ਸਬਜ਼ੀ ਮੰਡੀ ’ਚੋਂ ਆੜ੍ਹਤੀਏ ਦੇ ਢਾਈ ਲੱਖ ਰੁਪਏ ਚੋਰੀ
ਸੜਕ ਹਾਦਸੇ ਵਿਚ ਇਕ ਦੀ ਮੌਤ
ਪਟਿਆਲਾ, 1 ਅਗਸਤ (ਗੁਰਵਿੰਦਰ ਸਿੰਘ ਔਲਖ)-ਸਬਜੀ ਮੰਡੀ ਸਨੌਰ ਵਿਚੋਂ ਅਣਪਛਾਤੇ ਵਿਅਕਤੀਆਂ ਵਲੋਂ ਢਾਈ ਲੱਖ ਰੁਪਏ ਚੋਰੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਇਸ ਸੰਬੰਧੀ ਥਾਣਾ ਸਦਰ ਦੀ ਪੁਲਿਸ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਜਗਜੀਤ ਸਿੰਘ ਦੀ ਮੰਡੀ ਵਿਚ ਮੋਤੀ ਫਰੂਟ ਏਜੰਸੀ ਨਾਮਕ ਆੜ੍ਹਤੀ ਦੀ ਦੁਕਾਨ ਕਰਦਾ ਹੈ। ਪੁਲਿਸ ਨੇ ਦੱਸਿਆ ਕਿ ਜਦੋਂ ਜਗਜੀਤ ਸਿੰਘ ਪਿਆਜ ਦੀ ਵਿਕਰੀ ਦਾ ਕੰਡਾ ਕਰਵਾ ਰਿਹਾ ਸੀ ਤਾਂ ਉਸ ਨੇ ਆਪਣਾ ਪੈਸਿਆਂ ਵਾਲਾ ਬੈਗ ਮੇਜ ’ਤੇ ਰੱਖ ਦਿੱਤਾ ਅਤੇ ਆਪਣੇ ਕੰਮ ਵਿਚ ਰੁਝ ਗਿਆ।
ਪਟਿਆਲਾ, 1 ਅਗਸਤ (ਗੁਰਵਿੰਦਰ ਸਿੰਘ ਔਲਖ)-ਸਬਜੀ ਮੰਡੀ ਸਨੌਰ ਵਿਚੋਂ ਅਣਪਛਾਤੇ ਵਿਅਕਤੀਆਂ ਵਲੋਂ ਢਾਈ ਲੱਖ ਰੁਪਏ ਚੋਰੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਇਸ ਸੰਬੰਧੀ ਥਾਣਾ ਸਦਰ ਦੀ ਪੁਲਿਸ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਜਗਜੀਤ ਸਿੰਘ ਦੀ ਮੰਡੀ ਵਿਚ ਮੋਤੀ ਫਰੂਟ ਏਜੰਸੀ ਨਾਮਕ ਆੜ੍ਹਤੀ ਦੀ ਦੁਕਾਨ ਕਰਦਾ ਹੈ। ਪੁਲਿਸ ਨੇ ਦੱਸਿਆ ਕਿ ਜਦੋਂ ਜਗਜੀਤ ਸਿੰਘ ਪਿਆਜ ਦੀ ਵਿਕਰੀ ਦਾ ਕੰਡਾ ਕਰਵਾ ਰਿਹਾ ਸੀ ਤਾਂ ਉਸ ਨੇ ਆਪਣਾ ਪੈਸਿਆਂ ਵਾਲਾ ਬੈਗ ਮੇਜ ’ਤੇ ਰੱਖ ਦਿੱਤਾ ਅਤੇ ਆਪਣੇ ਕੰਮ ਵਿਚ ਰੁਝ ਗਿਆ। ਉਸ ਸਮੇਂ ਦੋ ਵਿਅਕਤੀ ਜੋ ਇਕ ਪਾਸੇ ਬੈਠੇ ਸਨ, ਨੇ ਮੌਕਾ ਦਾ ਫਾਇਦਾ ਉਠਾ ਕੇ ਪੈਸਿਆ ਵਾਲਾ ਬੈਗ ਚੁੱਕ ਲਿਆ ਜਿਸ ਵਿਚ ਢਾਈ ਲੱਖ ਰੁਪਏ ਸਨ। ਇਹ ਸਾਰੀ ਘਟਨਾ ਸੀ. ਸੀ. ਟੀ. ਵੀ. ਕੈਮਰਿਆਂ ਵਿਚ ਵੀ ਕੈਦ ਹੋ ਗਈ। ਜਿਸ ’ਤੇ ਪੁਲਿਸ ਵਲੋਂ ਦੋ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਹੈ।