02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-08-2026

ਖ਼ਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਨੇ ਦੁਗਾਲ ਗਊਸ਼ਾਲਾ ਨੂੰ ਦਿੱਤਾ 50 ਲੱਖ ਦਾ ਚੈੱਕ ਸੰਤ ਨਰਾਇਣ ਮੁਨੀ ਤੇ ਕਰਨ ਸਿੰਘ ਡੀ. ਟੀ. ਓ. ਨੇ ਕੀਤਾ ਧੰਨਵਾਦ

ਪਾਤੜਾਂ, 2 ਅਗਸਤ (ਜਗਦੀਸ਼ ਸਿੰਘ ਕੰਬੋਜ)-ਪਟਿਆਲਾ ਜ਼ਿਲ੍ਹੇ ਦੇ ਪਿੰਡ ਦੁਗਾਲ ਦੀ ਸ੍ਰੀ ਰਾਮ ਗਊਸ਼ਾਲਾ ਵਿਚ ਅੱਗ ਲੱਗਣ ਨਾਲ ਨੁਕਸਾਨ ਹੋਇਆ ਸੀ ਉਸ ਸਮੇਂ ਪੁੱਜੇ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਇਸ ਗਊਸ਼ਾਲਾ ਨੂੰ 50 ਲੱਖ ਦੀ ਗਰਾਂਟ ਦਿੱਤੇ ਜਾਣ ਦੀ ਕੀਤਾ ਵਾਅਦਾ ਪੂਰਾ ਕਰਦਿਆਂ ਉਨ੍ਹਾਂ ਵਲੋਂ ਅੱਜ ਗਊਸ਼ਾਲਾ ਵਿੱਚ ਪੁੱਜ ਕੇ 50 ਲੱਖ ਦਾ ਚੈੱਕ ਦਿੱਤਾ। ਇਸ ਮੌਕੇ ਖ਼ਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਪਿੰਡ ਦੁਗਾਲ ਦੀ ਇਸ ਗਊਸ਼ਾਲਾ ਵਿਚ 4500 ਤੋਂ ਵੱਧ ਗਊਆਂ ਦੀ ਸਾਂਭ ਸੰਭਾਲ ਕੀਤੀ ਜਾ ਰਹੀ ਹੈ।

Ad Position 21
No active advertisement
‘ਮਾਵਾਂ ਧੀਆਂ ਸਤਿਕਾਰ ਯੋਜਨਾ’ ਤਹਿਤ ‘ਆਪ’ ਸਰਕਾਰ ਨੇ ਕੀਤੇ ਵਾਅਦੇ ਨਿਭਾਏ-ਸੰਨੀ ਢਿੱਲੋਂ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਗਊਸ਼ਾਲਾ ਦੇ ਪ੍ਰਬੰਧਕ ਨਰਾਇਣ ਮੁਨੀ ਨੂੰ 50 ਲੱਖ ਦਾ ਚੈੱਕ ਦਿੰਦੇ ਹੋਏ ਅਤੇ ਮੌਜੂਦ ਕਰਨ ਸਿੰਘ ਡੀਟੀਓ ਤੇ ਹੋਰ ਆਗੂ। ਤਸਵੀਰ : ਜਗਦੀਸ਼ ਸਿੰਘ ਕੰਬੋਜ 03-08-2026
ਪਾਤੜਾਂ, 2 ਅਗਸਤ (ਜਗਦੀਸ਼ ਸਿੰਘ ਕੰਬੋਜ)-ਪਟਿਆਲਾ ਜ਼ਿਲ੍ਹੇ ਦੇ ਪਿੰਡ ਦੁਗਾਲ ਦੀ ਸ੍ਰੀ ਰਾਮ ਗਊਸ਼ਾਲਾ ਵਿਚ ਅੱਗ ਲੱਗਣ ਨਾਲ ਨੁਕਸਾਨ ਹੋਇਆ ਸੀ ਉਸ ਸਮੇਂ ਪੁੱਜੇ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਇਸ ਗਊਸ਼ਾਲਾ ਨੂੰ 50 ਲੱਖ ਦੀ ਗਰਾਂਟ ਦਿੱਤੇ ਜਾਣ ਦੀ ਕੀਤਾ ਵਾਅਦਾ ਪੂਰਾ ਕਰਦਿਆਂ ਉਨ੍ਹਾਂ ਵਲੋਂ ਅੱਜ ਗਊਸ਼ਾਲਾ ਵਿੱਚ ਪੁੱਜ ਕੇ 50 ਲੱਖ ਦਾ ਚੈੱਕ ਦਿੱਤਾ। ਇਸ ਮੌਕੇ ਖ਼ਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਪਿੰਡ ਦੁਗਾਲ ਦੀ ਇਸ ਗਊਸ਼ਾਲਾ ਵਿਚ 4500 ਤੋਂ ਵੱਧ ਗਊਆਂ ਦੀ ਸਾਂਭ ਸੰਭਾਲ ਕੀਤੀ ਜਾ ਰਹੀ ਹੈ। ਬੀਤੇ ਦਿਨ ਇਸ ਗਊਸ਼ਾਲਾ ਵਿਚ ਕਿਸੇ ਕਾਰਨਾਂ ਕਰਕੇ ਅੱਗ ਲੱਗ ਗਈ ਅਤੇ ਲੱਗੀ ਇਸ ਭਿਆਨਕ ਅੱਗ ਨਾਲ ਹਜ਼ਾਰਾਂ ਕੁਇੰਟਲ ਦੇ ਕਰੀਬ ਤੂੜੀ ਤੇ ਤੂੜੀ ਵਾਲੇ ਸ਼ੈੱਡ ਸੜ ਗਏ ਸਨ ਇਸ ਦਾ ਪਤਾ ਲੱਗਣ ਤੇ ਮੈਂ ਇੱਥੇ ਪੁੱਜ ਕੇ ਜੋ ਵੀ ਸਰਕਾਰ ਵਲੋਂ ਮੌਕੇ ’ਤੇ ਬਚਾਅ ਪ੍ਰਬੰਧ ਕਰਨੇ ਬਣਦੇ ਸਨ ਉਹ ਕਰਵਾਏ ਗਏ ਸਨ ਅਤੇ ਹੋਏ ਨੁਕਸਾਨ ਲਈ ਪੰਜਾਬ ਸਰਕਾਰ ਵਲੋਂ 50 ਲੱਖ ਰੁਪਏ ਸਹਾਇਤਾ ਰਾਸ਼ੀ ਦਿੱਤੇ ਜਾਣ ਦਾ ਭਰੋਸਾ ਦਿੱਤਾ ਗਿਆ ਸੀ, ਜਿਸ ਨੂੰ ਪੂਰਾ ਕਰਦਿਆਂ ਸਰਕਾਰ ਵਲੋਂ ਜਾਰੀ ਕੀਤੀ ਗਈ ਰਾਸ਼ੀ ਦਾ ਅੱਜ ਇਹ 50 ਲੱਖ ਦੇ ਚੈੱਕ ਗਊਸ਼ਾਲਾ ਦੇ ਪ੍ਰਬੰਧਕ ਸੰਤ ਨਰਾਇਣ ਮੁਨੀ ਨੂੰ ਦਿੱਤਾ ਗਿਆ ਹੈ। ਵਿੱਤ ਮੰਤਰੀ ਨੂੰ ਗਊ ਸੈੱਸ ਤੋਂ ਇਕੱਠੀ ਹੁੰਦੀ ਰਾਸ਼ੀ ਬਾਰੇ ਪੁੱਛੇ ਜਾਣ ’ਤੇ ਉਨ੍ਹਾਂ ਕਿਹਾ ਇਕੱਤਰ ਕੀਤੀ ਇਸ ਰਾਸ਼ੀ ਨਾਲ ਪੰਜਾਬ ਦੀਆਂ ਰਜਿਸਟਰਡ ਗਊਸ਼ਾਲਾ ਦੇ 163 