ ਗੁਰੂ ਰਾਮ ਰਾਏ ਸਕੂਲ ਨੇ ਬਜਰੂੜ ਨੂੰ ਅਤੇ ਦੇਵ ਸਕੂਲ ਨੇ ਟਿੱਬਾ ਟੱਪਰੀਆਂ ਨੂੰ ਹਰਾ ਕੇ ਜਿੱਤ ਦਰਜ ਕੀਤੀ। ਇਸ ਤੋਂ ਬਾਅਦ ਸੈਮੀਫਾਈਨਲ ਮੁਕਾਬਲਾ ਟਿੱਬਾ ਟੱਪਰੀਆਂ ਅਤੇ ਗੁਰੂ ਰਾਮ ਰਾਏ ਸਕੂਲ ਵਿਚਕਾਰ ਖੇਡਿਆ ਗਿਆ, ਜਿਸ ਵਿਚ ਦੋਵਾਂ ਟੀਮਾਂ ਨੇ ਬਿਹਤਰੀਨ ਖੇਡ ਦਾ ਪ੍ਰਦਰਸ਼ਨ ਕਰਕੇ ਦਰਸ਼ਕਾਂ ਦੀਆਂ ਖ਼ੂਬ ਤਾਲੀਆਂ ਵੱਟੀਆਂ। ਇਸ ਮੌਕੇ ਜ਼ੋਨਲ ਪ੍ਰਧਾਨ ਪ੍ਰਿੰਸੀਪਲ ਵਰਿੰਦਰ ਸ਼ਰਮਾ ਅਤੇ ਜ਼ੋਨਲ ਸਕੱਤਰ ਗੁਰਵਿੰਦਰ ਸਿੰਘ ਸਸਕੌਰ ਨੇ ਖਿਡਾਰੀਆਂ ਨੂੰ ਖੇਡ ਭਾਵਨਾ ਨਾਲ ਖੇਡਣ ਲਈ ਪ੍ਰੇਰਿਤ ਕੀਤਾ।