03-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-08-2026

ਸ੍ਰੀ ਗੁਰੂ ਨਾਨਕ ਦੇਵ ਅਕੈਡਮੀ ਕੰਡਿਆਲ ’ਚ ਮਨਾਇਆ ਤੀਆਂ ਦਾ ਤਿਉਹਾਰ

ਬਟਾਲਾ, 2 ਅਗਸਤ (ਹਰਦੇਵ ਸਿੰਘ ਸੰਧੂ)-ਸ੍ਰੀ ਗੁਰੂ ਨਾਨਕ ਦੇਵ ਅਕੈਡਮੀ ਕੰਡਿਆਲ ਵਿਖੇ ਤੀਆਂ ਦਾ ਤਿਉਹਾਰ ਧੂਮ ਧਾਮ ਨਾਲ ਮਨਾਇਆ। ਸਕੂਲ ਐਮ.

Ad Position 21
No active advertisement
ਸੋਮਵਾਰ, 3 ਅਗਸਤ, 2026 03-08-2026
ਬਟਾਲਾ, 2 ਅਗਸਤ (ਹਰਦੇਵ ਸਿੰਘ ਸੰਧੂ)-ਸ੍ਰੀ ਗੁਰੂ ਨਾਨਕ ਦੇਵ ਅਕੈਡਮੀ ਕੰਡਿਆਲ ਵਿਖੇ ਤੀਆਂ ਦਾ ਤਿਉਹਾਰ ਧੂਮ ਧਾਮ ਨਾਲ ਮਨਾਇਆ। ਸਕੂਲ ਐਮ. ਡੀ. ਰਜਿੰਦਰ ਸਿੰਘ ਰੰਧਾਵਾ ਨੇ ਦੱਸਿਆ ਕਿ ਪ੍ਰੋਗਰਾਮ ਦੀ ਆਰੰਭਤਾ ਪੰਜਾਬੀ ਲੋਕ ਗੀਤਾਂ ਨਾਲ ਕੀਤੀ ਗਈ। ਉਪਰੰਤ ਭੰਗੜਾ, ਗਿੱਧਾ, ਕਿਕਲੀ ਤੇ ਪੀਘਾਂ ਝੂਟ ਕੇ ਵਿਦਿਆਰਥੀਆਂ ਨੇ ਖੂਬ ਆਨੰਦ ਮਾਣਿਆ। ਉਨ੍ਹਾਂ ਹੋਰ ਦੱਸਿਆ ਕਿ ਵੱਖਰੀਆਂ ਵੱਖਰੀਆਂ ਜਮਾਤਾਂ ਦੀਆਂ 10 ਵਿਦਿਆਰਥਣਾਂ ਨੇ ਮਿਸ ਤੀਜ ਮੁਕਾਬਲਿਆਂ ’ਚ ਭਾਗ ਲਿਆ। ਵੱਖ-ਵੱਖ ਮੁਕਾਬਲਿਆਂ ’ਚ ਨਿਕਲ ਕੇ 10ਵੀਂ ਜਮਾਤ ਦੀ ਜਪਨੀਤ ਕੌਰ ਨੂੰ ਮਿਸ ਤੀਜ ਐਲਾਨਿਆ ਗਿਆ। ਪ੍ਰਿੰ. ਅਮਨਦੀਪ ਕੌਰ ਰੰਧਾਵਾ ਨੇ ਜਪਨੀਤ ਕੌਰ ਨੂੰ ਮਿਸ ਤੀਜ ਵਜੋਂ ਸਨਮਾਨਿਤਾ ਕੀਤਾ। ਪ੍ਰਿੰ. ਰੰਧਾਵਾ ਨੇ ਵਿਦਿਆਰਥਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਤਿਉਹਾਰ ਕੇਵਲ ਮਨੋਰੰਜਨ ਦਾ ਸਾਧਨ ਨਹੀ ਸਗੋਂ ਪੰਜਾਬੀ ਸੱਭਿਆਚਾਰ, ਆਪਸੀ ਪਿਆਰ ਤੇ ਭਾਈਚਾਰੇ ਨੂੰ ਮਜਬੂਤ ਕਰਨ ਦਾ ਮਹੱਤਵਪੂਰਨ ਮੌਕਾ ਹੈ।
Ad Position 22
No active advertisement
ਪਿਛਲੀ ਖ਼ਬਰ ਬਿਜਲੀ ਮੀਟਰਾਂ ਦੀ ਅਲਮਾਰੀ ਦੀ ਖਸਤਾ ਹਾਲਤ ਕਾਰਨ ਲੋਕ ਪ੍ਰੇਸ਼ਾਨ ਅਗਲੀ ਖ਼ਬਰ ਸੀਨੀਅਰ ਸਿਟੀਜ਼ਨ ਤੇ ਪੈਨਸ਼ਨਰ ਵੈਲਫੇਅਰ ਐਸੋਸੀਏਸ਼ਨ ਦੀ ਮਹੀਨਾਵਾਰ ਮੀਟਿੰਗ
Ad Position 24
No active advertisement