ਸੀਨੀਅਰ ਸਿਟੀਜ਼ਨ ਤੇ ਪੈਨਸ਼ਨਰ ਵੈਲਫੇਅਰ ਐਸੋਸੀਏਸ਼ਨ ਦੀ ਮਹੀਨਾਵਾਰ ਮੀਟਿੰਗ
ਅਮਲੋਹ, 2 ਅਗਸਤ (ਕੇਵਲ ਸਿੰਘ)-ਸੀਨੀਅਰ ਸਿਟੀਜ਼ਨ ਤੇ ਪੈਨਸ਼ਨਰ ਵੈਲਫੇਅਰ ਐਸੋਸੀਏਸ਼ਨ ਦੀ ਮਹੀਨਾਵਾਰ ਮੀਟਿੰਗ ਅਮਲੋਹ ਵਿਖੇ ਰੋਸ਼ਨ ਲਾਲ ਸੂਦ ਦੀ ਪ੍ਰਧਾਨਗੀ ਹੇਠ ਹੋਈ। ਇਸ ਮੌਕੇ ਜਨਰਲ ਸਕੱਤਰ ਦਰਸ਼ਨ ਸਿੰਘ ਸਲਾਣੀ ਨੇ 15 ਅਗਸਤ ਤੇ ਪੈਗ਼ੰਬਰ ਹਜ਼ਰਤ ਮੁਹੰਮਦ ਸਾਹਿਬ ਬਾਰੇ ਭਰਪੂਰ ਜਾਣਕਾਰੀ ਦਿੰਦਿਆਂ ਮੀਟਿੰਗ ਦੀ ਸ਼ੁਰੂਆਤ ਕੀਤੀ।
ਅਮਲੋਹ, 2 ਅਗਸਤ (ਕੇਵਲ ਸਿੰਘ)-ਸੀਨੀਅਰ ਸਿਟੀਜ਼ਨ ਤੇ ਪੈਨਸ਼ਨਰ ਵੈਲਫੇਅਰ ਐਸੋਸੀਏਸ਼ਨ ਦੀ ਮਹੀਨਾਵਾਰ ਮੀਟਿੰਗ ਅਮਲੋਹ ਵਿਖੇ ਰੋਸ਼ਨ ਲਾਲ ਸੂਦ ਦੀ ਪ੍ਰਧਾਨਗੀ ਹੇਠ ਹੋਈ। ਇਸ ਮੌਕੇ ਜਨਰਲ ਸਕੱਤਰ ਦਰਸ਼ਨ ਸਿੰਘ ਸਲਾਣੀ ਨੇ 15 ਅਗਸਤ ਤੇ ਪੈਗ਼ੰਬਰ ਹਜ਼ਰਤ ਮੁਹੰਮਦ ਸਾਹਿਬ ਬਾਰੇ ਭਰਪੂਰ ਜਾਣਕਾਰੀ ਦਿੰਦਿਆਂ ਮੀਟਿੰਗ ਦੀ ਸ਼ੁਰੂਆਤ ਕੀਤੀ। ਸਭਾ ਦੇ ਮੈਂਬਰ ਡਾ. ਸ਼ਮਸ਼ੇਰ ਚੰਦ ਦੇ ਦਿਹਾਂਤ ਹੋਣ ਕਾਰਨ ਸ਼ਰਧਾਂਜਲੀ ਭੇਟ ਕੀਤੀ ਗਈ। ਮਾਂਗੇ ਰਾਮ ਨੇ ਪੰਜਾਬ ਸਰਕਾਰ ਦੀ ਨਿਖੇਧੀ ਕਰਦਿਆਂ ਕਿਹਾ ਕਿ ਪੰਜਾਬ ਦੇ ਇਤਿਹਾਸ ਵਿਚ ਇਹ ਪਹਿਲੀ ਸਰਕਾਰ ਹੈ, ਜਿਸ ਨੇ ਮੁਲਾਜ਼ਮਾਂ ਦੇ ਹੱਕ ਖੋਹਣ ਲਈ ਪੂਰਾ ਜ਼ੋਰ ਲਾਇਆ ਹੋਇਆ ਹੈ। ਅਮਰ ਸਿੰਘ ਬਿਲਿੰਗ ਨੇ 7 ਅਗਸਤ ਨੂੰ ਚੰਡੀਗੜ੍ਹ ਵਿਖੇ ਹੋ ਰਹੀ ਮਹਾਂ ਰੈਲੀ ਵਿਚ ਵੱਧ ਚੜ੍ਹ ਕੇ ਹਿੱਸਾ ਲੈਣ ਦੀ ਅਪੀਲ ਕੀਤੀ। ਬਲਬੀਰ ਸਿੰਘ ਮੁੱਲਾਂਪੁਰ ਨੇ ਸਮਾਜ ਵਿਚ ਹੋ ਰਹੀ ਲੁੱਟ-ਖਸੁੱਟ, ਅਸਮਾਨਤਾ, ਚੋਰੀ ਤੇ ਮਹਿੰਗਾਈ ਬਾਰੇ ਗੀਤ ਪੇਸ਼ ਕਰਕੇ ਖ਼ੂਬ ਵਾਹ-ਵਾਹ ਖੱਟੀ। ਅਮਰਜੀਤ ਗਰੇਵਾਲ ਨੇ ਆਮਦਨ ਤੇ ਖ਼ਰਚ ਦਾ ਮਹੀਨਾਵਾਰ ਵੇਰਵਾ ਪੇਸ਼ ਕੀਤਾ। ਇਸ ਮੌਕੇ ਲੈਕਚਰਾਰ ਬੰਤ ਸਿੰਘ ਤੇ ਚਰਨਜੀਤ ਮਾਜਰੀ ਦਾ ਵਿਸ਼ੇਸ਼ ਸਨਮਾਨ ਕੀਤਾ। ਪ੍ਰਧਾਨ ਰੌਸ਼ਨ ਸੂਦ ਨੇ ਪ੍ਰਸ਼ਾਸਨ ਵਲੋਂ ਸਭਾ ਨੂੰ ਕਮਰਾ ਨਾ ਦੇਣ ਦੀ ਨਿਖੇਧੀ ਕੀਤੀ। ਉਨ੍ਹਾਂ ਵਲੋਂ ਪੰਜਾਬ ਸਰਕਾਰ ਵਲੋਂ ਕੀਤੇ ਜਾ ਰਹੇ ਜਨਤਾ ’ਤੇ ਲਾਠੀਚਾਰਜ, ਅੱਥਰੂ ਗੈੱਸ ਤੇ ਜਲ ਤੋਪਾਂ ਦੀ ਵਰਤੋਂ ਦੀ ਸਖ਼ਤ ਨਿੰਦਾ ਕੀਤੀ ਗਈ। ਇਸ ਮੌਕੇ ਮੱਘਰ ਸਿੰਘ ਸਲਾਣਾ, ਗੁਰਮਿੰਦਰ ਸਿੰਘ ਕਾਨੂੰਗੋ, ਰਾਮ ਸਰੂਪ, ਸੁਰਜੀਤ ਸਿੰਘ, ਕੌਰ ਸਿੰਘ, ਜੋਰਾ ਸਿੰਘ ਗਿੱਲ, ਦੇਵਰਾਜ, ਸ਼ੇਰ ਸਿੰਘ, ਕਰਨੈਲ ਸਿੰਘ, ਭੀਮ ਸਿੰਘ, ਨਰਿੰਦਰ ਸਿੰਘ, ਮਹਿੰਦਰ ਸਿੰਘ, ਜੱਗਾ ਸਿੰਘ, ਜਗਦੀਸ਼ ਸਿੰਘ, ਬੀਰ ਸਿੰਘ, ਇੰਦਰਜੀਤ ਤੇ ਡਬਲ ਸਿੰਘ ਆਦਿ ਹਾਜ਼ਰ ਸਨ।