02-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-08-2026

ਭਾਰਤ ਤੇ ਅਮਰੀਕਾ ਵਿਚਕਾਰ ਸਮਝੌਤਾ ਪੰਜਾਬ ਦੀ ਖੇਤੀ ਲਈ ਵੱਡਾ ਖ਼ਤਰਾ-ਸ਼ਾਦੀਪੁਰ, ਦਦਹੇੜਾ

ਪਟਿਆਲਾ, 2 ਅਗਸਤ (ਮਨਦੀਪ ਸਿੰਘ ਖਰੌੜ)-ਭਾਰਤੀ ਕਿਸਾਨ ਯੂਨੀਅਨ ਸ਼ਾਦੀਪੁਰ ਦੇ ਪ੍ਰਧਾਨ ਬੂਟਾ ਸਿੰਘ ਸ਼ਾਦੀਪੁਰ ਤੇ ਪ੍ਰੈੱਸ ਸਕੱਤਰ ਹਰਬੰਸ ਸਿੰਘ ਦਦਹੇੜਾ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਇਕ ਪਾਸੇ ਤਾਂ ਭਾਰਤ ਸਰਕਾਰ ਕਿਸਾਨਾਂ ਦੀ ਆਮਦਨ ਨੂੰ ਦੁੱਗਣਾ ਕਰਨ ਦਾ ਵਾਅਦਾ ਕਰਦੀ ਹੈ ਤੇ ਦੂਜੇ ਪਾਸੇ ਵਿਦੇਸ਼ਾਂ ਨਾਲ ਅਜਿਹੇ ਸਮਝੌਤੇ ਕਰ ਰਹੀ ਹੈ ਜਿਹੜੇ ਕਿ ਸਿੱਧੇ ਤੌਰ ’ਤੇ ਕਿਸਾਨੀ ਦਾ ਲੱਕ ਤੋੜਨਗੇ। ਸ.

