ਜਨਤਕ ਪਾਰਕ ’ਤੇ ਕਬਜ਼ਾ ਕਿਸੇ ਵੀ ਕੀਮਤ ’ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ-ਪ੍ਰੋ. ਸੁਮੇਰ ਸਿੰਘ ਸੀੜਾ
ਪਟਿਆਲਾ, 2 ਅਗਸਤ (ਮਨਦੀਪ ਸਿੰਘ ਖਰੌੜ)-ਸ਼ਹਿਰ ਦੇ ਪੋਸ਼ ਇਲਾਕੇ ਮਾਡਲ ਟਾਊਨ ਵਿਖੇ ਪਾਰਕ ਦੀ ਥਾਂ ’ਤੇ ਬਣੇ ਇਕ ਕੈਫੇ ਹਾਊਸ ਦੇ ਖ਼ਿਲਾਫ਼ ਸਮਾਜ ਸੇਵਕ ਪ੍ਰੋ. ਸੁਮੇਰ ਸਿੰਘ ਸੀੜਾ ਮੀਡੀਆ ਦੇ ਸਾਹਮਣੇ ਆਏ ਅਤੇ ਕਿਹਾ ਕਿ ਇਸ ਜਨਤਕ ਪਾਰਕ ਹੈ ਤੇ ਜੇਕਰ ਇਸ ਨੂੰ ਨਗਰ ਨਿਗਮ ਵਲੋਂ ਲੀਜ਼ ’ਤੇ ਦਿੱਤਾ ਗਿਆ ਹੈ ਤਾਂ ਉਹ ਵੀ ਗਲਤ ਹੈ ਕਿਉਂਕਿ ਮਾਡਲ ਟਾਊਨ ਇਕ ਪਲਾਨਡ ਇਲਾਕਾ ਹੈ।
ਪਟਿਆਲਾ, 2 ਅਗਸਤ (ਮਨਦੀਪ ਸਿੰਘ ਖਰੌੜ)-ਸ਼ਹਿਰ ਦੇ ਪੋਸ਼ ਇਲਾਕੇ ਮਾਡਲ ਟਾਊਨ ਵਿਖੇ ਪਾਰਕ ਦੀ ਥਾਂ ’ਤੇ ਬਣੇ ਇਕ ਕੈਫੇ ਹਾਊਸ ਦੇ ਖ਼ਿਲਾਫ਼ ਸਮਾਜ ਸੇਵਕ ਪ੍ਰੋ. ਸੁਮੇਰ ਸਿੰਘ ਸੀੜਾ ਮੀਡੀਆ ਦੇ ਸਾਹਮਣੇ ਆਏ ਅਤੇ ਕਿਹਾ ਕਿ ਇਸ ਜਨਤਕ ਪਾਰਕ ਹੈ ਤੇ ਜੇਕਰ ਇਸ ਨੂੰ ਨਗਰ ਨਿਗਮ ਵਲੋਂ ਲੀਜ਼ ’ਤੇ ਦਿੱਤਾ ਗਿਆ ਹੈ ਤਾਂ ਉਹ ਵੀ ਗਲਤ ਹੈ ਕਿਉਂਕਿ ਮਾਡਲ ਟਾਊਨ ਇਕ ਪਲਾਨਡ ਇਲਾਕਾ ਹੈ। ਜਿਸ ਵਿਚ ਪਹਿਲਾਂ ਰਿਹਾਇਸ਼ੀ ਤੇ ਕਮਰਸ਼ੀਅਲ ਥਾਵਾਂ ਨੂੰ ਅਲੱਗ ਅਲੱਗ ਕਰਕੇ ਬਣਾਇਆ ਗਿਆ ਹੁੰਦਾ ਹੈ ਅਤੇ ਪਾਰਕ ਆਸ-ਪਾਸ ਦੇ ਘਰਾਂ ਦੇ ਲਈ ਅਤੇ ਆਮ ਲੋਕਾਂ ਦੇ ਲਈ ਛੱਡਿਆ ਜਾਂਦਾ ਹੈ ਪਰ ਇਸ ਤਰ੍ਹਾਂ ਜਨਤਕ ਪਾਰਕ ਨੂੰ ਲੀਜ਼ ’ਤੇ ਨਹੀਂ ਦਿੱਤਾ ਜਾ ਸਕਦਾ। ਦੂਜਾ ਜਿਹੜੀ ਵੀ ਕਮਰਸ਼ੀਅਲ ਥਾਂ ਹੁੰਦੀ ਹੈ, ਉਥੇ ਪਾਰਕਿੰਗ ਲਈ ਥਾਂ ਬਣੀ ਹੁੰਦੀ ਹੈ ਤੇ ਉਥੇ ਆਉਣ ਵਾਲੇ ਲੋਕ ਪਾਰਕਿੰਗ ਵਿਚ ਆਪਣੇ ਵਾਹਨ ਪਾਰਕ ਕਰਦੇ ਹਨ ਅਤੇ ਨਿਰਧਾਰਤ ਥਾਂ ’ਤੇ ਜਾਂਦੇ ਹਨ ਪਰ ਇਥੇ ਜਨਤਕ ਪਾਰਕ ਨੂੰ ਲੀਜ਼ ’ਤੇ ਦਿੱਤਾ ਗਿਆ ਹੈ ਅਤੇ ਇਥੇ ਆਉਣ ਵਾਲੇ ਲੋਕਾਂ ਦੇ ਘਰਾਂ ਦੇ ਅੱਗੇ ਆਪਣੀਆਂ ਗੱਡੀਆਂ ਪਾਰਕ ਕਰਦੇ ਹਨ। ਇਸ ਥਾਂ ’ਤੇ ਲੋਕਾਂ ਨੇ ਮਹਿੰਗੇ ਰੇਟਾਂ ’ਤੇ ਇਸ ਲਈ ਘਰ ਲਏ ਸਨ ਕਿ ਘੱਟੋ ਘੱਟ ਸਕੂਨ ਨਾਲ ਰਹਿ ਸਕਣ ਪਰ ਇਥੇ ਨਗਰ ਨਿਗਮ ਵਲੋਂ ਖੁਲ੍ਹੇਆਮ ਹੀ ਆਪਣੇ ਹਿਤਾਂ ਦੇ ਲਈ ਜਨਤਕ ਪਾਰਕ ਨੂੰ ਲੀਜ਼ ’ਤੇ ਦੇ ਦਿੱਤਾ। ਪ੍ਰੋ. ਸੀੜਾ ਨੇ ਕਿਹਾ ਕਿ ਦੂਜਾ ਇਸ ਦੀ ਲੀਜ਼ ਨੂੰ ਵੀ ਜਨਤਕ ਕੀਤਾ ਜਾਵੇਗਾ ਕਿ ਆਖਰ ਕਿੰਨੀ ਲੀਜ਼ ’ਤੇ ਲੈ ਕੇ ਐਨੀ ਪ੍ਰਾਈਮ ਲੈਂਡ ਨੂੰ ਲੀਜ਼ ’ਤੇ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਦੀ ਵਿਜੀਲੈਂਸ ਜਾਂਚ ਹੋਣੀ ਚਾਹੀਦੀ ਹੈ। ਇਸ ਦੌਰਾਨ ਆਸ ਪਾਸ ਰਹਿਣ ਵਾਲੇ ਲੋਕ ਵੀ ਅੱਗੇ ਆਏ ਅਤੇ ਉਨ੍ਹਾਂ ਨੇ ਵੀ ਨਗਰ ਨਿਗਮ ਵਲੋਂ ਇਸ ਥਾਂ ਨੂੰ ਲੀਜ਼ ’ਤੇ ਦੇਣ ਦਾ ਵਿਰੋਧ ਕੀਤਾ। ਪ੍ਰੋ. ਸੁਮੇਰ ਸਿੰਘ ਸੀੜਾ ਨੇ ਦੱਸਿਆ ਕਿ ਸੋਮਵਾਰ ਨੂੰ ਉਹ ਇਸ ਮਾਮਲੇ ’ਚ ਨਗਰ ਨਿਗਮ ਦੀ ਕਮਿਸ਼ਨਰ ਮੈਡਮ ਪੂਜਾ ਸਿਆਲ ਨੂੰ ਮਿਲਣਗੇ ਅਤੇ ਸਾਰੀ ਸਥਿਤੀ ਬਾਰੇ ਜਾਣੂ ਕਰਵਾਉਣਗੇ।