03-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-08-2026

ਸੀਨੀਅਰ ਸਿਟੀਜ਼ਨ ਕੌਂਸਲ (ਹੋਮ) ਵਲੋਂ ਮਹੀਨਾਵਾਰ ਮੀਟਿੰਗ

ਸਮਾਣਾ, 2 ਅਗਸਤ (ਹਰਵਿੰਦਰ ਸਿੰਘ ਟੋਨੀ)-ਸੀਨੀਅਰ ਸਿਟੀਜ਼ਨ ਕੌਂਸਲ (ਹੋਮ) ਸਮਾਣਾ ਦੀ ਮਹੀਨਾਵਾਰ ਮੀਟਿੰਗ ਸੰਸਥਾ ਪ੍ਰਧਾਨ ਆਸਾ ਨੰਦ ਟੁਲਾਨੀ ਦੀ ਪ੍ਰਧਾਨਗੀ ’ਚ ਸਤੀ ਮਾਤਾ ਮੰਦਰ ਧਰਮਸ਼ਾਲਾ ’ਚ ਹੋਈ। ਜਿਸ ਵਿਚ ਬਜ਼ੁਰਗਾਂ ਦੀ ਸਿਹਤ ਜਾਂਚ ਲਈ ਮਨੀਪਾਲ ਹਸਪਤਾਲ ਪਟਿਆਲਾ ਤੋਂ ਡਾ.

Ad Position 21
No active advertisement
ਪ੍ਰਧਾਨ ਸਰਬਜੀਤ ਸਿੰਘ ਝਿੰਜਰ ਮੁਲਾਕਾਤ ਤੋਂ ਬਾਅਦ ਨਾਲ ਲਖਵਿੰਦਰ ਸਿੰਘ ਲੱਖਾਂ, ਗੁਰਦੀਪ ਸਿੰਘ ਜ਼ਿਲ੍ਹਾ ਪ੍ਰਧਾਨ ਤੇ ਹੋਰ। ਅਜੀਤ ਤਸਵੀਰ 03-08-2026
ਸਮਾਣਾ, 2 ਅਗਸਤ (ਹਰਵਿੰਦਰ ਸਿੰਘ ਟੋਨੀ)-ਸੀਨੀਅਰ ਸਿਟੀਜ਼ਨ ਕੌਂਸਲ (ਹੋਮ) ਸਮਾਣਾ ਦੀ ਮਹੀਨਾਵਾਰ ਮੀਟਿੰਗ ਸੰਸਥਾ ਪ੍ਰਧਾਨ ਆਸਾ ਨੰਦ ਟੁਲਾਨੀ ਦੀ ਪ੍ਰਧਾਨਗੀ ’ਚ ਸਤੀ ਮਾਤਾ ਮੰਦਰ ਧਰਮਸ਼ਾਲਾ ’ਚ ਹੋਈ। ਜਿਸ ਵਿਚ ਬਜ਼ੁਰਗਾਂ ਦੀ ਸਿਹਤ ਜਾਂਚ ਲਈ ਮਨੀਪਾਲ ਹਸਪਤਾਲ ਪਟਿਆਲਾ ਤੋਂ ਡਾ. ਯੋਗੇਸ਼ ਗਰਗ (ਯੂਰੋਜੀ ਵਿਭਾਗ), ਡਾ. ਪਰਮਜੀਤ ਸਿੰਘ ਚਹਿਲ (ਅਰਥੋ), ਹੈੱਡ ਪ੍ਰਦੀਪ ਸ਼ਰਮਾ, ਮੈਨਜਰ ਜਾਕਿਰ ਹੁਸੈਨ ਨੇ ਉਚੇਚੇ ਤੌਰ ’ਤੇ ਸ਼ਮੂਲੀਅਤ ਕੀਤੀ। ਡਾਕਟਰਾਂ ਬਜੂਰਗਾਂ ਦਾ ਚੈਕਅੱਪ ਕੀਤਾ ਅਤੇ ਉਨ੍ਹਾਂ ਨੂੰ ਆਪਣੀ ਸਿਹਤ ਵੱਲ ਧਿਆਨ ਦੇਣ ਦੇ ਨਾਲ-ਨਾਲ ਖਾਣਪੀਣ ਅਤੇ ਪ੍ਰਹੇਜ ਕਰਨ ਲਈ ਪ੍ਰੇਰਿਆ। ਉਨਾਂ ਵਿਸ਼ਵਾਸ ਦਿਵਾਇਆ ਕਿ ਹਸਪਤਾਲ ਵਿਚ ਸੀਨੀ. ਸਿਟੀਜ਼ਨ ਨੂੰ ਹਰ ਕਿਸਮ ਦੀ ਸਹੂਲਤ ਪਹਿਲ ਦੇ ਅਧਾਰ ’ਤੇ ਦਿੱਤੀ ਜਾਵੇਗੀ। ਇਸ ਮੌਕੇ ਸੰਸਥਾ ਸਰਪ੍ਰਸਤ ਸੋਮ ਪ੍ਰਕਾਸ਼ ਤੇ ਸੈਕਟਰੀ ਸੁਰਿੰਦਰ ਗਰਗ ਵਲੋਂ ਡਾਕਟਰਾਂ ਦਾ ਧੰਨਵਾਦ ਕੀਤਾ। ਇਸ ਮੌਕੇ ਸੰਸਥਾ ਵਲੋਂ ਡਾਕਟਰਾਂ ਨੂੰ ਸਨਮਾਨ ਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ। ਮੀਟਿੰਗ ਵਿਚ ਨਵੇ ਬਣੇ ਨਗਰ ਕੌਂਸਲ ਪ੍ਰਧਾਨ ਕਪੂਰ ਚੰਦ ਬਾਂਸਲ, ਵਾਇਸ ਪ੍ਰਧਾਨ ਧਰਮਪਾਲ ਨਾਹਰ, ਕੌਂਸਲਰ ਜਗਤਾਰ ਸਿੰਘ ਸੰਧੂ, ਸੁਰਜੀਤ ਰਾਮ ਪੱਪੀ, ਜਤਿੰਦਰ ਹੈਪੀ ਢੀਂਗੜਾ, ਬ੍ਰਹਮਣ ਸਭਾ ਪ੍ਰਧਾਨ ਕੈਲਾਸ਼ ਸ਼ਰਮਾ, ਸਤੀ ਮਾਤਾ ਮੰਦਰ ਕਮੇਟੀ ਪ੍ਰਧਾਨ ਪਵਨ ਸਾਸ਼ਤਰੀ, ਰਮਨਦੀਪ ਸ਼ਰਮਾ ਨੂੰ ਗਿਫਟ ਦੇ ਕੇ ਸਨਮਾਨਿਤ ਵੀ ਕੀਤਾ। ਇਸ ਮੌਕੇ ਕਪੂਰ ਚੰਦ ਬਾਂਸਲ ਨੇ ਸੰਬੋਧਨ ਕਰਦਿਆਂ ਵਿਸ਼ਵਾਸ ਦਿੱਤਾ ਕਿ ਨਗਰ ਕੌਂਸਲ ਸਮਾਣਾ ਵਲੋਂ ਹਰ ਤਰ੍ਹਾਂ ਦੀ ਮਦਦ ਕੀਤੀ ਜਵੇਗੀ। ਪਵਨ ਸਾਸ਼ਤਰੀ ਨੇ ਸੀਨੀਅਰ ਸਿਟੀਜ਼ਨਾਂ ਨੂੰ ਭਰੋਸਾ ਦਿੱਤਾ ਕਿ ਸਤੀ ਮੰਦਰ ਧਰਮਸ਼ਾਲਾ ਤੁਹਾਡੇ ਲਈ ਹੈ, ਜਦੋਂ ਮਰਜ਼ੀ ਤੁਸੀ ਹਾਲ ਵਿਚ ਸਮਾਗਮ ਤੇ ਮੀਟਿੰਗਾਂ ਕਰ ਸਕਦੇ ਹੋ। ਇਸ ਮੌਕੇ ਕੌਂਸਲ ਦੇ ਅਹੁਦੇਦਾਰ ਤੇ ਮੈਂਬਰ ਸੁਭਾਸ਼ ਪੰਜਰਥ, ਬਾਰੂ ਰਾਮ ਗੋਇਲ, ਲਾਭ ਸਿੰਘ ਸਿੱਧੂ, ਜਗਦੀਸ਼ ਸ਼ਰਮਾ, ਰਾਜਿੰਦਰਪਾਲ, ਬਲਬੀਰ ਸਿੰਘ ਵੜੈਚ, ਪ੍ਰਿਤਪਾਲ ਸਿੰਘ ਸੰਧੂ, ਅਸ਼ੋਕ ਧੀਮਾਨ, ਨਛੱਤਰ ਸਿੰਘ, ਸੋਹਨ ਲਾਲ, ਸੀਤਾ ਰਾਮ ਗੁਪਤਾ, ਰਾਜ ਕਿਸ਼ਨ, ਰਾਮ ਕਿਸ਼ਨ ਨਿੰਰਕਾਰੀ, ਰਮੇਸ਼ ਕੁਮਾਰ, ਰਾਮ ਗੋਪਾਲ ਗਰਗ, ਚਮਨ ਲਾਲ ਧਨੇਠਾ, ਨਿਰਮਲਾ ਰਾਣੀ, ਰਾਧਾ ਕ੍ਰਿਸ਼ਨ, ਸੁਰਿੰਦਰਾ ਦੇਵੀ, ਲਾਭ ਕੌਰ, ਨਰੈਣ ਦਾਸ, ਰਾਜਿੰਦਰ ਸਿੰਘ, ਪ੍ਰਗਟ ਸਿੰਘ, ਰਾਜੇਸ਼ ਕੁਮਾਰ ਬਬਲੀ, ਰਾਜਿੰਦਰ ਪ੍ਰਸ਼ਾਦ ਆਦਿ ਵੀ ਮੌਜੂਦ ਰਹੇ।
Ad Position 22
No active advertisement
ਪਿਛਲੀ ਖ਼ਬਰ ਜੀ. ਬੀ. ਇੰਟਰਨੈਸ਼ਨਲ ਸਕੂਲ ਨੇ ਸੀ. ਬੀ. ਐਸ. ਈ. ਕਲੱਸਟਰ ਫੁੱਟਬਾਲ ਦਾ ਖ਼ਿਤਾਬ ਕੀਤਾ ਆਪਣੇ ਨਾਂਅ ਅਜਿਹੇ ਮੁਕਾਬਲੇ ਵਿਦ... ਅਗਲੀ ਖ਼ਬਰ ਜਨਤਕ ਪਾਰਕ ’ਤੇ ਕਬਜ਼ਾ ਕਿਸੇ ਵੀ ਕੀਮਤ ’ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ-ਪ੍ਰੋ. ਸੁਮੇਰ ਸਿੰਘ ਸੀੜਾ
Ad Position 24
No active advertisement