Ad Position 21
No active advertisement
ਬੂਟਾ ਸਿੰਘ ਸ਼ਾਦੀਪੁਰ, ਹਰਬੰਸ ਸਿੰਘ ਦਦਹੇੜਾ 03-08-2026
ਪਟਿਆਲਾ, 2 ਅਗਸਤ (ਮਨਦੀਪ ਸਿੰਘ ਖਰੌੜ)-ਭਾਰਤੀ ਕਿਸਾਨ ਯੂਨੀਅਨ ਸ਼ਾਦੀਪੁਰ ਦੇ ਪ੍ਰਧਾਨ ਬੂਟਾ ਸਿੰਘ ਸ਼ਾਦੀਪੁਰ ਤੇ ਪ੍ਰੈੱਸ ਸਕੱਤਰ ਹਰਬੰਸ ਸਿੰਘ ਦਦਹੇੜਾ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਇਕ ਪਾਸੇ ਤਾਂ ਭਾਰਤ ਸਰਕਾਰ ਕਿਸਾਨਾਂ ਦੀ ਆਮਦਨ ਨੂੰ ਦੁੱਗਣਾ ਕਰਨ ਦਾ ਵਾਅਦਾ ਕਰਦੀ ਹੈ ਤੇ ਦੂਜੇ ਪਾਸੇ ਵਿਦੇਸ਼ਾਂ ਨਾਲ ਅਜਿਹੇ ਸਮਝੌਤੇ ਕਰ ਰਹੀ ਹੈ ਜਿਹੜੇ ਕਿ ਸਿੱਧੇ ਤੌਰ ’ਤੇ ਕਿਸਾਨੀ ਦਾ ਲੱਕ ਤੋੜਨਗੇ। ਸ. ਦਦਹੇੜਾ ਨੇ ਕਿਹਾ ਕਿ ਜੇਕਰ ਇਹ ਸਮਝੌਤਾ ਨੇਪਰੇ ਚੜ੍ਹ ਜਾਂਦਾ ਹੈ ਤਾਂ ਅਮਰੀਕਾ ਤੋਂ ਖੇਤੀ ਉਤਪਾਦ ਸਿੱਧੇ ਤੌਰ ’ਤੇ ਭਾਰਤ ਦੇ ਬਾਜ਼ਾਰਾਂ ’ਚ ਆ ਜਾਣਗੇ, ਜਿਸ ਨਾਲ ਦੇਸ਼ ਦੇ ਕਿਸਾਨਾਂ ਦੀਆਂ ਫ਼ਸਲਾਂ ਅਤੇ ਡੇਅਰੀ ਫਾਰਮਿੰਗ ਪਦਾਰਥਾਂ ਦੀਆਂ ਕੀਮਤਾਂ ਘੱਟ ਜਾਣਗੀਆਂ ਤੇ ਇਸ ਨਾਲ ਕਿਸਾਨ ਦੀ ਆਮਦਨ ਨੂੰ ਸਿੱਧੇ ਤੌਰ ’ਤੇ ਖੋਰਾ ਲੱਗੇਗਾ। ਉਨ੍ਹਾਂ ਕਿਹਾ ਕਿ ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਦੇਸ਼ਵਾਸੀ ਹਮੇਸ਼ਾ ਭਾਰਤ ਸਰਕਾਰ ਤੋਂ ਉਮੀਦ ਕਰਦੇ ਹਨ ਕਿ ਉਹ ਆਪਣੇ ਦੇਸ਼ ਨੂੰ ਆਤਮ ਨਿਰਭਰ ਬਣਾਵੇ ਪਰ ਕੇਂਦਰ ਸਰਕਾਰ ਆਪਣੇ ਕਿਸਾਨ ਭਾਈਚਾਰੇ ਤੇ ਹੋਰ ਵਰਗਾਂ ਨੂੰ ਬਿਹਤਰ ਸਹੂਲਤਾਂ ਦੇ ਕੇ ਸਮੇਂ ਦੇ ਹਾਣੀ ਬਣਾਉਣ ਦੀ ਬਜਾਏ ਵਿਦੇਸ਼ਾਂ ਤੋਂ ਖਾਧ ਪਦਾਰਥ ਮੰਗਵਾਉਣ ਨੂੰ ਤਰਜੀਹ ਦੇ ਰਹੀ ਹੈ। ਜੇਕਰ ਕੇਂਦਰ ਸਰਕਾਰ ਨੇ ਭਾਰਤ-ਅਮਰੀਕਾ ਵਪਾਰਕ ਸਮਝੌਤਾ ਨਾ ਰੋਕਿਆ ਤਾਂ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਵਲੋਂ ਪਹਿਲਾਂ ਵੀ ਸੜਕਾਂ ’ਤੇ ਉਤਰ ਕੇ ਇਸ ਸਮਝੌਤੇ ਦਾ ਵਿਰੋਧ ਕੀਤਾ ਸੀ ਤੇ ਹੁਣ ਦੁਬਾਰਾ ਉਦੋਂ ਤੱਕ ਸੰਘਰਸ਼ ਕਰਨਗੀਆਂ ਜਦੋਂ ਤੱਕ ਇਹ ਸਮਝੌਤਾ ਖ਼ਾਰਜ ਨਹੀਂ ਕੀਤਾ ਜਾਂਦਾ। ਬੂਟਾ ਸਿੰਘ ਸ਼ਾਦੀਪੁਰ ਤੇ ਹਰਬੰਸ ਸਿੰਘ ਦਦਹੇੜਾ ਨੇ ਦੱਸਿਆ ਕਿ ਇਸ ਸੰਬੰਧੀ ਉਨ੍ਹਾਂ ਦੀ ਸੂਬੇ ਦੀਆਂ ਤੇ ਦੇਸ਼ ਭਰ ਦੀਆਂ ਕਿਸਾਨ ਜਥੇਬੰਦੀਆਂ ਨਾਲ ਗੱਲਬਾਤ ਚੱਲ ਰਹੀ ਹੈ, ਜਿਸ ਉਪਰੰਤ ਜੋ ਵੀ ਫ਼ੈਸਲਾ ਹੋਵੇਗਾ ਉਸ ਮੁਤਾਬਿਕ ਹੀ ਅਗਲੇਰਾ ਸੰਘਰਸ਼ ਉਲੀਕਿਆ ਜਾਵੇਗਾ।
Ad Position 22
No active advertisement
ਪਿਛਲੀ ਖ਼ਬਰ ਕਿਰਤੀ ਕਿਸਾਨ ਯੂਨੀਅਨ ਇਕਾਈ ਦੇਧਨਾ ਦੀ ਚੋਣ ਅਗਲੀ ਖ਼ਬਰ ਖ਼ਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਨੇ ਦੁਗਾਲ ਗਊਸ਼ਾਲਾ ਨੂੰ ਦਿੱਤਾ 50 ਲੱਖ ਦਾ ਚੈੱਕ ਸੰਤ ਨਰਾਇਣ ਮੁਨੀ ਤੇ ਕਰਨ ਸਿੰਘ ਡੀ....
Ad Position 24
No active advertisement