ਕਰੋੜ ਦੇ ਬਿਜਲੀ ਦੇ ਬਿੱਲ ਅਦਾ ਕੀਤੇ ਗਏ ਹਨ ਤੇ ਇਸੇ ਵਿਚੋਂ ਹੀ ਇਸ ਗਊਸ਼ਾਲਾ ਨੂੰ 50 ਲੱਖ ਦੀ ਰਾਸ਼ੀ ਜਾਰੀ ਕੀਤੀ ਗਈ ਹੈ। ‘ਆਪ’ ਦੇ ਸੀਨੀਅਰ ਆਗੂ ਕਰਨ ਸਿੰਘ ਡੀ. ਟੀ. ਓ. ਨੇ ਕਿਹਾ ਕਿ ਹਲਕੇ ਵਲੋਂ ਮੁੱਖ ਮੰਤਰੀ ਭਗਵੰਤ ਮਾਨ ਤੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦਾ ਧੰਨਵਾਦ ਕਰਦੇ ਹਾਂ। ਸੰਤ ਨਰਾਇਣ ਮੁਨੀ ਨੇ ਵੀ ਵਿੱਤ ਮੰਤਰੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਅਸੀਂ ਕਰਦੇ ਹਾਂ ਕਿ ਇਹ ਇਸੇ ਤਰ੍ਹਾਂ ਹੀ ਗਊਆਂ ਲਈ ਸਾਡੀ ਸਹਾਇਤਾ ਕਰਦੇ ਰਹਿਣਗੇ। ਇਸ ਮੌਕੇ ਵਿਧਾਇਕ ਕੁਲਵੰਤ ਸਿੰਘ ਵਲੋਂ ਵਿੱਤ ਮੰਤਰੀ ਦਾ ਸਵਾਗਤ ਕੀਤਾ। ਇਸ ਮੌਕੇ ਬੀ. ਡੀ. ਪੀ. ਓ. ਬਘੇਲ ਸਿੰਘ, ਤਹਿਸੀਲਦਾਰ ਹਰਸਿਮਰਨ ਸਿੰਘ, ਤਜਿੰਦਰ ਸਿੰਘ ਤੇਜੀ, ਫਤਿਹ ਚੌਧਰੀ, ਕਰਿਸ਼ਨ ਸਿੰਘ ਯਾਦਵ, ਮਨਜੀਤ ਸਿੰਘ ਕੁੱਕੂ ਦੁਗਾਲ, ਕਰਨੈਲ ਸਿੰਘ, ਸਰਪੰਚ ਹਰਦੀਪ ਸਿੰਘ ਸਰਪੰਚ ਦੁਗਾਲ, ਦਰਬਾਰਾ ਸਿੰਘ, ਬਲਾਕ ਸੰਮਤੀ ਚੇਅਰਪਰਸਨ ਪਰਮਜੀਤ ਕੌਰ, ਕਾਕਾ ਸਿੰਘ ਬਾਲੀ, ਹਰਮੇਸ਼ ਸਿੰਘ ਪੰਚਾਇਤ ਸਕੱਤਰ, ਬਿੰਦਰ ਚੌਧਰੀ ਆਦਿ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ਭਾਰਤ ਤੇ ਅਮਰੀਕਾ ਵਿਚਕਾਰ ਸਮਝੌਤਾ ਪੰਜਾਬ ਦੀ ਖੇਤੀ ਲਈ ਵੱਡਾ ਖ਼ਤਰਾ-ਸ਼ਾਦੀਪੁਰ, ਦਦਹੇੜਾ ਅਗਲੀ ਖ਼ਬਰ ਘਨੌਰ ’ਚ ਕਾਂਗਰਸੀ ਟਕਸਾਲੀ ਆਗੂਆਂ ਵਲੋਂ ਮੀਟਿੰਗ ਮੁਅੱਤਲ ਸਾਬਕਾ ਵਿਧਾਇਕ ਜਲਾਲਪੁਰ ਦਾ ਪੁਤਲਾ ਫੂਕਿਆ
Ad Position 24
No active advertisement